ਜੱਸੀ ਗਿੱਲ ਨੇ ਆਪਣੀ ਲਾਡੋ ਰਾਣੀ ਦੇ ਜਨਮਦਿਨ ‘ਤੇ ਸ਼ੇਅਰ ਕੀਤੀ ਪਿਆਰੀ ਜਿਹੀ ਵੀਡੀਓ, ਪੰਜਾਬੀ ਸੂਟ ‘ਚ ਨਜ਼ਰ ਆਈ ਰੋਜਸ ਗਿੱਲ
ਪੰਜਾਬੀ ਗਾਇਕ ਜੱਸੀ ਗਿੱਲ ਜੋ ਕਿ ਸ਼ੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਹ ਅਕਸਰ ਹੀ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਨਵਾਂ ਸ਼ੇਅਰ ਕਰਦੇ ਰਹਿੰਦੇ ਨੇ। ਤਿੰਨ ਮਾਰਚ ਨੂੰ ਉਨ੍ਹਾਂ ਦੀ ਲਾਡੋ ਰਾਣੀ ਰੋਜਸ ਕੌਰ ਗਿੱਲ ਦਾ ਬਰਥਡੇਅ ਸੀ ।
Image Source – instagram
ਹੋਰ ਪੜ੍ਹੋ : ਤਰਸੇਮ ਜੱਸੜ ਤੇ ਵਾਮਿਕਾ ਗੱਬੀ ਦੀ ਫ਼ਿਲਮ ‘ਗਲਵੱਕੜੀ’ ਦੀ ਵੀ ਰਿਲੀਜ਼ ਡੇਟ ਆਈ ਸਾਹਮਣੇ
Image Source – instagram
ਆਪਣੀ ਧੀ ਨੂੰ ਜਨਮਦਿਨ ਵਿਸ਼ ਕਰਦੇ ਹੋਏ ਜੱਸੀ ਗਿੱਲ ਨੇ ਬਹੁਤ ਹੀ ਪਿਆਰੀ ਜਿਹੀ ਵੀਡੀਓ ਪੋਸਟ ਕੀਤੀ ਹੈ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ-‘ਹੈਪੀ ਬਰਥਡੇਅ ਮੇਰੀ ਪਰੀ ਮੇਰੀ ਰੂਹ.. #RoojasKaurGill’। ਇਸ ਵੀਡੀਓ ‘ਚ ਰੋਜਸ ਗਿੱਲ ਆਪਣੇ ਪਿਤਾ ਜੱਸੀ ਗਿੱਲ ਦੇ ਪਿਛਲੇ ਸਾਲ ਆਏ ਗੀਤ ‘Ehna Chauni aa’ ਉੱਤੇ ਆਪਣੀ ਕਿਊਟ ਅਦਾਵਾਂ ਬਿਖਰੇਦੀ ਹੋਈ ਨਜ਼ਰ ਆ ਰਹੀ ਹੈ। ਵੀਡੀਓ ‘ਚ ਰੋਜਸ ਗਿੱਲ ਕਾਲੇ ਰੰਗ ਦੇ ਪੰਜਾਬੀ ਸੂਟ ‘ਚ ਬਹੁਤ ਹੀ ਪਿਆਰੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਇੱਕ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ। ਇਸ ਪੋਸਟ ਉੱਤੇ ਪੰਜਾਬੀ ਕਲਾਕਾਰ ਤੇ ਫੈਨਜ਼ ਕਲਾਕਾਰ ਕਮੈਂਟ ਕਰਕੇ ਰੋਜਸ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਨੇ। ਬੱਬਲ ਰਾਏ, ਨੀਰੂ ਬਾਜਵਾ, ਰੁਬੀਨਾ ਬਾਜਵਾ, ਅਖਿਲ ਤੇ ਇਲਾਵਾ ਕਈ ਹੋਰ ਨਾਮੀ ਸਿਤਾਰਿਆਂ ਨੇ ਕਮੈਂਟਾਂ ਦੇ ਰਾਹੀਂ ਆਪਣਾ ਪਿਆਰ ਰੋਜਸ ਨੂੰ ਦਿੱਤਾ ਹੈ।
Image Source – instagram
ਜੇ ਗੱਲ ਕਰੀਏ ਜੱਸੀ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਆਪਣਾ ਨਵਾਂ ਚੱਕਵੀਂ ਬੀਟ ਵਾਲਾ ਟਰੈਕ ਲੈ ਕੇ ਆ ਰਹੇ ਨੇ। ਜਿਸ ਚ ਕ੍ਰਿਕੇਟਰ ਯੁਜ਼ਵੇਂਦਰ ਚਾਹਲ ਦੀ ਪਤਨੀ ਧਨਾਸ਼ਰੀ ਵਰਮਾ ਫੀਚਰਿੰਗ ਕਰਦੀ ਹੋਈ ਨਜ਼ਰ ਆਵੇਗੀ। ਗਾਇਕੀ ਦੇ ਨਾਲ ਜੱਸੀ ਗਿੱਲ ਅਦਾਕਾਰੀ ਦੇ ਖੇਤਰ ‘ਚ ਕਾਫੀ ਸਰਗਰਮ ਨੇ।
Image Source – instagram
View this post on Instagram