ਸਲਮਾਨ ਖ਼ਾਨ ਦੀ ਫ਼ਿਲਮ 'ਕਭੀ ਈਦ ਕਭੀ ਦੀਵਾਲੀ' ‘ਚ ਜੱਸੀ ਗਿੱਲ ਦੀ ਹੋਈ ਐਂਟਰੀ
Salman Khan starrer Kabhi Eid Kabhi Diwali: ਇਨ੍ਹੀਂ ਦਿਨੀਂ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਸਿਨੇਮਾਘਰਾਂ ‘ਚ ਰਿਲੀਜ਼ ਹੋ ਰਹੀਆਂ ਹਨ। ਇਸ ਦੇ ਨਾਲ ਹੀ ਕਈ ਫ਼ਿਲਮਾਂ ਬਣਾਉਣ ਦਾ ਐਲਾਨ ਵੀ ਕੀਤਾ ਹੈ। ਇਸ ਦੌਰਾਨ ਸਲਮਾਨ ਖ਼ਾਨ ਦੀ ਦੀ ਫ਼ਿਲਮ ‘ਕਭੀ ਈਦ ਕਭੀ ਦੀਵਾਲੀ’ ਖਾਸ ਚਰਚਾ ‘ਚ ਹੈ। ਜੀ ਹਾਂ ਸ਼ਹਿਨਾਜ਼ ਤੋਂ ਬਾਅਦ ਹੁਣ ਇੱਕ ਹੋਰ ਪੰਜਾਬੀ ਕਲਾਕਾਰ ਇਸ ਫ਼ਿਲਮ ਦਾ ਹਿੱਸਾ ਬਣਨ ਜਾ ਰਹੇ ਹਨ। ਪੰਜਾਬੀ ਗਾਇਕ ਜੱਸੀ ਗਿੱਲ ਇਸ ਫ਼ਿਲਮ 'ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।
ਹੋਰ ਪੜ੍ਹੋ : ਬੱਬੂ ਮਾਨ ਦਾ ਲਾਈਵ ਮਿਊਜ਼ਿਕ ਸ਼ੋਅ ਹੋਇਆ ਬੰਦ, ਭਾਰੀ ਮਨ ਨਾਲ ਗਾਇਕ ਨੇ ਦਰਸ਼ਕਾਂ ਤੋਂ ਮੰਗੀ ਮਾਫੀ, ਜਾਣੋ ਪੂਰਾ ਮਾਮਲਾ
Image Source: Instagram
ਪਹਿਲਾਂ ਸ਼ਹਿਨਾਜ਼ ਗਿੱਲ ਦਾ ਇਸ ਫ਼ਿਲਮ ਦੇ ਨਾਲ ਬਾਲੀਵੁੱਡ 'ਚ ਡੈਬਿਊ ਕਰਨ ਕਰਕੇ ਇਹ ਫ਼ਿਲਮ ਸੁਰਖੀਆਂ 'ਚ ਬਣੀ ਹੋਈ ਸੀ। ਇਸ ਤੋਂ ਬਾਅਦ ਬੀਤੇ ਦਿਨੀਂ ਹੀ ਸਲਮਾਨ ਦੇ ਜੀਜੇ ਆਯੂਸ਼ ਸ਼ਰਮਾ ਅਤੇ ਜ਼ਹੀਰ ਇਕਬਾਲ ਨੂੰ ਇਸ ਫ਼ਿਲਮ ਤੋਂ ਹਟਾ ਦੇਣ ਤੋਂ ਬਾਅਦ ਸੁਰਖੀਆਂ 'ਚ ਬਣੀ ਹੋਈ ਸੀ। ਇਸ ਦਾ ਕਾਰਨ ਕਿਸੇ ਵੀ ਪ੍ਰੋਜੈਕਟ ਨੂੰ ਲੈ ਕੇ ਉਨ੍ਹਾਂ ਦੇ ਮਤਭੇਦ ਨੂੰ ਦੱਸਿਆ ਜਾ ਰਿਹਾ ਹੈ। ਪਰ ਸ਼ਹਿਨਾਜ਼ ਗਿੱਲ ਤੋਂ ਬਾਅਦ ਹੁਣ ਇੱਕ ਹੋਰ ਪੰਜਾਬੀ ਕਲਾਕਾਰ ਇਸ ਫ਼ਿਲਮ 'ਚ ਅਦਾਕਾਰੀ ਕਰਦਾ ਹੋਇਆ ਨਜ਼ਰ ਆਵੇਗਾ। ਜੀ ਹਾਂ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਤੇ ਐਕਟਰ ਜੱਸੀ ਗਿੱਲ ਹੁਣ ਸਲਮਾਨ ਖ਼ਾਨ ਦੀ ਫ਼ਿਲਮ 'ਕਭੀ ਈਦ ਕਭੀ ਦੀਵਾਲੀ' ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।
Image Source: Instagram
ਸਲਮਾਨ ਖ਼ਾਨ ਦੀ ਇਹ ਫ਼ਿਲਮ ਇੱਕ ਅੰਤਰ-ਸੱਭਿਆਚਾਰ ਪ੍ਰੇਮ ਕਹਾਣੀ ਹੈ। ਫ਼ਿਲਮ 'ਚ ਕਾਮੇਡੀ, ਰੋਮਾਂਸ ਅਤੇ ਐਕਸ਼ਨ ਦਾ ਵੀ ਰੰਗ ਹੋਵੇਗਾ। ਹਾਲ ਹੀ ‘ਚ ਮੀਡੀਆ ਰਿਪੋਟਸ ਦੇ ਮੁਤਾਬਿਕ ਜੱਸੀ ਗਿੱਲ, ਸਿਧਾਰਥ ਨਿਗਮ ਅਤੇ ਰਾਘਵ ਜੁਆਲ ਫ਼ਿਲਮ ਵਿੱਚ ਤਿੰਨੋਂ ਸਲਮਾਨ ਖ਼ਾਨ ਦੇ ਭਰਾਵਾਂ ਦੀ ਭੂਮਿਕਾ ਨਿਭਾਉਣਗੇ।
Image Source: Instagram
ਸਲਮਾਨ ਖ਼ਾਨ ਫਿਲਮਜ਼ ਦੁਆਰਾ ਬਣਾਈ ਜਾ ਰਹੀ 'ਕਭੀ ਈਦ ਕਭੀ ਦੀਵਾਲੀ' ਵਿੱਚ ਪੂਜਾ ਹੇਗੜੇ, ਵੈਂਕਟੇਸ਼ ਅਤੇ ਦੱਖਣੀ ਭਾਰਤੀ ਅਤੇ ਉੱਤਰੀ ਭਾਰਤੀ ਫ਼ਿਲਮ ਉਦਯੋਗ ਦੇ ਕਈ ਨਾਮੀ ਕਲਾਕਾਰ ਕੰਮ ਕਰਦੇ ਹੋਏ ਨਜ਼ਰ ਆਉਣਗੇ। ਇਹ ਫ਼ਿਲਮ 30 ਦਸੰਬਰ, 2022 ਨੂੰ ਸਿਨੇਮਾ ਘਰਾਂ ਚ ਰੌਣਕ ਲਗਾਉਂਦੀ ਹੋਈ ਨਜ਼ਰ ਆਵੇਗੀ।
ਹੋਰ ਪੜ੍ਹੋ : ਰੈਪਰ ਬਾਦਸ਼ਾਹ ਗਏ ਆਟੋ ‘ਚ, ਲੈ ਆਏ ਨਵੀਂ ‘ਲੈਂਬਰਗਿਨੀ’ ਕਾਰ, ਕੁਝ ਹਫਤੇ ਪਹਿਲਾ ਹੀ ਖਰੀਦੀ ਸੀ ਕਰੋੜਾਂ ਦੀ ਲਗਜ਼ਰੀ ਕਾਰ