ਜੱਸੀ ਗਿੱਲ 'ਤੇ ਨਿਊ ਈਅਰ ਹੈਂਗਓਵਰ ,ਵੇਖੋ ਜਦੋਂ ਨਿਕਲੇ ਕਰੰਟ 'ਤੇ ਪਏ ਭੰਗੜੇ 

Reported by: PTC Punjabi Desk | Edited by: Shaminder  |  January 03rd 2019 02:33 PM |  Updated: January 03rd 2019 02:33 PM

ਜੱਸੀ ਗਿੱਲ 'ਤੇ ਨਿਊ ਈਅਰ ਹੈਂਗਓਵਰ ,ਵੇਖੋ ਜਦੋਂ ਨਿਕਲੇ ਕਰੰਟ 'ਤੇ ਪਏ ਭੰਗੜੇ 

ਹਰ ਕਿਸੇ ਨੇ ਨਵੇਂ ਸਾਲ ਦਾ ਜਸ਼ਨ ਆਪੋ ਆਪਣੇ ਤਰੀਕੇ ਨਾਲ ਮਨਾਇਆ ।ਇਸ ਮੌਕੇ ਕਲਾਕਾਰਾਂ ਨੇ ਆਪੋ ਆਪਣੇ ਤਰੀਕੇ ਨਾਲ ਨਵੇਂ ਸਾਲ ਦਾ ਸਵਾਗਤ ਕੀਤਾ । ਜੱਸੀ ਗਿੱਲ ਨੇ ਵੀ ਨਵੇਂ ਸਾਲ ਨੂੰ ਖੁਸ਼ ਆਮਦੀਦ ਆਪਣੇ ਹੀ ਅੰਦਾਜ਼ 'ਚ ਕੀਤਾ । ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਫੈਨਸ ਨੁੰ ਇੱਕ ਖਾਸ ਤੋਹਫਾ ਵੀ ਦਿੱਤਾ । ਜੀ ਹਾਂ ਉਨ੍ਹਾਂ ਨੇ ਆਪਣੇ ਫੈਨਸ ਲਈ ਪ੍ਰੋਗਰਾਮ ਵੀ ਪੇਸ਼ ਕੀਤਾ ।

ਹੋਰ ਵੇਖੋ :ਜਨਮ ਦਿਨ ‘ਤੇ ਜਾਣੋਂ ਗਾਇਕ ਰਾਜ ਬਰਾੜ ਦੀ ਜ਼ਿੰਦਗੀ ਦੇ ਕੁਝ ਰਾਜ਼

https://www.instagram.com/p/BsIbQ9ahUo4/

ਜੱਸੀ ਗਿੱਲ ਨੇ ਇੱਕ ਹੋਟਲ 'ਚ ਨਵੇਂ ਸਾਲ ਨੂੰ ਖੁਸ਼ ਆਮਦੀਦ ਕਿਹਾ । ਇਸ ਮੌਕੇ ਉਨ੍ਹਾਂ ਨੇ ਦੋ ਹਜ਼ਾਰ ਅਠਾਰਾਂ 'ਚ ਆਏ ਆਪਣੇ ਪ੍ਰਸਿੱਧ ਗੀਤ 'ਨਿਕਲੇ ਕਰੰਟ' 'ਤੇ ਆਪਣੀ ਪਰਫਾਰਮੈਂਸ ਦਿੱਤੀ ।

ਹੋਰ ਵੇਖੋ :ਬੱਬੂ ਮਾਨ ਦੀ ਪਰਫਾਰਮੈਂਸ ਨੇ ਸਰੋਤਿਆਂ ਨੂੰ ਲਾਇਆ ਝੂਮਣ ,ਵੇਖੋ ਵੀਡਿਓ

jassie gill and neha kakkar new song-Nikle Currant

ਇਸ ਪਰਫਾਰਮੈਂਸ ਨੂੰ ਵੇਖਣ ਲਈ ਵੱਡੀ ਗਿਣਤੀ 'ਚ ਉਨ੍ਹਾਂ ਦੇ ਫੈਨਸ ਮੌਜੂਦ ਸਨ । ਜੱਸੀ ਗਿੱਲ ਦੇ ਨਾਲ ਬੱਬਲ ਰਾਏ ਵੀ ਮੌਜੂਦ ਸਨ ਅਤੇ ਇਸ ਪਰਫਾਰਮੈਂਸ ਦੌਰਾਨ ਦੋਨਾਂ ਨੇ ਇੱਕ ਤੋਂ ਬਾਅਦ ਇੱਕ ਗੀਤ ਗਾ ਕੇ ਸਰੋਤਿਆਂ ਨੂੰ ਝੂਮਣ ਲਾ ਦਿੱਤਾ । ਆਪਣੇ ਪਸੰਦੀਦਾ ਇਨ੍ਹਾਂ ਕਲਾਕਾਰਾਂ ਦੀ ਪਰਫਾਰਮੈਂਸ ਨੂੰ ਵੇਖਣ ਲਈ ਵੱਡੀ ਗਿਣਤੀ 'ਚ ਉਨ੍ਹਾਂ ਦੇ ਫੈਨਸ ਮੌਜੂਦ ਸਨ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network