ਜੱਸੀ ਸੋਹਲ ਨੇ ਆਪਣੇ ਆਉਣ ਵਾਲੇ ਗੀਤ "ਫਾਰਮ ਹਾਊਸ" ਦੀ ਪਹਿਲੀ ਝਲਕ ਕੀਤੀ ਪੇਸ਼

Reported by: PTC Punjabi Desk | Edited by: Rajan Sharma  |  September 13th 2018 07:18 AM |  Updated: September 13th 2018 07:18 AM

ਜੱਸੀ ਸੋਹਲ ਨੇ ਆਪਣੇ ਆਉਣ ਵਾਲੇ ਗੀਤ "ਫਾਰਮ ਹਾਊਸ" ਦੀ ਪਹਿਲੀ ਝਲਕ ਕੀਤੀ ਪੇਸ਼

ਜੱਟਾ ਖਿੱਚ ਤਿਆਰੀ ਮੇਲਾ ਵੇਖਣ ਜਾਣਾ ਵਰਗੇ ਗੀਤਾਂ ਨਾਲ ਸੱਭ ਨੂੰ ਨਚਾਉਣ ਵਾਲਾ ਪੰਜਾਬੀ ਗੱਭਰੂ ”ਜੱਸੀ ਸੋਹਲ” jassi sohal ਜਲਦ ਲੈਕੇ ਆ ਰਿਹਾ ਆਪਣਾ ਇੱਕ ਹੋਰ ਗੀਤ ਜਿਸਦਾ ਨਾਮ ਹੈ punjabi song ” ਫਾਰਮ ਹਾਊਸ ” | ਇਸਦੀ ਜਾਣਕਾਰੀ ਓਹਨਾ ਨੇਂ ਆਪਣੇ ਫੇਸਬੁੱਕ ਅਕਾਊਂਟ ਦੇ ਜਰੀਏ ਆਪਣੇ ਇਸ ਗੀਤ ਦੇ ਪੋਸਟਰ ਜਰੀਏ ਸੱਭ ਨਾਲ ਸਾਂਝੀ ਕੀਤੀ ਹੈ | ਦੱਸ ਦਈਏ ਇਸ ਗੀਤ ਦੇ ਬੋਲ ” ਜੱਗੀ ਜਾਗੋਵਾਲ ” ਦੁਆਰਾ ਲਿਖੇ ਗਏ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ” ਜੇ. ਕੇ ” ਦੁਆਰਾ ਦਿੱਤਾ ਗਿਆ ਹੈ | ਇਸ ਗੀਤ ਦੇ ਜਰੀਏ ਉਹ ਕਾਫੀ ਲੰਬੇ ਸਮੇਂ ਤੋਂ ਬਾਅਦ ਲੋਕਾਂ ਦੇ ਰੂਬਰੂ ਹੋਣ ਜਾ ਰਹੇ ਹਨ | ਇਹਨਾਂ ਦਾ ਇਹ ਗੀਤ 17 ਸਤੰਬਰ ਨੂੰ ਸਵੇਰੇ 10 ਵਜੇ ਰਿਲੀਜ ਹੋਣ ਜਾ ਰਿਹਾ ਹੈ | ਜੱਸੀ ਸੋਹਲ ਨੇਂ ਆਪਣੇ ਇਸ ਗੀਤ ਦਾ ਪੋਸਟਰ ਸਾਂਝਾ ਕਰਦੇ ਇਹ ਵੀ ਲਿਖਿਆ ਕਿ : Apne Nwe Geet FARM HOUSE da Poster Tuhade Rubru kar reha haan? ਲਾ ਲਓ DP,ਪਾਅ ਦਿਓ STORIES ਤੇ ਚੱਕ ਦਿਓ ਕੰਮ ਸ਼ੇਅਰ ਵਾਲਾ|

https://www.facebook.com/ijassisohal/photos/a.231382626966086/1602199279884407/?type=3

ਜੱਸੀ ਸੋਹਲ jassi sohal ਇਸ ਤੋਂ ਪਹਿਲਾ ਵੀ ਪੰਜਾਬੀ ਇੰਡਸਟਰੀ ਨੂੰ ਕਈ ਸਾਰੇ ਪੰਜਾਬੀ ਗੀਤ ਦੇ ਚੁੱਕੇ ਹਨ ਜਿਵੇਂ ਕਿ ” ਜਿੰਦੇ ,ਜਾਗੋ , ਮੇਲਾ ਕਬੱਡੀ ਆਦਿ ਇਹਨਾਂ ਸਭ ਗੀਤਾਂ ਨੂੰ ਲੋਕਾਂ ਵੱਲੋਂ ਬਹੁਤ ਹੀ ਪਿਆਰ ਦਿੱਤਾ ਗਿਆ | ਇਹਨਾਂ ਦੇ ਇਸ ਗੀਤ ਦੇ ਪੋਸਟਰ ਨੂੰ ਵੇਖ ਕੇ ਇਹ ਲੱਗ ਰਿਹਾ ਹੈ ਕਿ ਇਹਨਾਂ ਦਾ ਇਹ ਗੀਤ ਇਹਨਾਂ ਦੇ ਬਾਕੀ ਗੀਤਾਂ ਨਾਲੋਂ ਕਾਫੀ ਵੱਖਰਾ ਹੋਵੇਗਾ | ਜੱਸੀ ਸੋਹਲ ਆਪਣੇ ਇਸ ਨਵੇਂ ਗੀਤ ਨੂੰ ਲੈਕੇ ਕਾਫੀ ਉਤਸਾਹਿਤ ਹਨ ਅਤੇ ਓਹਨਾ ਨੂੰ ਉਮੀਦ ਹੈ ਕਿ ਇਹਨਾਂ ਦੇ ਬਾਕੀ ਗੀਤਾਂ ਵਾਂਗੂ ਇਸ ਗੀਤ ਨੂੰ ਵੀ ਫੈਨਸ ਵੱਲੋ ਭਰਵਾਂ ਹੁੰਗਾਰਾ ਦਿੱਤਾ ਜਾਵੇਗਾ |

jassi sohal


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network