ਜੱਸੀ ਗਿੱਲ ਨੇ ਰਵੀਲ ਕੀਤਾ ਫ਼ਿਲਮ ‘ਫੁੱਫੜ ਜੀ’ ‘ਚੋਂ ਆਪਣੇ ਕਿਰਦਾਰ ਦਾ ਨਾਂਅ, ਪੱਗ ਬੰਨ ਕੇ ਸਰਦਾਰੀ ਲੁੱਕ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ

Reported by: PTC Punjabi Desk | Edited by: Lajwinder kaur  |  July 06th 2021 11:31 AM |  Updated: July 06th 2021 11:31 AM

ਜੱਸੀ ਗਿੱਲ ਨੇ ਰਵੀਲ ਕੀਤਾ ਫ਼ਿਲਮ ‘ਫੁੱਫੜ ਜੀ’ ‘ਚੋਂ ਆਪਣੇ ਕਿਰਦਾਰ ਦਾ ਨਾਂਅ, ਪੱਗ ਬੰਨ ਕੇ ਸਰਦਾਰੀ ਲੁੱਕ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ

ਪੰਜਾਬੀ ਗਾਇਕ ਜੱਸੀ ਗਿੱਲ ਜੋ ਕਿ ਇੱਕ ਵਾਰ ਫਿਰ ਤੋਂ ਸੁਰਖੀਆਂ ‘ਚ ਬਣੇ ਹੋਏ ਨੇ। ਜੀ ਹਾਂ ਉਨ੍ਹਾਂ ਦੀ ਸਰਦਾਰੀ ਵਾਲੀ ਲੁੱਕ ਹਰ ਕਿਸੇ ਨੂੰ ਪਸੰਦ ਆ ਰਹੀ ਹੈ। ਜੀ ਹਾਂ ਇਹ ਲੁੱਕ ਬਿੰਨੂ ਢਿੱਲੋਂ ਦੀ ਆਉਣ ਵਾਲੀ ਫ਼ਿਲਮ ‘ਫੁੱਫੜ ਜੀ’ ਤੋਂ ਸਾਹਮਣੇ ਆਈ ਹੈ।

Image Source: Instagram

ਹੋਰ ਪੜ੍ਹੋ : ਸੱਚੇ ਪਿਆਰ ਦੀ ਦਾਸਤਾਨ ਨੂੰ ਬਿਆਨ ਕਰਦਾ ਗਾਇਕ ਬਲਰਾਜ ਦਾ ਨਵਾਂ ਗੀਤ ‘Always For You’, ਜਗਜੀਤ ਸੰਧੂ ਤੇ ਪ੍ਰਭ ਗਰੇਵਾਲ ਦੀ ਕਮਿਸਟਰੀ ਜਿੱਤ ਰਹੀ ਹੈ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

ਹੋਰ ਪੜ੍ਹੋ : ਪਹਿਲੀ ਵਾਰ ਪੰਜਾਬੀ ਗਾਇਕ ਨਿਰਮਲ ਸਿੱਧੂ ਨੇ ਸਾਂਝੀ ਕੀਤੀ ਆਪਣੇ ਵਿਆਹ ਦੀ ਖ਼ਾਸ ਤਸਵੀਰ, ਪ੍ਰਸ਼ੰਸਕ ਨੂੰ ਆ ਰਹੀ ਹੈ ਖੂਬ ਪਸੰਦ

singer jassie gill new look

ਉਨ੍ਹਾਂ ਨੇ ਆਪਣੀਆਂ ਕੁਝ ਨਵੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਆਪਣੇ ਕਿਰਦਾਰ ਦੇ ਨਾਂਅ ਬਾਰੇ ਵੀ ਦੱਸਿਆ ਹੈ। ਉਨ੍ਹਾਂ ਨੇ ਲਿਖਿਆ ਹੈ-  ‘ਮਿਲੋ ਸ਼ਿੰਦਾ from #Fuffarji ਡਾਇਰੈਕਟਰ by @iampankajbatra ਭਾਜੀ ਤੇ ਨਾਲ ਬਿੰਨੂ ਢਿੱਲੋਂ @binnudhillons ਵੀਰਾ ਅਤੇ ਗੁਰਨਾਮ ਭੁੱਲਰ @gurnambhullarofficial’ । ਪ੍ਰਸ਼ੰਸਕਾਂ ਨੂੰ ਜੱਸੀ ਗਿੱਲ ਦੀ ਇਹ ਲੁੱਕ ਬਹੁਤ ਜ਼ਿਆਦਾ ਪਸੰਦ ਆ ਰਹੀ ਹੈ। ਇੱਕ ਲੱਖ ਤੋਂ ਵੱਧ ਲਾਈਕਸ ਤੇ ਕਮੈਂਟ ਆ ਚੁੱਕੇ ਨੇ। ਬੱਬਲ ਰਾਏ, ਗੁਰਨਾਮ ਭੁੱਲਰ ਤੇ ਕਈ ਹੋਰ ਕਲਾਕਾਰ ਨੇ ਵੀ ਕਮੈਂਟ ਕਰਕੇ ਜੱਸੀ ਗਿੱਲ ਦੀ ਤਾਰੀਫ ਕੀਤੀ ਹੈ।

binnu dhillon , gurnam bhullar and jassie gill

ਪੰਕਜ ਬੱਤਰਾ ਦੇ ਨਿਰਦੇਸ਼ਨ ‘ਚ ਬਣ ਰਹੀ ਇਸ ਫ਼ਿਲਮ ਬਿੰਨੂ ਢਿੱਲੋਂ , ਗੁਰਨਾਮ ਭੁੱਲਰ, ਜੱਸੀ ਗਿੱਲ , ਸਿੱਧਿਕਾ ਸ਼ਰਮਾ, ਅਲੰਕ੍ਰਿਤਾ ਸ਼ਰਮਾ, ਜੈਸਮੀਨ ਬਾਜਵਾ ਅਤੇ ਅੰਨੂ ਚੌਧਰੀ ਤੋਂ ਇਲਾਵਾ ਕਈ ਹੋਰ ਕਲਾਕਾਰ ਵੀ ਨਜ਼ਰ ਆਉਣਗੇ । ਹਾਸਿਆਂ ਦੇ ਰੰਗਾਂ ਦੇ ਨਾਲ ਭਰੀ ਇਹ ਫ਼ਿਲਮ ਸਮਾਜਿਕ ਸੁਨੇਹਾ ਵੀ ਦੇਵੇਗੀ।

 

 

View this post on Instagram

 

A post shared by Jassie Gill (@jassie.gill)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network