ਜਦੋਂ ਮਹਿੰਦਰ ਸਿੰਘ ਧੋਨੀ ਨਾਲ ਜੱਸੀ ਗਿੱਲ ਦੀ ਹੋਈ ਮੁਲਾਕਾਤ, ਤਸਵੀਰਾਂ ਸਾਂਝੀਆਂ ਕਰ ਲਿਖਿਆ ਇਹ ਸੰਦੇਸ਼
ਜਦੋਂ ਮਹਿੰਦਰ ਸਿੰਘ ਧੋਨੀ ਨਾਲ ਜੱਸੀ ਗਿੱਲ ਦੀ ਹੋਈ ਮੁਲਾਕਾਤ, ਤਸਵੀਰਾਂ ਸਾਂਝੀਆਂ ਕਰ ਲਿਖਿਆ ਇਹ ਸੰਦੇਸ਼ : ਗਾਇਕ ਅਤੇ ਅਭਿਨੇਤਾ ਜੱਸੀ ਗਿੱਲ ਜਿੰਨ੍ਹਾਂ ਨੇ ਪੰਜਾਬੀ ਇੰਡਸਟਰੀ ਤੋਂ ਆਪਣਾ ਸਫ਼ਰ ਸ਼ੁਰੂ ਕਰਕੇ ਅੱਜ ਬਾਲੀਵੁੱਡ 'ਚ ਚੰਗਾ ਨਾਮ ਖੱਟਿਆ ਹੈ। ਜੱਸੀ ਗਿੱਲ ਵੱਲੋਂ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ ਜਿੰਨ੍ਹਾਂ 'ਚ ਆਈ.ਪੀ.ਐੱਲ ਟੀਮ ਚੇਨਈ ਸੁਪਰਕਿੰਗਜ਼ ਦੇ ਕਪਤਾਨ ਅਤੇ ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ, ਖਿਡਾਰੀ ਮੋਹਿਤ ਸ਼ਰਮਾ,ਸ਼ਾਰਦੁਲ ਠਾਕੁਰ ਅਤੇ ਮਹਿੰਦਰ ਸਿੰਘ ਧੋਨੀ ਦੀ ਪਤਨੀ ਸ਼ਾਕਸ਼ੀ ਧੋਨੀ ਵੀ ਨਜ਼ਰ ਆ ਰਹੇ ਹਨ।
ਉਹਨਾਂ ਮਹਿੰਦਰ ਸਿੰਘ ਧੋਨੀ ਨਾਲ ਇਸ ਮੁਲਾਕਾਤ ਨੂੰ ਕੈਪਸ਼ਨ 'ਚ ਇਸ ਤਰਾਂ ਜ਼ਾਹਿਰ ਕੀਤਾ ਹੈ। ਜੱਸੀ ਗਿੱਲ ਦਾ ਕਹਿਣਾ ਹੈ ਕਿ "ਮੈਨੂੰ ਜਦੋਂ ਮਾਹੀ ਬਾਈ ਨੂੰ ਮਿਲਣ ਦਾ ਮੌਕਾ ਮਿਲਦਾ ਹੈ ਤਾਂ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ।" ਜੱਸੀ ਗਿੱਲ ਵੱਲੋਂ ਮਹਿੰਦਰ ਸਿੰਘ ਧੋਨੀ ਨਾਲ ਇਹ ਮੁਲਾਕਾਤ ਵਾਕਈ 'ਚ ਕਾਫ਼ੀ ਖ਼ਾਸ ਜਾਪਦੀ ਹੈ।
ਹੋਰ ਵੇਖੋ : ਕੰਗਨਾ ਰਣੌਤ ਨਾਲ ਸਕਰੀਨ ਸਾਂਝੀ ਕਰਨਗੇ ਜੱਸੀ ਗਿੱਲ, ਫਿਲਮ ਦੀ ਪਹਿਲੀ ਝਲਕ ਆਈ ਸਾਹਮਣੇ
ਜੱਸੀ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਬਹੁਤ ਜਲਦ ਜੱਸੀ ਗਿੱਲ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਨਾਲ ਫ਼ਿਲਮ 'ਪੰਗਾ' 'ਚ ਸਕਰੀਨ ਸਾਂਝੀ ਕਰਦੇ ਹੋਏ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਹਨਾਂ ਦਾ ਹਾਲ ਹੀ 'ਚ ਹੀ ਗੀਤ 'ਸੁਰਮਾ ਕਾਲ਼ਾ' ਰਿਲੀਜ਼ ਹੋਇਆ ਹੈ,ਜਿਸ ਨੂੰ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਜੱਸੀ ਗਿੱਲ ਦੀਆਂ ਮਹਿੰਦਰ ਸਿੰਘ ਧੋਨੀ ਨਾਲ ਇਹ ਤਸਵੀਰਾਂ ਵੀ ਥੋੜੇ ਸਮੇਂ 'ਚ ਹੀ ਵਾਇਰਲ ਹੋ ਗਈਆਂ ਹਨ।