ਜੱਸ ਮਾਣਕ ਦੇ ਭਰਾ ਦਾ ਹੋਇਆ ਵਿਆਹ, ਪੰਜਾਬੀ ਕਲਾਕਾਰਾਂ ਨੇ ਲਾਈਆਂ ਖੂਬ ਰੌਣਕਾਂ
Jass Manak's brother's wedding: ਸਰਦ ਰੁੱਤ ਸ਼ੁਰੂ ਹੋ ਗਈ ਹੈ ਤੇ ਨਾਲ ਹੀ ਪੰਜਾਬ ‘ਚ ਵਿਆਹ ਦਾ ਸੀਜ਼ਨ ਵੀ ਸ਼ੁਰੂ ਹੋ ਗਿਆ ਹੈ। ਜੀ ਹਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕ ਜੱਸ ਮਾਣਕ ਦੇ ਘਰ ਵੀ ਖੂਬ ਰੌਣਕਾਂ ਲੱਗੀਆਂ ਹੋਈਆਂ ਹਨ। ਜੀ ਹਾਂ ਉਨ੍ਹਾਂ ਦੇ ਭਰਾ ਦਾ ਵਿਆਹ ਹੋ ਗਿਆ ਹੈ ਜਿਸ ਦੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ। ਇਸ ਵਿਆਹ ਚ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਈ ਨਾਮੀ ਕਲਾਕਾਰ ਸ਼ਾਮਿਲ ਹੋਏ।
ਹੋਰ ਪੜ੍ਹੋ : ਰਿਚਾ ਚੱਢਾ ਨੇ ਵੱਖਰੇ ਅੰਦਾਜ਼ ਨਾਲ ਪਤੀ ਅਲੀ ਫਜ਼ਲ ਲਈ ਕੀਤਾ ਪਿਆਰ ਦਾ ਇਜ਼ਹਾਰ, ਪਤੀ ਦੇ ਨਾਮ ਦਾ ਗੁੰਦਵਾਇਆ ਟੈਟੂ
image source: Instagram
ਗਾਇਕ ਗੁਰੀ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਜੱਸ ਮਾਣਕ ਦੇ ਭਰਾ ਗੋਪੀ ਮਾਣਕ ਦੇ ਵਿਆਹ ਦੀਆਂ ਕੁਝ ਝਲਕੀਆਂ ਸਾਂਝੀਆਂ ਕੀਤੀਆਂ ਹਨ। ਵਾਇਰਲ ਹੋ ਰਹੀਆਂ ਤਸਵੀਰਾਂ ‘ਚ ਦੇਖ ਸਕਦੇ ਹੋ Geet MP3 ਦੀ ਟੀਮ, ਖੁਦ ਜੱਸ ਮਾਣਕ, ਗੁਰੀ, ਹਰਪਾਲ ਚੀਮ, ਜੈ ਰੰਧਾਵਾ ਤੋਂ ਇਲਾਵਾ ਕਈ ਹੋਰ ਕਲਾਕਾਰ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਸੂਫੀ ਗਾਇਕ ਸਤਿੰਦਰ ਸਰਤਾਜ ਨੇ ਆਪਣੇ ਗੀਤਾਂ ਦੇ ਨਾਲ ਰੰਗ ਬੰਨੇ।
image source: Instagram
ਪਰਾਡਾ ਫੇਮ ਜੱਸ ਮਾਣਕ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ, ਜਿਨ੍ਹਾਂ ਨੇ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ। ਇਸ ਤੋਂ ਇਲਾਵਾ ਉਹ ਅਦਾਕਾਰੀ ਦੇ ਜਗਤ ‘ਚ ਕਦਮ ਰੱਖ ਚੁੱਕੇ ਹਨ। ਇਸ ਤੋਂ ਇਲਾਵਾ ਜੱਸ ਮਾਣਕ ਦੇ ਗੀਤ ‘ਲਹਿੰਗਾ’ ਨੇ ਯੂਟਿਊਬ ‘ਤੇ ਗੀਤ ਨੇ 1.5 ਬਿਲੀਅਨ ਵਿਊਜ ਦੇ ਨਾਲ ਨਵਾਂ ਰਿਕਾਰਡ ਬਣਾਇਆ ਹੈ।
image source: Instagram
View this post on Instagram
View this post on Instagram