ਜੱਸ ਮਾਣਕ ਨੇ ਲੋੜਵੰਦ ਲੋਕਾਂ ਨੂੰ ਵੰਡਿਆ ਖਾਣਾ, ਗਾਇਕ ਨੂੰ ਮਿਲਕੇ ਨਿੱਕੇ-ਨਿੱਕੇ ਬੱਚਿਆਂ ਦੇ ਚਿਹਰੇ ‘ਤੇ ਆਈ ਮੁਸਕਾਨ
ਆਪਣੀ ਮਿੱਠੀ ਆਵਾਜ਼ ਦੇ ਨਾਲ ਹਰ ਇੱਕ ਦਾ ਦਿਲ ਜਿੱਤਣ ਵਾਲੇ ਪੰਜਾਬੀ ਗਾਇਕ ਜੱਸ ਮਾਣਕ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਨੇ।
image credit: instagram
ਹੋਰ ਪੜ੍ਹੋ : ਗਾਇਕ ਸਤਿੰਦਰ ਸਰਤਾਜ ਦਾ ਨਵਾਂ ਗੀਤ ‘ਦਾਅਵਾ’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ
ਇਨ੍ਹਾਂ ਤਸਵੀਰਾਂ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ ਕਿ ‘ਪਰਮਾਤਮਾ ਮੈਨੂੰ ਹਿੰਮਤ ਦਿੰਦਾ ਰਹੀ..ਹਰ ਚੀਜ਼ ਦੇਣ ਦੇ ਲਈ ਤੇਰਾ ਬਹੁਤ ਬਹੁਤ ਸ਼ੁਕਰਾਨਾ..’ । ਇਨ੍ਹਾਂ ਤਸਵੀਰਾਂ ‘ਚ ਦੇਖ ਸਕਦੇ ਹੋ ਕਿ ਗਾਇਕ ਜੱਸ ਮਾਣਕ ਨੇ ਲੋੜਵੰਦਾਂ ਲੋਕਾਂ ਨੂੰ ਭੋਜਨ ਵੰਡਿਆ । ਉਹ ਗਰੀਬ ਬੱਚਿਆਂ ਦੇ ਨਾਲ ਮਿਲੇ ਤੇ ਗਾਇਕ ਨੂੰ ਮਿਲਕੇ ਬੱਚਿਆਂ ਦੇ ਚਿਹਰੇ ਉੱਤੇ ਖੁਸ਼ੀ ਦੇਖਣ ਵਾਲੀ ਹੈ। ਦਰਸ਼ਕਾਂ ਨੂੰ ਗਾਇਕ ਵੱਲੋਂ ਕੀਤਾ ਇਹ ਕੰਮ ਬਹੁਤ ਪਸੰਦ ਆ ਰਿਹਾ ਹੈ। ਤਿੰਨ ਲੱਖ ਤੋਂ ਵੱਧ ਲਾਈਕਸ ਇਸ ਪੋਸਟ ਉੱਤੇ ਆ ਚੁੱਕੇ ਨੇ। ਪ੍ਰਸ਼ੰਸਕ ਵੀ ਕਮੈਂਟ ਕਰਕੇ ਜੱਸ ਮਾਣਕ ਦੀ ਤਾਰੀਫ ਕਰ ਰਹੇ ਨੇ।
image credit: instagram
ਜੇ ਗੱਲ ਕਰੀਏ ਜੱਸ ਮਾਣਕ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ। ਉਹ ਪਰਾਡਾ, ਗਰਲਫ੍ਰੈਂਡ, ਸੂਟ ਪੰਜਾਬੀ, ਵਿਆਹ, ਲਹਿੰਗਾ, ਯੈਸ ਓਰ ਨੌ ਵਰਗੇ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਕਈ ਗੀਤ ਗਾ ਚੁੱਕੇ ਨੇ। ਹਾਲ ਹੀ ‘ਚ ਉਨ੍ਹਾਂ ਦਾ ਨਵਾਂ ਗੀਤ ‘ਜੀ ਨੀਂ ਕਰਦਾ’ ਜੋ ਕਿ ਬਾਲੀਵੁੱਡ ਦੀ ਫ਼ਿਲਮ ‘Sardar Ka Grandson’ ਤੋਂ ਰਿਲੀਜ਼ ਹੋਇਆ ਹੈ।
View this post on Instagram