ਜੱਸ ਮਾਣਕ ਜਲਦ ਹੀ ਆਪਣੇ ਨਵੇਂ ਗਾਣੇ ਦੇ ਨਾਲ ਹੋਣਗੇ ਹਾਜ਼ਰ, ਫ੍ਰਸਟ ਲੁੱਕ ਕੀਤਾ ਸਾਂਝਾ

Reported by: PTC Punjabi Desk | Edited by: Shaminder  |  November 13th 2020 02:09 PM |  Updated: November 13th 2020 02:09 PM

ਜੱਸ ਮਾਣਕ ਜਲਦ ਹੀ ਆਪਣੇ ਨਵੇਂ ਗਾਣੇ ਦੇ ਨਾਲ ਹੋਣਗੇ ਹਾਜ਼ਰ, ਫ੍ਰਸਟ ਲੁੱਕ ਕੀਤਾ ਸਾਂਝਾ

ਗਾਇਕ ਜੱਸ ਮਾਣਕ ਜਲਦ ਹੀ ਆਪਣੇ ਨਵੇਂ ਗੀਤ ਦੇ ਨਾਲ ਹਾਜ਼ਰੀ ਲਵਾਉਣ ਜਾ ਰਹੇ ਹਨ ।ਇਸ ਗੀਤ ‘ਚ ਉਨ੍ਹਾਂ ਦਾ ਸਾਥ ਦਿੱਤਾ ਹੈ ਪ੍ਰਸਿੱਧ ਬਾਲੀਵੁੱਡ ਗਾਇਕਾ ਸੁਨਿਧੀ ਚੌਹਾਨ ਨੇ। ਇਸ ਗੀਤ ਨੂੰ ‘ਯਾਰਾ ਤੇਰੇ ਵਰਗਾ’ ਟਾਈਟਲ ਹੇਠ ਰਿਲੀਜ਼ ਕੀਤਾ ਜਾਵੇਗਾ ।ਇਸ ਗੀਤ ਦੇ ਬੋਲ ਜੱਸ ਮਾਣਕ ਨੇ ਖੁਦ ਹੀ ਲਿਖੇ ਹਨ ਅਤੇ ਮਿਊਜ਼ਿਕ ਮਿਕਸ ਸਿੰਘ ਨੇ ਦਿੱਤਾ ਹੈ ।

jass manank

 

ਵੀਡੀਓ ਸੱਤੀ ਢਿੱਲੋਂ ਵੱਲੋਂ ਤਿਆਰ ਕੀਤਾ ਗਿਆ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਜੱਸ ਮਾਣਕ ਕਈ ਹਿੱਟ ਗੀਤ ਇੰਡਸਟਰੀ ਨੂੰ ਦੇ ਚੁੱਕੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਪਰਾਡਾ, ਲਹਿੰਗਾ, ਬਟਰਫਲਾਈ, ਸੂਟ ਪੰਜਾਬੀ, ਰੱਬ ਵਾਂਗੂ ਸਣੇ ਕਈ ਗੀਤ ਸ਼ਾਮਿਲ ਹਨ ।

ਹੋਰ ਪੜ੍ਹੋ : ਜੱਸ ਮਾਣਕ ਆਪਣੇ ਨਵੇਂ ਗੀਤ ‘Karwa Chauth’ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਯੂਟਿਊਬ ‘ਤੇ ਛਾਇਆ ਟਰੈਂਡਿੰਗ ‘ਚ

jass Manak

ਇੰਡਸਟਰੀ ‘ਚ ਉਹ ਮਾਣਕਾਂ ਦੇ ਮੁੰਡੇ ਦੇ ਨਾਂਅ ਨਾਲ ਜਾਣੇ ਜਾਂਦੇ ਹਨ । ਹਾਲ ਹੀ ‘ਚ ਉਨ੍ਹਾਂ ਨੇ ਨੇਹਾ ਕੱਕੜ ਦੇ ਵਿਆਹ ‘ਚ ਵੀ ਪਰਫਾਰਮ ਕੀਤਾ ਸੀ ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਏ ਸਨ ।

Jass-Manak

ਇਸ ਤੋਂ ਇਲਾਵਾ ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਦੇ ਨਾਲ ਕਰਵਾਇਆ ਗਿਆ ਫੋਟੋ ਸ਼ੂਟ ਵੀ ਵਾਇਰਲ ਹੋਇਆ ਸੀ ਅਤੇ ਦੱਸਿਆ ਜਾ ਰਿਹਾ ਹੈ ਕਿ ਉਹ ਜਲਦ ਹੀ ਉਰਵਸ਼ੀ ਦੇ ਨਾਲ ਕਿਸੇ ਪ੍ਰੋਜੈਕਟ ‘ਚ ਨਜ਼ਰ ਆ ਸਕਦੇ ਹਨ ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network