ਜ਼ਿੰਦਗੀ ਦੇ ਖੂਬਸੂਰਤ ਪਲਾਂ ਚੋਂ ਇੱਕ ‘ਪਲ’ ਮੈਂ ਤੇ ਮੇਰੀ ਮਾਂ- ਜੱਸ ਬਾਜਵਾ

Reported by: PTC Punjabi Desk | Edited by: Lajwinder kaur  |  April 07th 2019 04:14 PM |  Updated: April 07th 2019 04:17 PM

ਜ਼ਿੰਦਗੀ ਦੇ ਖੂਬਸੂਰਤ ਪਲਾਂ ਚੋਂ ਇੱਕ ‘ਪਲ’ ਮੈਂ ਤੇ ਮੇਰੀ ਮਾਂ- ਜੱਸ ਬਾਜਵਾ

ਪੰਜਾਬੀ ਇੰਡਸਟਰੀ ਦੇ ਗਾਇਕ ਅਤੇ ਅਦਾਕਾਰ ਜੱਸ ਬਾਜਵਾ ਜਿਹੜੇ ਬਹੁਤ ਜਲਦ ਵੱਡੇ ਪਰਦੇ ਉੱਤੇ ਧੁੰਮਾਂ ਪਾਉਣ ਆ ਰਹੇ ਹਨ। ਜੀ ਹਾਂ, ਜੱਸ ਬਾਜਵਾ ਆਪਣੇ ਆਉਣ ਵਾਲੇ ਫਿਲਮੀ ਪ੍ਰੋਜੈਕਟ ਦੂਰਬੀਨ ‘ਚ ਬਿਜ਼ੀ ਚੱਲ ਰਹੇ ਹਨ। ਦੂਰਬੀਨ ਫ਼ਿਲਮ ‘ਚ ਉਹ ਪੁਲਿਸ ਅਫ਼ਸਰ ਦੀ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ। ਇਸ ਫ਼ਿਲਮ ‘ਚ ਨਿੰਜਾ, ਵਾਮਿਕਾ ਗੱਬੀ ਅਤੇ ਜੱਸ ਬਾਜਵਾ ਮੁੱਖ ਕਿਰਦਾਰਾਂ ‘ਚ ਹਨ।

View this post on Instagram

 

Zindgi de khoobsoorat plaa cho ik ‘pal’main te meri maa?❤️

A post shared by Jass Bajwa (@officialjassbajwa) on

ਹੋਰ ਵੇਖੋ:ਮੋਨਿਕਾ ਗਿੱਲ ਨੇ ‘ਕਾਰ ਰੀਬਨਾਂ’ ਵਾਲੇ ਗੀਤ ‘ਤੇ ਜੰਮ ਕੇ ਪਾਇਆ ਭੰਗੜਾ, ਦੇਖੋ ਵੀਡੀਓ

ਜੱਸ ਬਾਜਵਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਨ੍ਹਾਂ ਨੇ ਬੇਹੱਦ ਹੀ ਖ਼ਾਸ ਤਸਵੀਰ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀ ਹੈ। ਇਸ ਤਸਵੀਰ ‘ਚ ਜੱਸ ਬਾਜਵਾ ਤੇ ਉਨ੍ਹਾਂ ਦੀ ਮਾਤਾ ਜੀ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਕੈਪਸ਼ਨ ‘ਚ ਬਹੁਤ ਪਿਆਰਾ ਮੈਸੇਜ ਲਿਖਿਆ ਹੈ, ‘ਜ਼ਿੰਦਗੀ ਦੇ ਖੂਬਸੂਰਤ ਪਲਾਂ ਚੋਂ ਇੱਕ ‘ਪਲ’ ਮੈਂ ਤੇ ਮੇਰੀ ਮਾਂ..।’Jass Bajwa Shared a very special picture with his mother

ਉਨ੍ਹਾਂ ਦੀ ਇਸ ਖਾਸ ਤਸਵੀਰ ਉੱਤੇ ਪੰਜਾਬੀ ਸਿੰਗਰ ਜ਼ੋਰਾ ਰੰਧਾਵਾ ਨੇ ਵੀ ਕਾਮੈਂਟ ਕਰਦੇ ਹੋਏ ਲਿਖਿਆ ਹੈ, ‘ਮਾਂ ਠੰਡੜੀ ਛਾਂ..’

ਜੱਸ ਬਾਜਵਾ ਜਿਹੜੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਵੀ ਦੇ ਚੁੱਕੇ ਹਨ ਜਿਵੇਂ ਤੇਰਾ ਟਾਈਮ, 12 ਵੀਜ਼ੇ, ਯਾਰ ਬੰਬ, ਗਰਾਰੀ, ਵਨ ਬਾਏ ਵਨ, ਸਤਰੰਗੀ ਤਿਤਲੀ ਆਦਿ ਕਈ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਚੁੱਕੇ ਹਨ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network