‘Dekh Dilliye’ ਗੀਤ ਦੇ ਨਾਲ ਗਾਇਕ ਜੱਸ ਬਾਜਵਾ ਨੇ ਯੂਟਿਊਬ ਉੱਤੇ ਪਾਈ ਧੱਕ, ਕਿਸਾਨਾਂ ਦੇ ਬੁਲੰਦ ਹੌਸਲੇ ਨੂੰ ਬਿਆਨ ਕਰਦਾ ਇਹ ਗੀਤ ਛਾਇਆ ਟਰੈਂਡਿੰਗ ‘ਚ
ਪੰਜਾਬੀ ਗਾਇਕ ਜੱਸ ਬਾਜਵਾ ਜੋ ਕਿ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲੈ ਕੇ ਖੜੇ ਹੋਏ ਨੇ । ਉਹ ਲਗਾਤਾਰ ਕਿਸਾਨਾਂ ਦਾ ਸਮਰਥਨ ਕਰ ਰਹੇ ਨੇ । ਜਿਸ ਦੇ ਚੱਲਦੇ ਉਹ ਨਵਾਂ ਕਿਸਾਨੀ ਗੀਤ ਲੈ ਕੇ ਨੇ।
ਜੀ ਉਹ ‘ਦੇਖ ਦਿੱਲੀਏ’ (Dekh Dilliye) ਟਾਈਟਲ ਹੇਠ ਜੋਸ਼ੀਲਾ ਗੀਤ ਲੈ ਕੇ ਆਏ ਨੇ । ਇਸ ਗੀਤ ‘ਚ ਉਨ੍ਹਾਂ ਨੇ ਲੱਖਾਂ ਮੁਸੀਬਤਾਂ ਝੱਲ ਰਹੇ ਦਿੱਲੀ ਦੀ ਸਰਹੱਦਾਂ ਉੱਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਬੁਲੰਦ ਹੌਸਲੇ ਨੂੰ ਬਿਆਨ ਕੀਤਾ ਹੈ । ਗਾਣੇ ਦੇ ਸ਼ਬਦ ਜੋਸ਼ ਦੇ ਨਾਲ ਭਰੇ ਹੋਏ ਨੇ ।
ਇਸ ਗੀਤ ਦੇ ਬੋਲ Sahib ਨੇ ਲਿਖੇ ਨੇ ਤੇ ਗਾਣੇ ਦਾ ਵੀਡੀਓ Jatt Castle ਵੱਲੋਂ ਤਿਆਰ ਕੀਤਾ ਗਿਆ ਹੈ । ਗੀਤ ਦਾ ਵੀਡੀਓ ਕਿਸਾਨ ਪ੍ਰਦਰਸ਼ਨ ‘ਚ ਹੀ ਸ਼ੂਟ ਕੀਤਾ ਗਿਆ ਹੈ । ਜੱਸ ਬਾਜਵਾ ਦੇ ਆਫ਼ੀਸ਼ੀਅਲ ਯੂਟਿਊਬ ਚੈਨਲ ਉੱਤੇ ਹੀ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਜਿਸ ਕਰਕੇ ਗੀਤ ਟਰੈਂਡਿੰਗ ‘ਚ ਚੱਲ ਰਿਹਾ ਹੈ ।