ਜਸਪ੍ਰੀਤ ਸਿੰਘ ਬੁਮਰਾਹ ਨੇ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ‘ਤੇ ਸਾਂਝਾ ਕੀਤਾ ਪਿਆਰਾ ਜਿਹਾ ਵੀਡੀਓ, ਅੱਜ ਦੇ ਦਿਨ ਅਦਾਕਾਰਾ ਸੰਜਨਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਲਈਆਂ ਸੀ ਲਾਵਾਂ

Reported by: PTC Punjabi Desk | Edited by: Lajwinder kaur  |  March 15th 2022 04:53 PM |  Updated: March 15th 2022 04:59 PM

ਜਸਪ੍ਰੀਤ ਸਿੰਘ ਬੁਮਰਾਹ ਨੇ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ‘ਤੇ ਸਾਂਝਾ ਕੀਤਾ ਪਿਆਰਾ ਜਿਹਾ ਵੀਡੀਓ, ਅੱਜ ਦੇ ਦਿਨ ਅਦਾਕਾਰਾ ਸੰਜਨਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਲਈਆਂ ਸੀ ਲਾਵਾਂ

ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਸਿੰਘ ਬੁਮਰਾਹ (Jasprit Bumrah) ਜਿਨ੍ਹਾਂ ਨੇ ਪਿਛਲੇ ਸਾਲ ਅਦਾਕਾਰਾ ਸੰਜਨਾ ਗਣੇਸ਼ਨ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਲਾਵਾਂ ਲਈਆਂ ਸਨ। ਇਸ ਵਿਆਹ ਚ ਪਰਿਵਾਰ ਮੈਂਬਰਾਂ ਤੋਂ ਇਲਾਵਾ ਖ਼ਾਸ ਦੋਸਤ ਹੀ ਸ਼ਾਮਿਲ ਹੋਏ ਸਨ। ਅੱਜ ਇਸ ਜੋੜੇ ਦੀ ਪਹਿਲੀ ਵੈਡਿੰਗ ਐਨੀਵਰਸਿਰੀ ਹੈ, ਜਿਸ ਕਰਕੇ ਕ੍ਰਿਕੇਟਰ ਜਸਪ੍ਰੀਤ ਬੁਮਰਾਹ ਨੇ ਆਪਣੀ ਪਤਨੀ ਦੇ ਲਈ ਬਹੁਤ ਹੀ ਪਿਆਰੀ ਜਿਹੀ ਪੋਸਟ ਪਾਈ ਹੈ।

ਹੋਰ ਪੜ੍ਹੋ : ਸ਼ਿਖਰ ਧਵਨ ਨੇ ਪੰਜਾਬੀ ਗੀਤ ‘Jealousy’ ‘ਤੇ ਸਾਥੀ ਖਿਡਾਰੀਆਂ ਨਾਲ ਬਣਾਈ ਮਜ਼ੇਦਾਰ ਵੀਡੀਓ, ਹਰ ਇੱਕ ਨੂੰ ਆ ਰਹੀ ਹੈ ਖੂਬ ਪਸੰਦ, ਦੇਖੋ ਵੀਡੀਓ

image of jasprit wished happy birthday to his wife sanjana

ਜਸਪ੍ਰੀਤ ਬੁਮਰਾਹ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਵਿਆਹ ਦੀ ਅਣਦੇਖੀਆਂ ਝਲਕੀਆਂ ਦੇ ਨਾਲ ਤਿਆਰ ਕੀਤੀ ਵੀਡੀਓ ਨੂੰ ਪੋਸਟ ਕਰਦੇ ਹੋਏ ਆਪਣੇ ਦਿਲ ਦਾ ਹਾਲ ਲਿਖਿਆ ਹੈ। ਉਨ੍ਹਾਂ ਨੇ ਲਿਖਿਆ ਹੈ- ‘ਜ਼ਿੰਦਗੀ ਬਿਹਤਰ ਹੁੰਦੀ ਹੈ ਜਦੋਂ ਅਸੀਂ ਇਕੱਠੇ ਹੁੰਦੇ ਹਾਂ। ਇਸ ਨੂੰ ਅਸਲ ਵਿੱਚ ਕਹਿਣ ਦਾ ਕੋਈ ਵਧੀਆ ਤਰੀਕਾ ਨਹੀਂ ਹੈ’

ਹੋਰ ਪੜ੍ਹੋ : ਹਰਭਜਨ ਮਾਨ ਨੇ ਆਪਣੀ ਬਜ਼ੁਰਗ ਫੈਨ ਬੀਬੀਆਂ ਦੇ ਨਾਲ ਸਾਂਝਾ ਕੀਤਾ ਇਹ ਖ਼ਾਸ ਵੀਡੀਓ, ਸਤਿਕਾਰ ਦੇ ਨਾਲ ਦੁਆਵਾਂ ਲੈਂਦੇ ਨਜ਼ਰ ਆਏ ਗਾਇਕ, ਦੇਖੋ ਵੀਡੀਓ

ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਤੁਸੀਂ ਮੈਨੂੰ ਵਧੇਰੇ ਖੁਸ਼, ਦਿਆਲੂ, ਮਜ਼ੇਦਾਰ, ਵਧੇਰੇ ਸ਼ਾਂਤੀਪੂਰਨ ਬਣਾਉਂਦੇ ਹੋ, ਇਹ ਜਾਣਦੇ ਹੋਏ ਕਿ ਅਸੀਂ ਦੋਵੇਂ ਇੱਕ ਦੂਜੇ ਦੇ ਜੀਵਨ ਵਿੱਚ ਅਰਥ ਅਤੇ ਸਥਿਰਤਾ ਜੋੜਦੇ ਹਾਂ। ਇੱਕ ਸਾਲ ਉਸ ਸਮੇਂ ਦਾ ਇੱਕ ਛੋਟਾ ਜਿਹਾ ਹਿੱਸਾ ਹੈ ਜੋ ਮੈਂ ਤੁਹਾਡੇ ਨਾਲ ਬਿਤਾਉਣ ਦੀ ਯੋਜਨਾ ਬਣਾ ਰਿਹਾ ਹਾਂ, ਵਰ੍ਹੇਗੰਢ ਮੁਬਾਰਕ। ਮੈਂ ਤੁਹਾਨੂੰ ਪਿਆਰ ਕਰਦਾ ਹਾਂ..’। ਇਸ ਵੀਡੀਓ ਉੱਤੇ ਸੱਤ ਲੱਖ ਵਿਊਜ਼ ਆ ਚੁੱਕੇ ਨੇ। ਪ੍ਰਸ਼ੰਸਕ ਵੀ ਕਮੈਂਟ ਕਰਕੇ ਜੋੜੀ ਨੂੰ ਵਿਆਹ ਦੀ ਪਹਿਲੀ ਵਰ੍ਹੇਗੰਢ ਦੀਆਂ ਵਧਾਈਆਂ ਦੇ ਰਹੇ ਹਨ।

jasprit-bumrah7

ਉਧਰ ਅਦਾਕਾਰਾ ਸੰਜਨਾ ਗਣੇਸ਼ਨ ਵੀ ਆਪਣੇ ਪਤੀ ਜਸਪ੍ਰੀਤ ਬੁਮਰਾਹ ਦੇ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹੋਏ ਪੋਸਟ ਪਾਈ ਹੈ। ਦੱਸ ਦਈਏ ਜਸਪ੍ਰੀਤ ਸਿੰਘ ਬੁਮਰਾਹ ਏਨੀਂ ਦਿਨੀਂ ਸ੍ਰੀ ਲੰਕਾ ਦੇ ਨਾਲ ਚੱਲ ਰਹੇ ਟੈਸਟ ਮੈਚ ‘ਚ ਕਮਾਲ ਦਾ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆ ਰਹੇ ਹਨ।

 

View this post on Instagram

 

A post shared by jasprit bumrah (@jaspritb1)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network