ਅਦਾਕਾਰਾ ਜਸਪਿੰਦਰ ਚੀਮਾ ਬਣੀ ਮਾਂ, ਘਰ ਆਈ ਨੰਨ੍ਹੀ ਪਰੀ, ਪ੍ਰਸ਼ੰਸਕ ਤੇ ਕਲਾਕਾਰ ਦੇ ਰਹੇ ਨੇ ਵਧਾਈਆਂ

Reported by: PTC Punjabi Desk | Edited by: Lajwinder kaur  |  December 16th 2021 11:50 AM |  Updated: December 16th 2021 11:50 AM

ਅਦਾਕਾਰਾ ਜਸਪਿੰਦਰ ਚੀਮਾ ਬਣੀ ਮਾਂ, ਘਰ ਆਈ ਨੰਨ੍ਹੀ ਪਰੀ, ਪ੍ਰਸ਼ੰਸਕ ਤੇ ਕਲਾਕਾਰ ਦੇ ਰਹੇ ਨੇ ਵਧਾਈਆਂ

ਲਓ ਜੀ ਪਾਲੀਵੁੱਡ ਜਗਤ ਤੋਂ ਵੀ ਇੱਕ ਗੁੱਡ ਨਿਊਜ਼ ਸਾਹਮਣੇ ਆਈ ਹੈ। ਜੀ ਹਾਂ ਪੰਜਾਬੀ ਅਦਾਕਾਰਾ ਜਸਪਿੰਦਰ ਚੀਮਾ ਮਾਂ ਬਣ ਗਈ ਹੈ। ਉਨ੍ਹਾਂ ਨੇ ਪਿਆਰੀ ਜਿਹੀ ਧੀ ਨੂੰ ਜਨਮ ਦਿੱਤਾ ਹੈ। ਮਾਂ ਬਣਨ ਦਾ ਅਹਿਸਾਸ ਹਰ ਇੱਕ ਔਰਤ ਲਈ ਬਹੁਤ ਹੀ ਖ਼ਾਸ ਹੁੰਦਾ ਹੈ। ਇਸ ਖ਼ੂਬਸੂਰਤ ਅਹਿਸਾਸ ‘ਚੋਂ ਲੰਘ ਰਹੀ ਹੈ ਇੱਕ ਕੁੜੀ ਪੰਜਾਬ ਦੀ ਅਦਾਕਾਰਾ ਜਸਪਿੰਦਰ ਚੀਮਾ Jaspinder Cheema

ਹੋਰ  ਪੜ੍ਹੋ : ਕਰਤਾਰ ਚੀਮਾ ਨੇ ਆਪਣੇ ਬਰਥਡੇਅ ‘ਤੇ ਆਪਣੀ ਨਵੀਂ ਫ਼ਿਲਮ ‘PROFESSOR’ ਦਾ ਕੀਤਾ ਐਲਾਨ, ਸਾਂਝਾ ਕੀਤਾ ਫਰਸਟ ਲੁੱਕ ਪੋਸਟਰ

actress jaspinder cheema become mother soon shared baby bump pics with fans.

Image Source: Instagramਅਦਾਕਾਰਾ ਜਸਪਿੰਦਰ ਚੀਮਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਇਹ ਖੁਸ਼ਖਬਰੀ ਸਾਂਝੀ ਕਰਦੇ ਹੋਏ ਲਿਖਿਆ ਹੈ- ‘ਸ਼ੁਕਰ ਵਾਹਿਗੁਰੂ ਜੀ ਦਾ ਏਨਾਂ ਖ਼ੂਬਸੂਰਤ ਗਿਫਟ ਦੇਣ ਲਈ...Yeahhhhhh ਬੇਬੀ ਗਰਲ ਆਈ ਹੈ। ਅਸੀਂ ਸਾਰੇ ਬਹੁਤ ਹੀ ਜ਼ਿਆਦਾ ਖੁਸ਼ ਹਾਂ ਅਤੇ ਇਹ ਖੁਸ਼ਖਬਰੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। ਧੰਨਵਾਦ ਤੁਹਾਡਾ ਸਭ ਦਾ ਤੁਹਾਡੀਆਂ ਦੁਆਵਾਂ ਲਈ..ਸਾਡੀ ਨੰਨੀ ਪਰੀ । ਇਸ ਪੋਸਟ ਉੱਤੇ ਕਲਾਕਾਰ ਅਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਜਸਪਿੰਦਰ ਚੀਮਾ ਅਤੇ ਐਕਟਰ ਗੁਰਜੀਤ ਸਿੰਘ ਨੂੰ ਮਾਪੇ ਬਣਨ ਲਈ ਵਧਾਈਆਂ ਦੇ ਰਹੇ ਨੇ। ਗਾਇਕਾ ਜੈਨੀ ਜੌਹਲ ਨੇ ਵੀ ਕਮੈਂਟ ਕਰਕੇ ਵਧਾਈ ਦਿੱਤੀ ਹੈ।

ਹੋਰ  ਪੜ੍ਹੋ : ਰਾਜਕੁਮਾਰ ਰਾਓ ਅਤੇ ਪੱਤਰਲੇਖਾ ਨੇ ਇਸ ਤਰ੍ਹਾਂ ਮਨਾਇਆ ਵਿਆਹ ਦਾ ਇੱਕ ਮਹੀਨਾ ਪੂਰਾ ਹੋਣ ਦਾ ਜਸ਼ਨ, ਮਸਤੀ ਵਾਲਾ ਫੋਟੋ ਕੀਤਾ ਸ਼ੇਅਰ

Jaspinder_Cheema Image Source: Instagram

‘ਇੱਕ ਕੁੜੀ ਪੰਜਾਬ ਦੀ’, ‘ਗੇਲੋ’ ਸਮੇਤ ਕਈ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੀ ਜਸਪਿੰਦਰ ਚੀਮਾ ਇਸ ਸਮੇਂ ਬਹੁਤ ਹੀ ਜ਼ਿਆਦਾ ਖੁਸ਼ ਨੇ। ਦੱਸ ਦਈਏ ਅਦਾਕਾਰਾ ਜਸਪਿੰਦਰ ਚੀਮਾ ਦਾ ਵਿਆਹ ਐਕਟਰ ਗੁਰਜੀਤ ਸਿੰਘ ਨਾਲ ਹੋਇਆ ਹੈ। ਗੁਰਜੀਤ ਸਿੰਘ ਬਤੌਰ ਹੋਸਟ ਕਈ ਟੀਵੀ ਸ਼ੋਅਜ਼ ਦੇ ਨਾਲ ਕਈ ਅਵਾਰਡਜ਼ ਦੀ ਮੇਜ਼ਬਾਨੀ ਵੀ ਕਰ ਚੁੱਕੇ ਹਨ। ਜੇ ਗੱਲ ਕਰੀਏ ਜਸਪਿੰਦਰ ਚੀਮਾ ਦੇ ਕੰਮ ਦੀ ਤਾਂ ਉਨ੍ਹਾਂ ਨੇ ਕਈ ਕਮਾਲ ਦੀ ਫ਼ਿਲਮਾਂ ‘ਚ ਕੰਮ ਕੀਤਾ ਹੈ, ‘ਧੀ ਪੰਜਾਬ ਦੀ’, ‘ਵੀਰਾਂ ਨਾਲ ਸਰਦਾਰੀ’ ਅਤੇ ‘ਡੌਂਟ ਵਰੀ ਯਾਰਾ’ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨਗੀਆਂ। ਇਹਨਾਂ ਫ਼ਿਲਮਾਂ ਤੋਂ ਇਲਾਵਾ ਜਸਪਿੰਦਰ ਚੀਮਾ ਦੀ ਫ਼ਿਲਮ ਗੇਲੋ ਨੂੰ ਵੀ ਕਾਫੀ ਪਸੰਦ ਕੀਤਾ ਗਿਆ । ਜਸਪਿੰਦਰ ਚੀਮਾ ਨੂੰ ਉਸ ਦੀ ਅਦਾਕਾਰੀ ਲਈ ਕਈ ਅਵਾਰਡ ਵੀ ਮਿਲੇ ਹਨ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network