ਇਹ ਹਨ ਜੋ ਜੈਸਮੀਨ ਸੈਂਡਲਾਸ ਨੂੰ ਲੋਕਾਂ ਅੱਗੇ ਕਰ ਰਹੇ ਹਨ ਬਦਨਾਮ, ਵੀਡੀਓ ਆਈ ਸਾਹਮਣੇ

Reported by: PTC Punjabi Desk | Edited by: Gourav Kochhar  |  July 02nd 2018 07:59 AM |  Updated: July 02nd 2018 07:59 AM

ਇਹ ਹਨ ਜੋ ਜੈਸਮੀਨ ਸੈਂਡਲਾਸ ਨੂੰ ਲੋਕਾਂ ਅੱਗੇ ਕਰ ਰਹੇ ਹਨ ਬਦਨਾਮ, ਵੀਡੀਓ ਆਈ ਸਾਹਮਣੇ

ਅੱਜਕਲ ਹਰੇਕ ਇੰਡਸਟਰੀ ਦੇ ਸਿਤਾਰੇ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਆਪਣੇ ਨਾਲ ਜੁੜੀ ਹਰੇਕ ਖਬਰ ਉਹ ਸੋਸ਼ਲ ਮੀਡੀਆ ਰਾਹੀਂ ,ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਦੱਸ ਦੇਈਏ ਕਿ ਹਾਲ ਹੀ 'ਚ ਪੰਜਾਬੀ ਗਾਇਕਾ ਜੈਸਮੀਨ ਸੈਂਡਲਸ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜੋ ਕਿ ਕਾਫੀ ਵਾਇਰਲ ਹੋ ਰਹੀ ਹੈ। ਜਿਸ ਤਰ੍ਹਾਂ ਕਿ ਜੈਸਮੀਨ ਨੇ ਇਕਦਮ ਹੀ ਸਨੈਪਚੈਟ ਚਲਾਉਣੀ ਬੰਦ ਕਰ ਦਿੱਤੀ ਸੀ। ਇਸ ਦੇ ਨਾਲ ਹੀ ਉਸ ਨੇ ਬਾਕੀ ਸੋਸ਼ਲ ਮੀਡੀਆ ਅਕਾਊਂਟਸ 'ਤੇ ਵੀ 15 ਮਈ ਤੋਂ ਬਾਅਦ ਕੁਝ ਵੀ ਅਪਲੋਡ ਨਹੀਂ ਕੀਤਾ ਸੀ। ਪਾਲੀਵੁੱਡ ਇੰਡਸਟਰੀ ਦੀ ਜਿੱਥੇ ਗੱਲ ਹੁੰਦੀ ਹੈ ਤਾਂ ਉੱਥੇ ਜੈਸਮੀਨ ਸੈਂਡਲਸ ਅਤੇ ਗੈਰੀ ਸੰਧੂ ਦਾ ਨਾਂ ਜ਼ਰੂਰ ਆਉਂਦਾ ਹੈ। 'ਸਿੱਪ ਸਿੱਪ' ਗੀਤ, ਜੋ ਕਿ ਗੈਰੀ ਸੰਧੂ ਦੁਆਰਾ ਲਿਖਿਆ ਗਿਆ ਹੈ ਅਤੇ ਜੈਸਮੀਨ ਦੁਆਰਾ ਗਾਇਆ ਗਿਆ ਹੈ। ਲੋਕਾਂ ਦਾ ਭਰਵਾਂ ਹੁੰਗਾਰਾ ਮਿਲਣ ਤੋਂ ਬਾਅਦ ਜੈਸਮੀਨ ਨੇ ਫਿਰ ਤੋਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ। ਇਹ ਵੀ ਜਿਵੇ ਕਿ ਸਭ ਨੂੰ ਪਤਾ ਹੀ ਹੈ ਕਿ 'ਗੁਲਾਬੀ ਕੁਈਨ' ਆਏ ਦਿਨ ਹੀ ਕੰਟ੍ਰੋਵਰਸੀ ਦਾ ਸ਼ਿਕਾਰ ਹੁੰਦੀ ਰਹਿੰਦੀ ਹੈ ਤੇ ਇਸੇ ਤਰ੍ਹਾਂ ਹੀ ਇਕ ਵਾਰ ਫਿਰ ਤੋਂ ਜੈਸਮੀਨ ਨੇ ਆਪਣੇ ਇਸ ਵੀਡੀਓ 'ਚ ਕੰਟਰੋਵਰਸੀ ਨੂੰ ਲੈ ਕੇ ਕੁਝ ਖੁਲਾਸੇ ਕੀਤੇ ਹਨ। ਉਸ ਦਾ ਕਹਿਣਾ ਹੈ ਕਿ, ''ਕੰਟ੍ਰੋਵਰਸੀ ਮੇਰੇ ਯਾਰ ਕਰਦੇ ਨੇ ਤੇ ਬਦਨਾਮ ਮੈਂ ਹੋ ਜਾਂਦੀ ਹਾਂ।''

https://www.instagram.com/p/BkolGfvnBHe/

ਜਾਣਕਾਰੀ ਮੁਤਾਬਕ ਜਦੋਂ ਵੀ ਜੈਸਮੀਨ ਨੇ ਜਿਹੜਾ ਵੀ ਗੀਤ ਗਾਇਆ ਹੈ ਉਹ ਸੁਪਰਹਿੱਟ ਹੀ ਹੋਇਆ ਹੈ। ਜੈਸਮੀਨ ਆਪਣੀ ਦਲੇਰ ਸ਼ਖਸੀਅਤ ਲਈ ਜਾਣੀ ਜਾਂਦੀ ਹੈ ਅਤੇ ਉਸ ਦੀ ਮਜ਼ਬੂਤ ਆਵਾਜ਼ ਉਸ ਦੀ ਸ਼ਖਸੀਅਤ ਨੂੰ ਸਭ ਤੋਂ ਵੱਖਰੀ ਬਣਾਉਂਦੀ ਹੈ। ਗਾਇਕਾ ਨੇ ਪਿਛਲੇ ਸਾਲ 'ਲੱਡੂ', 'ਬੰਬ ਜੱਟ', 'ਪੰਜਾਬੀ ਮੁਟਿਆਰਾਂ', 'ਵਚਾਰੀ', 'ਪਾਰਟੀ ਗੈਰ ਰੁਕਣ', 'ਇੱਲੀਗਲ ਵੈਪਨ' ਆਦਿ ਕਈ ਹਿੱਟ ਗੀਤ ਦੇ ਚੁੱਕੀ ਹੈ।

jasmine sandlas


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network