ਜੈਸਮੀਨ ਸੈਂਡਲਾਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਜੈਸਮੀਨ ਕਿਸੇ ਸ਼ੋਅ ਦੌਰਾਨ ਪਰਫਾਰਮ ਕਰ ਰਹੀ ਹੈ । ਇਸ ਪਰਫਾਰਮੈਂਸ ਦੇ ਦੌਰਾਨ ਉਹ ਹਿੰਦੀ ਗੀਤ ਝੁਮਕਾ ਗਿਰਾ ਰੇ,ਬਰੇਲੀ ਕੇ ਬਜ਼ਾਰ ਮੇਂ 'ਤੇ ਪਰਫਾਰਮ ਕਰ ਰਹੀ ਹੈ । ਇਸ ਸ਼ੋਅ ਦੌਰਾਨ ਜੈਸਮੀਨ ਨੇ ਆਪਣੇ ਕੰਨ ਦਾ ਝੁਮਕਾ ਲਾਹ ਕੇ ਆਪਣੇ ਫੈਨਸ ਵੱਲ ਸੁੱਟ ਦਿੱਤਾ ਅਤੇ ਜਿਸ ਨੂੰ ਪਾਉਣ ਲਈ ਹਰ ਕਿਸੇ 'ਚ ਹੋੜ ਜਿਹੀ ਲੱਗ ਗਈ ।
https://www.instagram.com/p/BuN30GOA-xf/
ਪਰ ਇਹ ਝੁਮਕਾ ਮਿਲਿਆ ਕਿਸ ਨੂੰ ਇਹ ਪਤਾ ਨਹੀਂ ਲੱਗ ਸਕਿਆ । ਜੈਸਮੀਨ ਦੀ ਪਰਫਾਰਮੈਂਸ ਨੂੰ ਵੇਖਣ ਲਈ ਵੱੱਡੀ ਗਿਣਤੀ 'ਚ ਲੋਕ ਮੌਜੂਦ ਸਨ ।ਜੈਸਮੀਨ ਦੇ ਸ਼ੋਅ 'ਚ ਏਨੀ ਵੱਡੀ ਗਿਣਤੀ 'ਚ ਲੋਕ ਮੌਜੂਦ ਸਨ ਕਿ ਧਰਤੀ 'ਤੇ ਤਿਲ ਸੁੱਟਿਆਂ ਭੋਇੰ 'ਤੇ ਨਹੀਂ ਸੀ ਪੈਂਦਾ ।
https://www.instagram.com/p/Btc-qFxg8AI/
ਜੈਸਮੀਨ ਵੀ ਆਪਣੇ ਇਸ ਸ਼ੋਅ 'ਚ ਏਨੀ ਵੱਡੀ ਗਿਣਤੀ 'ਚ ਆਪਣੇ ਫੈਨਸ ਨੂੰ ਵੇਖ ਕੇ ਪੱਬਾਂ ਭਾਰ ਸੀ ।ਜੈਸਮੀਨ ਅਜਿਹੀ ਗਾਇਕਾ ਹੈ ਜਿਸਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ ਇਸ ਤੋਂ ਇਲਾਵਾ ਉਨ੍ਹਾਂ ਨੇ ਬਾਲੀਵੁੱਡ ਲਈ ਵੀ ਗੀਤ ਗਾਏ ਨੇ ।