ਇਹ ਕਿਊਟ ਬੱਚੀ ਹੈ ਪੰਜਾਬੀ ਮਿਊਜ਼ਿਕ ਇੰਡਸਟਰੀ ਮਸ਼ਹੂਰ ਚਿਹਰਾ ,ਪਛਾਣੋ ਕੌਣ ਹੈ ਇਹ
ਬਚਪਨ ਹਰ ਕਿਸੇ ਨੂੰ ਪਿਆਰਾ ਲੱਗਦਾ ਹੈ । ਕਿਉਂਕਿ ਕਿਸੇ ਵੀ ਇਨਸਾਨ ਦਾ ਬਚਪਨ ਉਸ ਦੀ ਜ਼ਿੰਦਗੀ ਦਾ ਸਭ ਤੋਂ ਪਿਆਰਾ ਸਮਾਂ ਹੁੰਦਾ ਹੈ । ਬਚਪਨ 'ਚ ਹਰ ਤਰ੍ਹਾਂ ਦੇ ਫਿਕਰਾਂ ,ਤਣਾਅ ਅਤੇ ਪ੍ਰੇਸ਼ਾਨੀਆਂ ਤੋਂ ਇਨਸਾਨ ਮੁਕਤ ਹੁੰਦਾ ਹੈ । ਜੈਸਮੀਨ ਨੂੰ ਵੀ ਆਪਣਾ ਬਚਪਨ ਬਹੁਤ ਹੀ ਚੇਤੇ ਆਉਂਦਾ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਬਚਪਨ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ । ਉਨ੍ਹਾਂ ਨੇ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਲਿਖਿਆ ….jasminesandlas
Thank you God for giving me this opportunity to make the world smile. Use me for what you need done
https://www.instagram.com/p/Bs5I106gEw2/
ਜੈਸਮੀਨ ਸੈਂਡਲਾਸ ਆਪਣੇ ਫੈਨਸ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀ ਕਰਦੀ ਰਹਿੰਦੀ ਹੈ । ਹੁਣ ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਹ ਤਸਵੀਰ ਜੈਸਮੀਨ ਦੇ ਬਚਪਨ ਦੀ ਹੈ ਅਤੇ ਇਸ ਤਸਵੀਰ 'ਚ ਜੈਸਮੀਨ ਬਹੁਤ ਹੀ ਕਿਊਟ ਅਤੇ ਮਾਸੂਮ ਜਿਹੀ ਲੱਗ ਰਹੀ ਹੈ ।
ਹੋਰ ਵੇਖੋ :ਅਰਜੁਨ ਕਪੂਰ ਦੇ ਪਿਆਰ ‘ਚ ਪਾਗਲ ਮਲਾਇਕਾ ਨੇ ਆਪਣੇ ਡਰਾਇਵਰ ਨੂੰ ਨੌਕਰੀ ਤੋਂ ਕੱਢਿਆ, ਇਹ ਸੀ ਵੱਡਾ ਕਾਰਨ
jasmine sandlas
ਸਮਾਂ ਇਨਸਾਨ ਨੂੰ ਕਦੋਂ ਕਿੱਥੇ ਪਹੁੰਚਾ ਦਿੰਦਾ ਹੈ ਇਸ ਦਾ ਅੰਦਾਜ਼ਾ ਕਿਸੇ ਨੂੰ ਵੀ ਨਹੀਂ ਹੁੰਦਾ । ਹੁਣ ਜੈਸਮੀਨ ਨੂੰ ਹੀ ਲੈ ਲਓ ਲੱਖਾਂ ਦਿਲਾਂ 'ਤੇ ਰਾਜ ਕਰਨ ਵਾਲੀ ਜੈਸਮੀਨ ਨੇ ਕਦੇ ਸੁਫਨੇ 'ਚ ਵੀ ਨਹੀਂ ਸੀ ਸੋਚਿਆ ਕਿ ਕਦੇ ਉਹ ਏਨੀ ਵੱਡੀ ਸਟਾਰ ਬਣੇਗੀ । ਪਰ ਪ੍ਰਮਾਤਮਾ ਦਾ ਸਾਥ 'ਤੇ ਉਨ੍ਹਾਂ ਦੀ ਮਿਹਨਤ ਨੇ ਉਨ੍ਹਾਂ ਨੂੰ ਇਸ ਮੁਕਾਮ 'ਤੇ ਪਹੁੰਚਾ ਦਿੱਤਾ ਹੈ । ਇਸ ਲਈ ਉਹ ਪ੍ਰਮਾਤਮਾ ਦੀ ਸ਼ੁਕਰ ਗੁਜ਼ਾਰ ਵੀ ਹੈ ।