Trending:
ਜੈਸਮੀਨ ਭਸੀਨ ਨੇ ਸਾਂਝਾ ਕੀਤਾ 'ਦਿ ਇੰਡੀਅਨ ਗੇਮ ਸ਼ੋਅ' ਦਾ ਤਜ਼ਰਬਾ
ਬਿੱਗ ਬੌਸ-14 ਦੀ ਕੰਟੈਸਟੈਂਟ ਰਹੀ ਜੈਸਮੀਨ ਭਸੀਨ ਨੇ ਹਾਲ ਹੀ ਵਿੱਚ ਭਾਰਤੀ ਸਿੰਘ ਤੇ ਉਨ੍ਹਾਂ ਦੇ ਪਤੀ ਵੱਲੋਂ ਸ਼ੁਰੂ ਕੀਤੇ ਗਏ ਗੇਮ ਸ਼ੋਅ, 'ਦਿ ਇੰਡੀਅਨ ਗੇਮ ਸ਼ੋਅ' ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਇਸ ਸ਼ੋਅ ਵਿੱਚ ਹਿੱਸਾ ਲੈਣ ਮਗਰੋਂ ਆਪਣਾ ਤਜ਼ਰਬਾ ਸਾਂਝਾ ਕੀਤਾ ਹੈ।
ਦੱਸਣਯੋਗ ਹੈ ਕਿ ਜੈਸਮੀਨ ਭਸੀਨ, ਭਾਰਤੀ ਸਿੰਘ ਤੇ ਹਰਸ਼ ਵੱਲੋਂ ਸ਼ੁਰੂ ਕੀਤੇ ਗਏ ਗੇਮ ਸ਼ੋਅ 'ਦਿ ਇੰਡੀਅਨ ਗੇਮ ਸ਼ੋਅ' ਵਿੱਚ ਹਿੱਸਾ ਲੈਣ ਵਾਲੀ ਪਹਿਲੀ ਮਹਿਲਾ ਕੰਟੈਸਟੈਂਟ ਹੈ। ਇਸ ਗੇਮ ਸ਼ੋਅ ਵਿੱਚ ਹਿੱਸਾ ਲੈਣ ਤੋਂ ਬਾਅਦ ਭਾਰਤੀ ਤੇ ਹਰਸ਼ ਵੱਲੋਂ ਜੈਸਮੀਨ ਕੋਲੋਂ ਸ਼ੋਅ ਦਾ ਫੀਡਬੈਕ ਤੇ ਉਨ੍ਹਾਂ ਦੇ ਤਜ਼ਰਬੇ ਬਾਰੇ ਪੁੱਛਿਆ ਗਿਆ।
ਜੈਸਮੀਨ ਨੇ ਆਪਣਾ ਤਜ਼ਰਬਾ ਸਾਂਝਾ ਕਰਦੇ ਹੋਏ ਕਾਮੇਡੀਅਨ ਭਾਰਤੀ ਸਿੰਘ ਤੇ ਉਨ੍ਹਾਂ ਦੇ ਪਤੀ ਹਰਸ਼ ਨੂੰ ਵਧਾਈ ਦਿੱਤੀ। ਜੈਸਮੀਨ ਨੇ ਗੇਮ ਸ਼ੋਅ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਭਾਰਤੀ ਤੇ ਹਰਸ਼ ਦਾ ਇਹ ਗੇਮ ਸ਼ੋਅ ਬੇਹੱਦ ਮਜ਼ੇਦਾਰ ਹੈ। ਉਨ੍ਹਾਂ ਨੇ ਇਸ ਗੇਮ ਸ਼ੋਅ ਦੇ ਲਈ ਕਰੜੀ ਮਿਹਨਤ ਕੀਤੀ ਹੈ।
Image Source: Instagram
ਜੈਸਮੀਨ ਨੇ ਕਿਹਾ ਕਿ ਭਾਰਤੀ ਤੇ ਹਰਸ਼ ਵੱਲੋਂ ਇਨ੍ਹਾਂ ਵੱਡਾ ਗੇਮ ਸ਼ੋਅ ਤਿਆਰ ਕਰਨਾ ਤੇ ਉਸ ਨੂੰ ਇਨ੍ਹੇ ਵੱਡੇ ਨੈਟਵਰਕ ਉੱਤੇ ਪ੍ਰਸਾਰਤ ਕਰਨਾ ਤੇ ਪੇਸ਼ਕਾਰੀ ਕਰਨਾ ਆਪਣੇ ਆਪ ਵਿੱਚ ਬੇਹੱਦ ਹੈਰਾਨੀ ਦੀ ਗੱਲ ਹੈ। ਇਸ ਸ਼ੋਅ ਲਈ ਉਨ੍ਹਾਂ ਨੇ ਬਹੁਤ ਜ਼ਿਆਦਾ ਰਿਸਕ ਵੀ ਲਿਆ ਹੈ, ਕਿਉਂਕਿ ਹਰ ਵਿਅਕਤੀ ਦੇ ਮਨ ਵਿੱਚ ਕੋਈ ਵੀ ਨਵੀਂ ਚੀਜ਼ ਕਰਨ ਤੋਂ ਪਹਿਲਾਂ ਉਸ ਦੀ ਸਫ਼ਲਤਾ ਤੇ ਅਸਫ਼ਲਤਾ ਦਾ ਡਰ ਰਹਿੰਦਾ ਹੈ, ਪਰ ਭਾਰਤੀ ਤੇ ਹਰਸ਼ ਨੇ ਇਹ ਕਰ ਵਿਖਾਇਆ ਹੈ। ਇਸ ਦੇ ਲਈ ਮੈਂ ਉਨ੍ਹਾਂ ਨੂੰ ਤਹਿ ਦਿਲੋਂ ਵਧਾਈ ਦਿੰਦੀ ਹਾਂ।
ਹੋਰ ਪੜ੍ਹੋ : ਸਰਗੂਨ ਮਹਿਤਾ ਨੇ ਵਿਖਾਇਆ ਆਪਣਾ ਗਲੈਮਰਸ ਅੰਦਾਜ਼, ਵੇਖੋ ਤਸਵੀਰਾਂ
ਗੇਮ ਸ਼ੋਅ ਬਾਰੇ ਗੱਲ ਕਰਦਿਆਂ ਜੈਸਮੀਨ ਨੇ ਕਿਹਾ ਕਿ ਉਸ ਨੂੰ ਇਸ ਸ਼ੋਅ ਵਿੱਚ ਹਿੱਸਾ ਲੈ ਕੇ ਬੇਹਦ ਚੰਗਾ ਲੱਗਾ। ਸ਼ੋਅ ਦੇ ਦੌਰਾਨ ਉਹ ਬੇਹੱਦ ਖੁਸ਼ ਸੀ। ਕਿਉਂਕਿ ਇਸ ਗੇਮ ਸ਼ੋਅ ਨੇ ਉਸ ਨੂੰ ਉਸ ਦੇ ਬਚਪਨ ਦਾ ਸਮਾਂ ਯਾਦ ਕਰਵਾ ਦਿੱਤਾ, ਜਦੋਂ ਉਹ ਬੱਚੀ ਸੀ ਤੇ ਬੇਫਿਕਰ ਹੋ ਕੇ ਕੁਝ ਵੀ ਕਰ ਸਕਦੀ ਸੀ। ਉਸ ਨੇ ਕਿਹਾ ਕਿ 'ਦਿ ਇੰਡੀਅਨ ਗੇਮ ਸ਼ੋਅ' ਦਾ ਹਿੱਸਾ ਬਣ ਕੇ ਉਹ ਖੁਸ਼ ਹੈ। ਇਹ ਇੱਕ ਬੇਹੱਦ ਮਨੋਰੰਜਨ ਭਰਿਆ ਅਤੇ ਦਰਸ਼ਕਾਂ ਲਈ ਆਕਰਸ਼ਕ ਸ਼ੋਅ ਹੈ ਅਤੇ ਉਹ ਅੱਗੇ ਵੀ ਇਸ ਸ਼ੋਅ ਦਾ ਹਿੱਸਾ ਬਣੇ ਰਹਿਣਾ ਚਾਹੁੰਦੀ ਹੈ।

ਜੈਸਮੀਨ ਨੇ ਆਖਿਆ ਕਿ ਭਾਰਤੀ ਤੇ ਹਰਸ਼ ਮੇਰੇ ਬੇਹੱਦ ਚੰਗੇ ਤੇ ਕਰੀਬੀ ਦੋਸਤ ਹਨ। ਉਨ੍ਹਾਂ ਦੇ ਨਾਲ ਮੈਂ ਕਈ ਸ਼ੋਅ ਜਿਵੇਂ ਕਿ ਖ਼ਤਰੋਂ ਕੇ ਖਿਲਾੜੀ, ਖ਼ਤਰਾ-ਖ਼ਤਰਾ ਆਦਿ ਸ਼ੋਅ ਕੀਤੇ ਹਨ। ਭਾਰਤੀ ਤੇ ਹਰਸ਼ ਨਾਲ ਕੰਮ ਕਰਨ ਦਾ ਮੇਰਾ ਤਜ਼ਰਬਾ ਹਮੇਸ਼ਾ ਹੀ ਸ਼ਾਨਦਾਰ ਰਿਹਾ ਹੈ। ਜੈਸਮੀਨ ਨੇ ਭਾਰਤੀ ਸਿੰਘ ਤੇ ਹਰਸ਼ ਦੀ ਸ਼ਲਾਘਾ ਕਰਦੇ ਹੋਏ ਕਿਹਾ, ਇਹ ਇੱਕ ਪਿਆਰੀ ਜੋੜੀ ਹੈ ਤੇ ਚੰਗੇ ਇਨਸਾਨ ਹਨ। ਇਹ ਜੋੜੀ ਹਰ ਵੇਲੇ ਕੁਝ ਨਵਾਂ ਕਰਕੇ ਵਿਖਾਉਣ ਦਾ ਜਜ਼ਬਾ ਰੱਖਦੀ ਹੈ।
ਜੈਸਮੀਨ ਨੇ ਆਪਣੇ ਫੈਨਜ਼ ਅਤੇ ਦਰਸ਼ਕਾਂ ਨੂੰ 'ਦਿ ਇੰਡੀਅਨ ਗੇਮ ਸ਼ੋਅ' ਵੇਖਣ ਦੀ ਵੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਦਰਸ਼ਕ ਇਸ ਸ਼ੋਅ ਨੂੰ ਵੇਖਣਗੇ ਤਾਂ ਉਹ ਇਸ ਸ਼ੋਅ ਨੂੰ ਤਿਆਰ ਕਰਨ ਤੇ ਮਨੋਰੰਜ਼ਕ ਬਣਾਉਣ ਲਈ ਕੀਤੀਆਂ ਕੋਸ਼ਿਸ਼ਾਂ ਬਾਰੇ ਜਾਣ ਸਕਣਗੇ।Jasmin Bhasin and Aly Goni
ਹੋਰ ਪੜ੍ਹੋ : ਬੀ-ਟਾਊਨ ਦੀਆਂ ਅਨੋਖੀਆਂ ਜੋੜੀਆਂ ਜਿਨ੍ਹਾਂ ਸਮਾਜਿਕ ਤੇ ਵਿਆਹ ਦੀਆਂ ਰਿਵਾਇਤਾਂ ਨੂੰ ਦਿੱਤੀ ਚੁਣੌਤੀ
ਦੱਸ ਦਈਏ ਕਿ ਜੈਸਮੀਨ ਨੂੰ ਹਾਲ ਹੀ ਵਿੱਚ ਮੋਹਸਿਨ ਖ਼ਾਨ ਨਾਲ "ਪਿਆਰ ਕਰਤੇ ਹੋ ਨਾਂ" ਗੀਤ ਵਿੱਚ ਵੇਖਿਆ ਗਿਆ ਸੀ। ਇਸ ਤੋਂ ਇਲਾਵਾ ਜੈਸਮੀਨ ਅਤੇ ਐਲੀ ਗੋਨੀ ਦੀ ਲਵ ਲਾਈਫ ਵੀ ਬੀ-ਟਾਊਨ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦੋਹਾਂ ਨੇ ਬਿੱਗ ਬੌਸ ਦੌਰਾਨ ਇੱਕ ਦੂਜੇ ਨਾਲ ਪਿਆਰ ਦਾ ਇਜ਼ਹਾਰ ਕੀਤਾ ਸੀ।