ਜੈਸਮੀਨ ਅਖ਼ਤਰ ਨੇ ਆਪਣੀ ਵੱਡੀ ਭੈਣ ਗੁਰਲੇਜ਼ ਅਖਤਰ ਤੇ ਭਾਣਜੇ ਦਾਨਵੀਰ ਦੀ ਤਸਵੀਰ ਸ਼ੇਅਰ ਕਰਦੇ ਹੋਏ ਦੱਸੀ ‘ਆਪਣਿਆਂ’ ਦੀ ਅਹਿਮੀਅਤ

Reported by: PTC Punjabi Desk | Edited by: Lajwinder kaur  |  September 17th 2021 02:58 PM |  Updated: September 17th 2021 02:58 PM

ਜੈਸਮੀਨ ਅਖ਼ਤਰ ਨੇ ਆਪਣੀ ਵੱਡੀ ਭੈਣ ਗੁਰਲੇਜ਼ ਅਖਤਰ ਤੇ ਭਾਣਜੇ ਦਾਨਵੀਰ ਦੀ ਤਸਵੀਰ ਸ਼ੇਅਰ ਕਰਦੇ ਹੋਏ ਦੱਸੀ ‘ਆਪਣਿਆਂ’ ਦੀ ਅਹਿਮੀਅਤ

ਪੰਜਾਬੀ ਗਾਇਕਾ ਜੈਸਮੀਨ ਅਖ਼ਤਰ Jasmeen Akhtar ਗੁਰਲੇਜ਼ ਅਖ਼ਤਰ ਦੀ ਛੋਟੀ ਭੈਣ ਹੈ । ਉਨ੍ਹਾਂ ਨੇ ਆਪਣੀ ਵੱਡੀ ਭੈਣ ਵਾਂਗ ਪੰਜਾਬੀ ਮਿਊਜ਼ਿਕ ਜਗਤ 'ਚ ਚੰਗਾ ਨਾਂਅ ਬਣਾ ਲਿਆ ਹੈ। ਪਿੱਛੇ ਜਿਹੇ ਉਹ ਆਪਣੇ ਨਵੇਂ ਗੀਤ ‘ਮੁਟਿਆਰ’ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਸੀ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲਿਆ ਸੀ। ਜੈਸਮੀਨ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਆਪਣੀ ਵੱਡੀ ਭੈਣ ਦੇ ਨਾਲ ਖ਼ਾਸ ਤਸਵੀਰ ਸ਼ੇਅਰ ਕੀਤੀ ਹੈ।

Jasmeen Akhtar. image source-youtube

ਹੋਰ ਪੜ੍ਹੋ : ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ਼ ‘luxury Ship’ ‘ਚ ਲੈ ਰਹੇ ਨੇ ਖੁਸ਼ਨੁਮਾ ਪਲਾਂ ਦਾ ਲੁਤਫ, ਅਦਾਕਾਰਾ ਨੇ ਸਾਂਝਾ ਕੀਤਾ ਇਹ ਵੀਡੀਓ

ਉਨ੍ਹਾਂ ਨੇ ਇਹ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਜ਼ਿੰਦਗੀ ਦੇ ਸਭ ਤੋਂ ਅਣਮੋਲ ਤੇ ਕੀਮਤੀ ਪਲ ਜੋ ਆਪਣਿਆਂ ਨਾਲ ਹੱਸ ਕੇ ਤੇ ਪਿਆਰ ਨਾਲ ਬੀਤਦੇ ਨੇ। ? ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ‘ਚ ਰੱਖੇ’ । ਤਸਵੀਰ ਚ ਜੈਸਮੀਨ ਦੇ ਨਾਲ ਵੱਡੀ ਭੈਣ ਗੁਰਲੇਜ਼ ਅਖ਼ਤਰ ਤੇ ਭਾਣਜਾ ਦਾਨਵੀਰ ਵੀ ਨਜ਼ਰ ਆ ਰਿਹਾ ਹੈ। ਦਾਨਵੀਰ ਨੂੰ ਗਾਇਕੀ ਦੀ ਗੁੜਤੀ ਆਪਣੇ ਪਰਿਵਾਰ ਤੋਂ ਹੀ ਮਿਲੀ ਹੈ। ਉਹ ਅਕਸਰ ਹੀ ਆਪਣੀ ਮੰਮੀ ਗੁਰਲੇਜ਼ ਦੇ ਨਾਲ ਪੰਜਾਬੀ ਗੀਤਾਂ ਉੱਤੇ ਵੀਡੀਓਜ਼ 'ਚ ਅਦਾਕਾਰੀ ਕਰਦਾ ਹੋਇਆ ਨਜ਼ਰ ਆ ਜਾਂਦਾ ਹੈ।

Watch: Jasmine Akhtar's Latest Song 'Friendan Pakkiyan' Out Now image source-youtube

ਹੋਰ ਪੜ੍ਹੋ : ਤਰਸੇਮ ਜੱਸੜ ਲੈ ਕੇ ਆ ਰਹੇ ਨੇ ਨਵੀਂ ਫ਼ਿਲਮ ‘ਮਸਤਾਨੇ’, ਪੇਸ਼ ਕਰਨਗੇ ਇਤਿਹਾਸ ਦੇ ਪੰਨਿਆਂ ‘ਚੋਂ ਸਿੱਖ ‘history ਤੇ ਯੋਧਿਆਂ’ ਦੀਆਂ ਗੱਲਾਂ

ਜੇ ਗੱਲ ਕਰੀਏ ਜੈਸਮੀਨ ਅਖ਼ਤਰ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਦੀ ਆਵਾਜ਼ ‘ਚ ਕਈ ਗੀਤ ਰਿਲੀਜ਼ ਕੀਤੇ ਜਾ ਚੁੱਕੇ ਹਨ । ਜਿਵੇਂ ਸ਼ਰੀਕਾ, ‘ਕੁੜੀ ਮਰ ਜੂ’, ‘ਮਾਹੀਆ’, ਕਮਲੀ, ਪੁੱਤ ਜੱਟ ਦਾ, ਚੂੜੇ ਵਾਲੀ ਨਾਰ ਸਣੇ ਗੀਤ ਸ਼ਾਮਿਲ ਨੇ। ਆਉਣ ਵਾਲੇ ਸਮੇਂ ‘ਚ ਜੈਸਮੀਨ ਅਖ਼ਤਰ ਦੇ ਕਈ ਹੋਰ ਗੀਤ ਦਰਸ਼ਕਾਂ ਦੀ ਨਜ਼ਰ ਹੋਣਗੇ। ਸ਼ੋਸਲ ਮੀਡੀਆ ਉੱਤੇ ਵੀ ਜੈਸਮੀਨ ਅਖ਼ਤਰ ਦੀ ਚੰਗੀ ਫੈਨ ਫਾਲਵਿੰਗ ਹੈ।

 

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network