ਵੇਖੋ ਵੀਡਿਓ 'ਚ ਕਿਸ ਅੰਦਾਜ਼ 'ਚ ਜਸਬੀਰ ਜੱਸੀ ਕਰ ਰਹੇ ਨੇ ਨਵੇਂ ਸਾਲ ਦਾ ਸਵਾਗਤ 

Reported by: PTC Punjabi Desk | Edited by: Shaminder  |  December 31st 2018 06:57 PM |  Updated: December 31st 2018 06:57 PM

ਵੇਖੋ ਵੀਡਿਓ 'ਚ ਕਿਸ ਅੰਦਾਜ਼ 'ਚ ਜਸਬੀਰ ਜੱਸੀ ਕਰ ਰਹੇ ਨੇ ਨਵੇਂ ਸਾਲ ਦਾ ਸਵਾਗਤ 

ਜਸਬੀਰ ਜੱਸੀ ਵੀ ਆਪਣੇ ਹੀ ਅੰਦਾਜ਼ 'ਚ ਨਵੇਂ ਸਾਲ ਦਾ ਸਵਾਗਤ ਕਰਨ ਜਾ ਰਹੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਜਸਬੀਰ ਜੱਸੀ ਜੈਪੁਰ ਦੇ ਕੁਝ ਲੋਕ ਕਲਾਕਾਰਾਂ ਨਾਲ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਨੇ । ਦਰਅਸਲ ਜਸਬੀਰ ਜੱਸੀ ਅੱਜ ਰਾਤ ਨੂੰ ਨਵੇਂ ਸਾਲ ਦੇ ਮੌਕੇ 'ਤੇ ਪਰਫਾਰਮੈਂਸ ਦੇਣ ਜਾ ਰਹੇ ਨੇ ਅਤੇ ਉਸ ਤੋਂ ਪਹਿਲਾਂ ਹੀ ਉਹ ਲੋਕ ਕਲਾਕਾਰਾਂ ਨਾਲ ਇਸ ਨਵੇਂ ਸਾਲ ਦੀ ਆਮਦ ਦੀ ਖੁਸ਼ੀ ਸਾਂਝੀ ਕਰਦੇ ਨਜ਼ਰ ਆਏ ।

ਹੋਰ ਵੇਖੋ  :ਭਾਰਤੀ ਸਿੰਘ ਨਹੀਂ ਭੁੱਲ ਸਕਦੀ 2018 ,ਇਨ੍ਹਾਂ ਘਟਨਾਵਾਂ ਨੇ ਬਦਲੀ ਜ਼ਿੰਦਗੀ,ਵੇਖੋ ਵੀਡਿਓ

https://www.instagram.com/p/BsDBtsEB-RU/

ਜੈਪੁਰ ਦੇ ਫੇਅਰਮਾਊਂਟ 'ਚ ਨਵੇਂ ਸਾਲ ਦੇ ਮੌਕੇ 'ਤੇ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ । ਇਸ ਮੌਕੇ ਜਸਬੀਰ ਜੱਸੀ ਨਗਾਰਾ ਵਜਾ ਰਹੇ ਨੇ ਅਤੇ ਉਨ੍ਹਾਂ ਨਾਲ ਉੱਥੋਂ ਦੇ ਕਲਾਕਾਰ ਵੀ ਸਰੰਗੀ ਅਤੇ ਗੀਤ ਗਾ ਕੇ ਸਾਥ ਦੇ ਰਹੇ ਨੇ ।

ਹੋਰ ਵੇਖੋ :ਸਲਮਾਨ ਖਾਨ ਨੇ ਆਪਣੇ ਹੀ ਤਰੀਕੇ ਨਾਲ ਦਿੱਤੀਆਂ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ , ਦੇਖੋ ਵੀਡਿਓ

jasbir jassi jasbir jassi

ਜਸਬੀਰ ਜੱਸੀ ਨੇ ਨਗਾਰਾ ਵਜਾਇਆ ਅਤੇ ਉੱਥੋਂ ਦੇ ਇੱਕ ਕਲਾਕਾਰ ਨੇ 'ਲਾਲ ਮੇਰੀ ਪੱਤ ਰੱਖਿਓ ਝੁਲੇ ਲਾਲ ਗਾ ਰਿਹਾ ਹੈ । ਉਨ੍ਹਾਂ ਨੇ ਇਨ੍ਹਾਂ ਲੋਕ ਕਲਾਕਾਰਾਂ ਨਾਲ ਖੂਬ ਮਸਤੀ ਕੀਤੀ ।ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਲਿਖਿਆ ਕਿ #funbegins #fairmontjaipur #see you Tonight #countdownbegins #2019 ਤੁਸੀਂ ਸਮਝ ਗਏ ਹੋਵੋਗੇ ਕਿ ਜਸਬੀਰ ਜੱਸੀ ਨਵੇਂ ਸਾਲ ਦਾ ਸਵਾਗਤ ਕਰਨ ਲਈ ਕਿੰਨੇ ਉਤਾਵਲੇ ਨੇ ।

jasbir jassi jasbir jassi

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network