ਜਸਬੀਰ ਜੱਸੀ ਆਪਣੇ ਨਵੇਂ ਗੀਤ 'ਵਿਹੜੇ ਆ ਵੜ੍ਹ' ਨਾਲ ਜਲਦ ਹੋਣਗੇ ਹਾਜ਼ਿਰ

Reported by: PTC Punjabi Desk | Edited by: Shaminder  |  September 13th 2018 08:54 AM |  Updated: September 13th 2018 08:54 AM

ਜਸਬੀਰ ਜੱਸੀ ਆਪਣੇ ਨਵੇਂ ਗੀਤ 'ਵਿਹੜੇ ਆ ਵੜ੍ਹ' ਨਾਲ ਜਲਦ ਹੋਣਗੇ ਹਾਜ਼ਿਰ

ਜਸਬੀਰ ਜੱਸੀ ਮੁੜ ਤੋਂ ਸਰੋਤਿਆਂ ਦੇ ਰੂਬਰੂ ਹੋਣ ਜਾ ਰਹੇ ਨੇ ।ਜਸਬੀਰ ਜੱਸੀ ਇਸ ਵਾਰ ਆਪਣੇ ਨਵੇਂ ਗੀਤ 'ਵਿਹੜੇ ਆ ਵੜ'  ਨਾਲ ਸਰੋਤਿਆਂ ਦੇ ਮੁਖਾਤਿਬ ਹੋਣਗੇ ।ਬਾਬਾ ਬੁਲ੍ਹੇ ਸ਼ਾਹ ਦੇ ਇਸ ਕਲਾਮ ਨੂੰ ਜਸਬੀਰ ਜੱਸੀ ਆਪਣੀ ਅਵਾਜ਼ ਦੇਣਗੇ ।ਇਸ ਤੋਂ ਪਹਿਲਾਂ ਵੀ ਜਸਬੀਰ ਜੱਸੀ ਨੇ ਬਾਬਾ ਬੁੱਲ੍ਹੇ ਸ਼ਾਹ ਦੇ ਲਿਖੇ ਹੋਏ ਕਲਾਮ ਨੂੰ ਆਪਣੀ ਅਵਾਜ਼ 'ਤ ਪੇਸ਼ ਕੀਤਾ ਸੀ । ਜਿਸ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਿਆ ਸੀ ।

ਹੋਰ ਵੇਖੋ : ਪੰਜਾਬੀ ਗਾਇਕ ਜਸਬੀਰ ਜੱਸੀ ਨੇ ਗੁਰੂ ਰੰਧਾਵਾ, ਦਿਲਜੀਤ ਦੋਸਾਂਝ ਅਤੇ ਹਾਰਡੀ ਸੰਧੂ ਬਾਰੇ ਸਾਂਝਾ ਕਿੱਤੇ ਆਪਣੇ ਵਿਚਾਰ

https://www.instagram.com/p/BnoxIT2l7CE/?hl=en&taken-by=jassijasbir

ਜਸਬੀਰ ਜੱਸੀ ਦਾ ਜਨਮ ਗੁਰਦਾਸਪੁਰ ਦੇ ਪਿੰਡ ਡੱਲਾ 'ਚ ਫਰਵਰੀ ਉੱਨੀ ਸੌ ਸੱਤਰ 'ਚ ਹੋਇਆ ਸੀ । ਉਨ੍ਹਾਂ ਨੇ ਦੋ ਹਜ਼ਾਰ ਦਸ ਤੱਕ ਅੱਠ ਦੇ ਕਰੀਬ ਮਿਊਜ਼ਿਕ ਐਲਬਮ ਜਾਰੀ ਕੀਤੀਆਂ । ਜਸਬੀਰ ਜੱਸੀ ਦੀ ਪਹਿਲੀ ਪੋਪ ਐਲਬਮ 'ਦਿਲ ਲੈ ਗਈ' ਸੀ ਜੋ ਉੱਨੀ ਸੌ ਅਠਾਨਵੇਂ 'ਚ ਰਿਲੀਜ਼ ਹੋਈ ਸੀ ।ਉਨ੍ਹਾਂ ਦੇ ਕਈ ਗੀਤ ਹਿੱਟ ਹੋਏ ਜਿਨ੍ਹਾਂ ਚੋਂ 'ਕੁੜ੍ਹੀ ਜ਼ਹਿਰ ਦੀ ਪੁੜ੍ਹੀ' , 'ਦਿਲ ਲੈ ਗਈ ਕੁੜ੍ਹੀ ਗੁਜਰਾਤ' ਸਣੇ ਹੋਰ ਕਈ ਗੀਤ ਅੱਜ ਵੀ ਲੋਕਾਂ 'ਚ ਜ਼ੁਬਾਨ 'ਤੇ ਚੜ੍ਹੇ ਹੋਏ ਨੇ ।ਉਸ ਨੇ ਆਪਣੀ ਸਕੂਲੀ ਪੜ੍ਹਾਈ  ਕਾਮਰੇਡ ਛਜੂ ਰਾਮ ਹਾਈ ਸਕੂਲ ਪਾਨਿਆਰ ਤੋਂ ਕੀਤੀ। ਉਸ ਨੇ ਫਾਈਨ ਆਰਟਸ ਦੇ ਏ.ਪੀ.ਜੇ. ਕਾਲਜ, ਜਲੰਧਰ ਤੋਂ ਕਲਾਸੀਕਲ ਵੋਕਲ ਸੰਗੀਤ ਵਿੱਚ ਮਾਸਟਰ ਦੀ ਡਿਗਰੀ ਕੀਤੀ

ਜਸਬੀਰ ਜੱਸੀ ਹੁਣ ਮੁੜ ਤੋਂ ਸਰੋਤਿਆਂ 'ਚ ਹਾਜ਼ਰੀ ਲਗਵਾਉਣ ਜਾ ਰਹੇ ਨੇ ਆਪਣੇ ਨਵੇਂ ਗੀਤ 'ਵਿਹੜੇ ਆ ਵੜ੍ਹ' ਨਾਲ।ਉਨ੍ਹਾਂ ਨੇ ਇੱਕ ਵੀਡਿਓ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ। ਜਿਸ 'ਚ ਉਨ੍ਹਾਂ ਨੇ ਆਪਣੇ ਨਵੇਂ ਗੀਤ ਬਾਰੇ ਜਾਣਕਾਰੀ ਦਿੱਤੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network