ਜਸਬੀਰ ਜੱਸੀ ਨੇ ਪਾਣੀ ਨੂੰ ਬਚਾਉਣ ਦੇ ਲਈ ਲੋਕਾਂ ਨੂੰ ਦਿੱਤਾ ਖ਼ਾਸ ਸੁਨੇਹਾ, ਗਾਇਕ ਨੇ ਇਸ ਤਰ੍ਹਾਂ ਮਹਿੰਗੀ ਕਾਰ ਨੂੰ ਘੱਟ ਪਾਣੀ ਦੇ ਨਾਲ ਕੀਤਾ ਸਾਫ, ਦੇਖੋ ਵੀਡੀਓ

Reported by: PTC Punjabi Desk | Edited by: Lajwinder kaur  |  July 15th 2021 01:01 PM |  Updated: July 15th 2021 01:01 PM

ਜਸਬੀਰ ਜੱਸੀ ਨੇ ਪਾਣੀ ਨੂੰ ਬਚਾਉਣ ਦੇ ਲਈ ਲੋਕਾਂ ਨੂੰ ਦਿੱਤਾ ਖ਼ਾਸ ਸੁਨੇਹਾ, ਗਾਇਕ ਨੇ ਇਸ ਤਰ੍ਹਾਂ ਮਹਿੰਗੀ ਕਾਰ ਨੂੰ ਘੱਟ ਪਾਣੀ ਦੇ ਨਾਲ ਕੀਤਾ ਸਾਫ, ਦੇਖੋ ਵੀਡੀਓ

ਪੰਜਾਬੀ ਮਿਊਜ਼ਿਕ ਜਗਤ ਤੇ ਬਾਲੀਵੁੱਡ ਜਗਤ ਦੇ ਮਸ਼ੂਹਰ ਗਾਇਕ ਜਸਬੀਰ ਜੱਸੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਹਾਲ ਹੀ 'ਚ ਉਹ ਆਪਣੇ ਹੀਰ ਗੀਤ ਦੇ ਨਾਲ ਖੂਬ ਸੁਰਖੀਆਂ ਵਟੋਰ ਰਹੇ ਨੇ। ਉਹ ਅਕਸਰ ਹੀ ਆਪਣੀ ਵੀਡੀਓਜ਼ ਦੇ ਨਾਲ ਲੋਕਾਂ ਨੂੰ ਖ਼ਾਸ ਸੁਨੇਹਾ ਦਿੰਦੇ ਰਹਿੰਦੇ ਨੇ। ਇਸ ਵਾਰ ਜੋ ਵੀਡੀਓ ਸਾਂਝਾ ਕੀਤਾ ਹੈ, ਉਹ ਬਹੁਤ ਹੀ ਜਾਗਰੂਕ ਕਰਨ ਵਾਲਾ ਹੈ।

singer jasbir jassie new song heer image source- instagram

ਹੋਰ ਪੜ੍ਹੋ : ਪਤਨੀ ਪ੍ਰਿਅੰਕਾ ਦੀ ਡਿਲੀਵਰੀ ਤੋਂ ਪਹਿਲਾਂ ਦੀ ਖ਼ਾਸ ਤਸਵੀਰ ਸਾਂਝੀ ਕਰਦੇ ਹੋਏ, ਐਕਟਰ ਰਣਵਿਜੇ ਨੇ ਦੁਨੀਆ ਦੀ ਸਾਰੀ ਮਾਵਾਂ ਨੂੰ ਕੀਤਾ ਸਲਾਮ

ਹੋਰ ਪੜ੍ਹੋ :  ਦਿਆ ਮਿਰਜ਼ਾ ਵੀ ਬਣੀ ਮਾਂ, ਘਰ ਆਇਆ ਨੰਨ੍ਹਾ ਮਹਿਮਾਨ, ਐਮਰਜੈਂਸੀ ‘ਚ ਹੋਈ ਡਿਲੀਵਰੀ

inside image of singer jasbir jassi image source- instagram

ਇਸ ਵੀਡੀਓ ‘ਚ ਗਾਇਕ ਜਸਬੀਰ ਜੱਸੀ ਆਪਣੀ ਮਹਿੰਗੀ ਕਾਰ ਨੂੰ ਇੱਕ ਬਾਲਟੀ 'ਚ ਪਾਣੀ ਲੈ ਕੇ ਸਾਫ ਕਰਦੇ ਹੋਏ ਨਜ਼ਰ ਆ ਰਹੇ ਨੇ। ਕਾਰ ਨੂੰ ਧੋਣ ਦੇ ਲਈ ਵਰਤੇ ਪਾਣੀ ਨੂੰ ਬਾਅਦ ਚ ਉਹ ਘਰ ਚ ਲੱਗੇ ਪੌਦਿਆਂ ਨੂੰ ਪਾ ਦਿੱਤਾ । ਇਸ ਤਰ੍ਹਾਂ ਨੇ ਉਨ੍ਹਾਂ ਨੇ ਬਹੁਤ ਹੀ ਸੂਝਵਾਨ ਢੰਗ ਦੇ ਨਾਲ ਪਾਣੀ ਵਰਤੋਂ ਕੀਤੀ। ਇਸ ਵੀਡੀਓ ਨੂੰ ਉਨ੍ਹਾਂ ਨੇ ਭਾਈ ਨਿਰਮਲ ਸਿੰਘ ਜੀ ਦੇ ਸ਼ਬਦ ‘ਪਹਿਲਾ ਪਾਣੀ ਜੀਉ ਹੈ’ ਦੇ ਨਾਲ ਪੋਸਟ ਕੀਤਾ ਹੈ। ਗੁਰੂ ਸਾਹਿਬਾਨਾਂ ਨੇ ਵੀ ਆਪਣੀ ਬਾਣੀ ਦੇ ਰਾਹੀਂ ਲੋਕਾਂ ਨੂੰ ਪਾਣੀ ਤੇ ਕੁਦਰਤ ਦੇ ਅਣਮੁੱਲੇ ਸੋਮਿਆਂ ਨੂੰ ਸੰਭਾਲ ਕੇ ਰੱਖਣ ਦਾ ਗਿਆਨ ਦਿੱਤਾ ਹੈ।

jasbir jassi shared video about water save image source- instagram

ਉਨ੍ਹਾਂ ਨੇ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਕੈਪਸ਼ਨ 'ਚ ਲਿਖਿਆ ਹੈ- ‘ਪਾਣੀ ਬਚਾਓ, ਕਾਰਾਂ ਨੂੰ ਪਾਣੀ ਦੀਆਂ ਪਾਈਪਾਂ ਨਾਲ ਸਾਫ ਨਾ ਕਰੋ, ਸਿਰਫ਼ ਗਿੱਲਾ ਕਪੜਾ ਅਤੇ ਬਾਲਟੀ ਦੇ ਪਾਣੀ ਦੀ ਮੁੜ ਵਰਤੋਂ ਕਰੋ !!’। ਇਸ ਵੀਡੀਓ ਦੇ ਰਾਹੀਂ ਗਾਇਕ ਜਸਬੀਰ ਜੱਸੀ ਨੇ ਲੋਕਾਂ ਨੂੰ ਖ਼ੂਬਸੂਰਤ ਸੁਨੇਹਾ ਦਿੱਤਾ ਹੈ। ਸਾਨੂੰ ਸਭ ਨੂੰ ਪਾਣੀ ਨੂੰ ਸੰਭਲਣ ਦੀ ਬਹੁਤ ਜ਼ਰੂਰਤ ਹੈ । ਪੰਜਾਬ ਦੇ ਪਾਣੀ ਪੱਧਰ ਦਿਨੋਂ ਦਿਨ ਹੇਠਾ ਡਿੱਗਦਾ ਜਾ ਰਿਹਾ ਹੈ। ਕੁਝ ਥਾਵਾਂ ‘ਤੇ ਪਾਣੀ ਪੀਣ ਲਾਈਕ ਵੀ ਨਹੀਂ ਰਿਹਾ ਹੈ।

 

 

View this post on Instagram

 

A post shared by Jassi (@jassijasbir)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network