ਜਸਬੀਰ ਜੱਸੀ ਨੇ ਤਰਸੇਮ ਸਿੰਘ ਦੇ ਦਿਹਾਂਤ ‘ਤੇ ਜਤਾਇਆ ਦੁੱਖ, ਤਰਸੇਮ ਸਿੰਘ ਦੇ ਨਾਲ ਬਿਤਾਏ ਪਲਾਂ ਨੂੰ ਕੀਤਾ ਯਾਦ

Reported by: PTC Punjabi Desk | Edited by: Shaminder  |  April 30th 2022 05:39 PM |  Updated: April 30th 2022 05:39 PM

ਜਸਬੀਰ ਜੱਸੀ ਨੇ ਤਰਸੇਮ ਸਿੰਘ ਦੇ ਦਿਹਾਂਤ ‘ਤੇ ਜਤਾਇਆ ਦੁੱਖ, ਤਰਸੇਮ ਸਿੰਘ ਦੇ ਨਾਲ ਬਿਤਾਏ ਪਲਾਂ ਨੂੰ ਕੀਤਾ ਯਾਦ

ਗਾਇਕ ਤਰਸੇਮ ਸਿੰਘ (Tarsem Singh) ਉਰਫ ਸਟੀਰੀਓ ਨੇਸ਼ਨ ਦਾ ਦਿਹਾਂਤ ਹੋ ਗਿਆ ਹੈ ਉਨ੍ਹਾਂ ਦੇ ਦਿਹਾਂਤ ‘ਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਦੁੱਖ ਜਤਾਇਆ ਹੈ । ਗਾਇਕ ਜਸਬੀਰ ਜੱਸੀ ਨੇ ਤਰਸੇਮ ਸਿੰਘ ਦੇ ਨਾਲ ਬਿਤਾਏ ਪਲਾਂ ਨੂੰ ਸਾਂਝਾ ਕਰਦੇ ਹੋਏ ਯਾਦ ਕੀਤਾ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਤਰਸੇਮ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।

Taz Stereo Nation Death: Singer Tarsame Singh Saini is no more Image Source: Twitter

ਹੋਰ ਪੜ੍ਹੋ : ਤਰਸੇਮ ਸਿੰਘ ਉਰਫ ਸਟੀਰੀਓ ਨੇਸ਼ਨ ਨੇ ਪੰਜਾਬੀ ਇੰਡਸਟਰੀ ਨੂੰ ਦਿੱਤੇ ਸਨ ਕਈ ਹਿੱਟ ਗੀਤ, ‘ਨੱਚਾਂਗੇ ਸਾਰੀ ਰਾਤ’ ਗੀਤ ਨਾਲ ਮਿਲੀ ਪਛਾਣ

ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ਕਿ ‘ਮੈਨੂੰ ਯਾਦ ਹੈ ਕਿ ਮੈਂ ਟਾਈਮਜ਼ ਮਿਊਜ਼ਿਕ ਦੇ ਨਾਲ ਐਲਬਮ 'ਓਹ ਕੈਰੋਲ' ਨੂੰ ਲਾਂਚ ਕਰਨ ਲਈ ਤੁਹਾਡੇ ਦੁਆਰਾ ਕੀਤੇ ਗਏ ਪ੍ਰਚਾਰ ਦੌਰੇ 'ਤੇ ਸ਼ੋਅ ਖੋਲ੍ਹਦਾ ਸੀ ਅਤੇ ਅਸੀਂ ਹਮੇਸ਼ਾ ਲਈ ਦੋਸਤ ਬਣ ਗਏ। ਸਹੀ ਅਰਥਾਂ ਵਿੱਚ ਸੁਪਰਸਟਾਰ ਅਤੇ ਮੇਰੇ ਪਿਆਰੇ ਦੋਸਤ ਤੇਰੀ ਮੇਰੇ ਦਿਲ ਅਤੇ ਪੇਸ਼ੇਵਰ ਜ਼ਿੰਦਗੀ ਵਿੱਚ ਹਮੇਸ਼ਾ ਇੱਕ ਖਾਸ ਥਾਂ ਰਹੇਗੀ।

Taz Stereo Nation Death: Singer Tarsame Singh Saini is no more Image Source: Twitter

ਅਸੀਂ ਅਜੇ ਵੀ ਬਹੁਤ ਕੰਮ ਇਕੱਠੇ ਕਰਨੇ ਸਨ ਪਰ ਤੁਸੀਂ ਬਹੁਤ ਜਲਦੀ ਸਾਨੂੰ ਛੱਡ ਦਿੱਤਾ। ਅੱਜ ਮੈਂ ਇੱਕ ਬਹੁਤ ਹੀ ਪਿਆਰਾ ਦੋਸਤ ਅਤੇ ਅਸੀਂ ਸਾਰੇ ਇੱਕ ਬਹੁਤ ਹੀ ਪ੍ਰਤਿਭਾਸ਼ਾਲੀ ਅਤੇ ਸ਼ਾਨਦਾਰ ਕਲਾਕਾਰ ਨੂੰ ਗੁਆ ਦਿੱਤਾ ਹੈ’। ਦੱਸ ਦਈਏ ਕਿ ਤਰਸੇਮ ਸਿੰਘ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਸਨ ।

Taz Stereo Nation Death: Singer Tarsame Singh Saini is no more Image Source: Twitter

ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਸਨ । ਉਹ ਪਿਛਲੇ ਕਈ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ । ਉਨ੍ਹਾਂ ਦੇ ਪਰਿਵਾਰ ਦੇ ਵੱਲੋਂ ਮਹੀਨਾ ਕੁ ਪਹਿਲਾਂ ਉਨ੍ਹਾਂ ਦੇ ਠੀਕ ਹੋਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਸਨ । ਪਰ ਅਚਾਨਕ ਉਨ੍ਹਾਂ ਦੀ ਮੌਤ ਦੀ ਆਈ ਖ਼ਬਰ ਨੇ ਸਾਰੀ ਪੰਜਾਬੀ ਇੰਡਸਟਰੀ ਨੂੰ ਝੰਜੋੜ ਕੇ ਰੱਖ ਦਿੱਤਾ ਹੈ ।

 

View this post on Instagram

 

A post shared by Jassi (@jassijasbir)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network