‘ਡਾਕੂਆਂ ਦਾ ਮੁੰਡਾ 2’ ਫ਼ਿਲਮ ਦੀ ਸ਼ੂਟਿੰਗ ਹੋਈ ਸ਼ੁਰੂ, ਜਪਜੀ ਖਹਿਰਾ ਨੇ ਦਰਸ਼ਕਾਂ ਦੇ ਨਾਲ ਸ਼ੇਅਰ ਕੀਤੀ ਆਪਣੀ ਖੁਸ਼ੀ
ਸਾਲ 2018 ‘ਚ ਆਈ ਸੁਪਰ ਹਿੱਟ ਫ਼ਿਲਮ ਡਾਕੂਆਂ ਦਾ ਮੁੰਡਾ ਜਿਸ ਦਾ ਹੁਣ ਸਿਕਵਲ ਬਣਨ ਵਾਲਾ ਹੈ । ਜੀ ਹਾਂ ‘ਡਾਕੂਆਂ ਦਾ ਮੁੰਡਾ 2’ ਟਾਈਟਲ ਹੇਠ ਫ਼ਿਲਮ ਦਾ ਦੂਜਾ ਭਾਗ ਦਰਸ਼ਕਾਂ ਨੂੰ ਦੇਖਣ ਨੂੰ ਮਿਲੇਗਾ । ਇਸ ਫ਼ਿਲਮ ਦਾ ਪਹਿਲਾ ਆਫੀਸ਼ੀਅਲ ਪੋਸਟਰ ਦਰਸ਼ਕਾਂ ਦੇ ਸਨਮੁੱਖ ਹੋ ਚੁੱਕਿਆ ਹੈ । ਇਸ ਫ਼ਿਲਮ ਨੂੰ ਲੈ ਕੇ ਦੇਵ ਖਰੌੜ ਤੇ ਜਪਜੀ ਖਹਿਰਾ ਬਹੁਤ ਉਤਸ਼ਾਹਿਤ ਨੇ ।
ਫ਼ਿਲਮ ਦੀ ਸ਼ੂਟਿੰਗ ਵੀ ਸ਼ੁਰੂ ਹੋ ਚੁੱਕੀ ਹੈ । ਜਿਸ ਦੀ ਜਾਣਕਾਰੀ ਜਪਜੀ ਖਹਿਰਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਤਸਵੀਰ ਸ਼ੇਅਰ ਕਰਕੇ ਦਿੱਤੀ ਹੈ ।
ਉਨ੍ਹਾਂ ਨੇ ਇੰਸਟਾਗ੍ਰਾਮ ਅਕਾਉਂਟ ਉੱਤੇ ਫ਼ਿਲਮ ਦੇ ਸੈੱਟ ਤੋਂ ਦੇਵ ਖਰੌੜ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਡਾਕੂਆਂ ਦਾ ਮੁੰਡਾ 2’ ਦੀ ਬਲਾਕਬਸਟਰ ਲੜੀ ਦਾ ਹਿੱਸਾ ਬਣਨ ਤੇ ਮਾਣ ਹੈ ਅਤੇ ਅੱਜ ਤੋਂ ਸ਼ੂਟ ਸ਼ੁਰੂ ਹੋ ਰਿਹਾ ਹੈ’ । ਫੈਨਜ਼ ਵੀ ਇਸ ਫ਼ਿਲਮ ਨੂੰ ਲੈ ਕੇ ਕਾਫੀ ਉਤਸੁਕ ਨੇ ।
ਇਹ ਫ਼ਿਲਮ ਕਿਤਾਬ ਸ਼ਰਾਰਤੀ ਤੱਤ (ਮੰਗਾ ਸਿੰਘ ਅੰਟਾਲ) ਦੀ ਸਵੈ ਜੀਵਨੀ ਤੇ’ ਅਧਾਰਿਤ ਹੈ। ਫ਼ਿਲਮ ਨੂੰ ਡਾਇਰੈਕਟ ਕਰ ਰਹੇ ਨੇ ਮਨਦੀਪ ਬੈਨੀਪਾਲ । ਦੇਵ ਖਰੌੜ ਤੇ ਜਪਜੀ ਖਹਿਰਾ ਤੋਂ ਇਲਾਵਾ ਨਿਸ਼ਾਨ ਭੁੱਲਰ, ਰਾਜ ਸਿੰਘ ਝਿੰਜਰ, ਲੱਕੀ ਧਾਲੀਵਾਲ, ਪ੍ਰੀਤ ਬਾਠ ਤੇ ਕਈ ਹੋਰ ਪੰਜਾਬੀ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ।
View this post on Instagram