ਪੰਜਾਬੀ ਐਕਟਰੈੱਸ ਜਪਜੀ ਖਹਿਰਾ ਕਿਸਾਨ ਭੈਣਾਂ ਦੇ ਨਾਲ ਡਟੀ ‘ਰੇਲ ਰੋਕੋ’ ਅੰਦੋਲਨ ‘ਚ, ਕਿਸਾਨਾਂ ਦੇ ਹੱਕਾਂ ਦੇ ਲਈ ਕਰ ਰਹੇ ਨੇ ਆਵਾਜ਼ ਬੁਲੰਦ

Reported by: PTC Punjabi Desk | Edited by: Lajwinder kaur  |  September 28th 2020 11:56 AM |  Updated: September 28th 2020 12:36 PM

ਪੰਜਾਬੀ ਐਕਟਰੈੱਸ ਜਪਜੀ ਖਹਿਰਾ ਕਿਸਾਨ ਭੈਣਾਂ ਦੇ ਨਾਲ ਡਟੀ ‘ਰੇਲ ਰੋਕੋ’ ਅੰਦੋਲਨ ‘ਚ, ਕਿਸਾਨਾਂ ਦੇ ਹੱਕਾਂ ਦੇ ਲਈ ਕਰ ਰਹੇ ਨੇ ਆਵਾਜ਼ ਬੁਲੰਦ

ਪੰਜਾਬੀ ਐਕਟਰੈੱਸ ਜਪਜੀ ਖਹਿਰਾ ਜੋ ਕਿ ਏਨੀਂ ਦਿਨੀਂ ਆਪਣੇ ਕਿਸਾਨ ਵੀਰਾਂ ਤੇ ਭੈਣਾਂ ਦੇ ਨਾਲ ਦਿਲ ਰਾਤ ਇੱਕ ਕਰ ਰਹੇ ਨੇ । ਉਹ ਲਗਾਤਾਰ ਕੇਂਦਰ ਸਰਕਾਰ ਦੇ ਖਿਲਾਫ ਆਵਾਜ਼ ਬੁਲੰਦ ਕਰ ਰਹੇ ਨੇ । ਉਹ ਕਿਸਾਨ ਭੈਣਾਂ ਦੇ ਨਾਲ ਰੋਲ ਰੋਕੋ ਅੰਦੋਲਨ ‘ਚ ਸ਼ਾਮਿਲ ਹੋਏ ਹਨ।japji khaira attent kisan dharne

ਖੇਤੀ ਬਿੱਲਾਂ ਦੇ ਖ਼ਿਲਾਫ ਦੇਸ਼ ਭਰ ‘ਚ ਕਿਸਾਨ ਰੋਸ ਪ੍ਰਦਰਸ਼ਨ ਕਰ ਰਹੇ ਨੇ । ਕਈ ਦਿਨਾਂ ਤੋਂ ਪੰਜਾਬ ‘ਚ ਕਿਸਾਨਾਂ ਦੇ ਇਸ ਅੰਦੋਲਨ ਤਿੱਖਾ ਰੂਪ ਲੈ ਲਿਆ ਹੈ । ਕਿਸਾਨ ਸੜਕਾਂ ਅਤੇ ਰੇਲਾਂ ਦੀ ਪਟੜੀਆਂ ਉੱਤੇ ਬੈਠ ਕੇ ਧਰਨੇ ਦੇ ਰਹੇ ਨੇ ।

japji khaira

ਕਿਸਾਨਾਂ ਦੇ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਤੇ ਫ਼ਿਲਮੀ ਕਲਾਕਾਰ ਪੂਰਾ ਸਾਥ ਦੇ ਰਹੇ ਨੇ । ਉਹ ਕਿਸਾਨਾਂ ਦੇ ਹੱਕਾਂ ਦੇ ਲਈ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ । ਜਿਸ ਕਰਕੇ ਅੱਜ ਵੀ ਵੱਖ-ਵੱਖ ਥਾਵਾਂ ਉੱਤੇ ਵੀ ਪੰਜਾਬੀ ਕਲਾਕਾਰ ਖੇਤੀ ਬਿੱਲ ਦੇ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਹਨ ।

japji khaira with dev kharud


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network