ਸ਼੍ਰੀ ਦੇਵੀ ਬੇਟੀ ਜਾਨ੍ਹਵੀ ਕਪੂਰ ਨੂੰ ਬਨਾਉਣਾ ਚਾਹੁੰਦੀ ਸੀ ਡਾਕਟਰ, ਨਹੀਂ ਦੇਖ ਸਕੀ ਸੀ ਪਹਿਲੀ ਫ਼ਿਲਮ
ਅੱਜ ਸ਼੍ਰੀ ਦੇਵੀ ਤੇ ਬੌਨੀ ਕਪੂਰ ਦੀ ਬੇਟੀ ਜਾਨ੍ਹਵੀ ਕਪੂਰ ਦਾ ਜਨਮ ਦਿਨ ਹੈ । ਉਹ 24 ਸਾਲਾਂ ਦੀ ਹੋ ਗਈ ਹੈ ।ਜਾਨ੍ਹਵੀ ਕਪੂਰ ਨੇ ਧੜਕ ਫ਼ਿਲਮ ਨਾਲ ਬਾਲੀਵੁੱਡ ਵਿੱਚ ਐਂਟਰੀ ਕੀਤੀ ਸੀ । ਪਰ ਅੱਜ ਉਹਨਾਂ ਦੇ ਨਾਲ ਜੁੜਿਆ ਇੱਕ ਕਿੱਸਾ ਦੱਸਾਂਗੇ । ਜਿਸ ਨੂੰ ਸੁਣ ਕੇ ਹੈਰਾਨ ਹੋ ਜਾਓਗੇ । ਕਹਿੰਦੇ ਹਨ ਕਿ ਸਟਾਰ ਦੇ ਬੱਚੇ ਹਮੇਸ਼ਾ ਸਟਾਰ ਹੀ ਬਣਦੇ ਹਨ ।
image from janhvi-kapoor's Instagram
ਹੋਰ ਪੜ੍ਹੋ :
ਖੇਤੀ ਬਿੱਲਾਂ ਖਿਲਾਫ ਪੰਜਾਬ ਦੀਆਂ ਔਰਤਾਂ ਪਹੁੰਚ ਰਹੀਆਂ ਦਿੱਲੀ ਦੀਆਂ ਸਰੱਹਦਾਂ ‘ਤੇ, ਹਰਫ ਚੀਮਾ ਨੇ ਸਾਂਝੀ ਕੀਤੀ ਤਸਵੀਰ
image from janhvi-kapoor's Instagram
ਜਾਨ੍ਹਵੀ ਕਪੂਰ ਵੀ ਚਾਹੁੰਦੀ ਸੀ ਕਿ ਉਹ ਵੀ ਫ਼ਿਲਮਾਂ ਵਿੱਚ ਹੀ ਕੰਮ ਕਰੇਗੀ, ਜਿਸ ਕਰਕੇ ਉਸ ਦੇ ਪਿਤਾ ਬੌਨੀ ਕਪੂਰ ਉਸ ਨੂੰ ਪੂਰੀ ਸਪੋਟ ਕਰਦੇ ਸਨ । ਪਰ ਕੀ ਤੁਸੀਂ ਜਾਣਦੇ ਹੋ ਕਿ ਸ਼੍ਰੀ ਦੇਵੀ ਇਸ ਤਰ੍ਹਾਂ ਨਹੀਂ ਸੀ ਚਾਹੁੰਦੀ, ਉਹ ਨਹੀਂ ਸੀ ਚਾਹੁੰਦੀ ਕਿ ਜਾਨ੍ਹਵੀ ਕਪੂਰ ਫ਼ਿਲਮਾਂ ਵਿੱਚ ਕੰਮ ਕਰੇ । ਸ਼੍ਰੀ ਦੇਵੀ ਚਾਹੁੰਦੀ ਸੀ ਕਿ ਜਾਨ੍ਹਵੀ ਕਪੂਰ ਚੰਗੀ ਪੜ੍ਹਾਈ ਕਰੇ ਤੇ ਡਾਕਟਰ ਬਣੇ ।
image from janhvi-kapoor's Instagram
ਜਿੱਥੇ ਸ਼੍ਰੀ ਦੇਵੀ ਜਾਨ੍ਹਵੀ ਕਪੂਰ ਨੂੰ ਡਾਕਟਰ ਬਣਦਾ ਹੋਇਆ ਦੇਖਣਾ ਚਾਹੁੰਦੀ ਸੀ ਉੱਥੇ ਜਾਨ੍ਹਵੀ ਕਪੂਰ ਆਪਣੇ ਆਪ ਨੂੰ ਫ਼ਿਲਮਾਂ ਲਈ ਤਿਆਰ ਕਰ ਰਹੀ ਸੀ ।ਸਾਲ 2018 ਵਿੱਚ ਜਾਨ੍ਹਵੀ ਕਪੂਰ ਦੀ ਪਹਿਲੀ ਫ਼ਿਲਮ ਧੜਕ ਆਈ ਪਰ ਇਸ ਤੋਂ ਪਹਿਲਾਂ ਹੀ ਸ਼੍ਰੀ ਦੇਵੀ ਦਾ ਦਿਹਾਂਤ ਹੋ ਗਿਆ ।