ਮਦਰਸ ਡੇਅ 'ਤੇ ਜਾਹਨਵੀ ਕਪੂਰ ਨੇ ਮਾਂ ਲਈ ਲਿਖੀ ਪਿਆਰੀ ਪੋਸਟ, ਕਿਹਾ ਤੁਹਾਨੂੰ ਰੋਜ਼ ਮਹਿਸੂਸ ਕਰਦੀ ਹਾਂ
ਮਸ਼ਹੂਰ ਬਾਲੀਵੁੱਡ ਅਦਾਕਾਰਾ ਜਾਹਨਵੀ ਕਪੂਰ ਜਿਥੇ ਮੌਜੂਦਾ ਸਮੇਂ 'ਚ ਆਪਣੀ ਆਉਣ ਵਾਲੀ ਫਿਲਮ ਬਵਾਲ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਇਸ ਮਦਰਸ ਡੇਅ ਦੇ ਮੌਕੇ ਉਥੇ ਹੀ ਹੁਣ ਉਹ ਆਪਣੀ ਇੱਕ ਪੋਸਟ ਨਾਲ ਸੁਰਖੀਆਂ ਵਿੱਚ ਹੈ। ਜਾਹਨਵੀ ਕਪੂਰ ਨੇ ਮਦਰਸ ਡੇਅ 'ਤੇ ਆਪਣੀ ਮਾਂ ਦਿੱਗਜ ਬਾਲੀਵੁੱਡ ਅਦਾਕਾਰਾ ਸ਼੍ਰੀ ਦੇਵੀ ਲਈ ਬਹੁਤ ਹੀ ਪਿਆਰੀ ਤੇ ਭਾਵੁਕ ਪੋਸਟ ਲਿਖੀ ਹੈ। ਇਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।
Image Source: Instagram
ਮਦਰਸ ਡੇਅ ਦੇ ਮੌਕੇ ਉੱਤੇ ਜਾਹਨਵੀ ਕਪੂਰ ਨੇ ਆਪਣੀ ਮਰਹੂਮ ਮਾਂ ਸ਼੍ਰੀ ਦੇਵੀ ਨੂੰ ਯਾਦ ਕੀਤਾ। ਇਸ ਮੌਕੇ ਉਸ ਨੇ ਆਪਣੀ ਮਾਂ ਲਈ ਬਹੁਤ ਪਿਆਰੀ ਤੇ ਭਾਵੁਕ ਪੋਸਟ ਲਿਖੀ ਅਤੇ ਇਸ ਪੋਸਟ ਵਿੱਚ ਉਸ ਨੇ ਮਾਂ ਲਈ ਭਰਪੂਰ ਪਿਆਰ ਪ੍ਰਗਟਾਇਆ ਹੈ।
ਜਾਹਨਵੀ ਨੇ ਮਾਂ ਨਾਲ ਆਪਣੀ ਬਚਪਨ ਦੀ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ਦੇ ਵਿੱਚ ਲਿਖਿਆ, " 'ਤੁਹਾਡੀ ਗੈਰ ਮੌਜੂਦਗੀ ਵਿੱਚ ਵੀ ਮੈਨੂੰ ਹਰ ਰੋਜ਼ ਤੁਹਾਡੇ ਪਿਆਰ ਦਾ ਅਹਿਸਾਸ ਹੁੰਦਾ ਹੈ। ਮੈਂ ਤੁਹਾਨੂੰ ਰੋਜ਼ ਮਹਿਸੂਸ ਕਰਦੀ ਹਾਂ। ਤਸੀਂ ਦੁਨੀਆ ਦੀ ਸਭ ਤੋਂ ਚੰਗੀ ਮਾਂ ਹੋ। ਲਵ ਯੂ ❤️।"
Image Source: Instagram
ਇਸ ਪੋਸਟ ਵਿੱਚ ਸ਼ੇਅਰ ਕੀਤੀ ਗਈ ਤਸਵੀਰ ਵਿੱਚ ਤੁਸੀਂ ਵੇਖ ਸਕਦੇ ਹੋ ਕਿ, ਸ਼੍ਰੀਦੇਵੀ ਨੇ ਆਪਣੀ ਪਿਆਰੀ ਬੇਬੀ ਜਾਨਵੀ ਨੂੰ ਗੋਦ ਵਿੱਚ ਚੁੱਕਿਆ ਹੋਇਆ ਹੈ। ਮਾਂ-ਧੀ ਦੀ ਇਸ ਖੂਬਸੂਰਤ ਤਸਵੀਰ 'ਚ ਜਾਨ੍ਹਵੀ ਚਿੱਟੇ ਰੰਗ ਦੀ ਫ੍ਰਾਕ ਵਿੱਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਸ਼੍ਰੀਦੇਵੀ ਦੇ ਚਿਹਰੇ 'ਤੇ ਪਿਆਰੀ ਮੁਸਕੁਰਾਹਟ ਹੈ।
ਜਾਨਵੀ ਦੀ ਇਸ ਪੋਸਟ 'ਤੇ ਸੇਲੇਬ੍ਰਿਟੀਜ਼ ਅਤੇ ਫੈਨਜ਼ ਨੇ ਹਾਰਟ ਇਮੋਜੀ ਦੇ ਨਾਲ ਮਾਂ-ਧੀ ਨੂੰ ਪਿਆਰ ਦਿੱਤਾ ਹੈ। ਗੌਰਤਲਬ ਹੈ ਕਿ ਸਾਲ 2018 ਵਿੱਚ 24 ਫਰਵਰੀ ਨੂੰ ਸ਼੍ਰੀ ਦੇਵੀ ਨੇ ਦੁਬਈ ਵਿੱਚ ਆਪਣੇ ਆਖਰੀ ਸਾਹ ਲਏ ਸਨ।
Image Source: Instagram
ਹੋਰ ਪੜ੍ਹੋ : ਮੋਰ ਨੂੰ ਆਪਣੇ ਹੱਥਾਂ ਨਾਲ ਦਾਣੇ ਖਵਾਉਂਦੀ ਨਜ਼ਰ ਆਈ ਸ਼ਹਿਨਾਜ਼ ਗਿੱਲ, ਵੇਖੋ ਵੀਡੀਓ
ਜੇਕਰ ਜਾਹਨਵੀ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਜਾਹਨਵੀ ਮੌਜੂਦਾ ਸਮੇਂ ਵਿੱਚ ਉਹ ਵਰੁਣ ਧਵਨ ਦੇ ਨਾਲ ਆਪਣੀ ਅਗਲੀ ਫਿਲਮ ਬਵਾਲ ਦੀ ਸ਼ੂਟਿੰਗ ਕਰ ਰਹੀ ਹੈ। ਇਸ ਤੋਂ ਇਲਾਵਾ ਉਹ ਇੱਕ ਹੋਰ ਫਿਲਮ ਮਿਲੀ ਦੇ ਵਿੱਚ ਵਿੱਕੀ ਕੌਸ਼ਲ ਦੇ ਭਰਾ ਸਨੀ ਕੌਸ਼ਲ ਨਾਲ ਨਜ਼ਰ ਆਵੇਗੀ। ਇਸ ਤੋਂ ਇਲਾਵਾ ਵੀ ਜਾਹਨਵੀ ਕੋਲ ਆਨੰਦ ਐਲ ਰਾਏ ਦੇ ਨਿਰਦੇਸ਼ਨ 'ਚ ਬਣ ਰਹੀ ਫਿਲਮ " ਗੁੱਡ ਲੱਕ ਜੈਰੀ" ਵਿੱਚ ਵੀ ਨਜ਼ਰ ਆਵੇਗੀ।
View this post on Instagram