ਜਲਦ ਹੀ ਵੇਖਣ ਨੂੰ ਮਿਲੇਗੀ ਗਿੱਤਾ ਬੈਂਸ ਅਤੇ ਮਿਸ ਪੂਜਾ ਦੀ ਜੋੜੀ
ਗਿੱਤਾ ਬੈਂਸ ਦੇ ਗੀਤ ਨੂੰ ਤੁਸੀਂ ਜਿਨ੍ਹਾਂ ਪਿਆਰ ਦਿੰਦੇ ਹੋ, ਉਹ ਤਾਂ ਹਰ ਕੋਈ ਜਾਣਦਾ ਹੀ ਹੈ | ਇਸ ਕਰਕੇ ਗਿੱਤਾ ਬੈਂਸ ਇਸ ਵਾਰ ਕੁਝ ਅਲੱਗ ਤੇ ਹਟਕੇ ਕਰਨ ਜਾ ਰਹੇ ਨੇ |
ਇਸ ਵਾਰ ਉਨ੍ਹਾਂ ਦੇ ਗੀਤ ਦੇ ਵਿੱਚ ਮਿਸ ਪੂਜਾ (Miss Pooja) ਮਾਡਲ ਦੇ ਰੂਪ ਵਿੱਚ ਨਜ਼ਰ ਆਵੇਗੀ | ਜੀ ਹਾਂ ਗੀਤ ਦਾ ਨਾਂ ਹੈ "ਡੋਂਟ ਡੂ ਦਿਸ (Don't Do This)", ਤੇ ਇਸ ਗੀਤ ਦੇ ਵਿੱਚ ਮਿਸ ਪੂਜਾ ਆਪਣੀਆਂ ਅਦਾਵਾਂ ਦੇ ਜਲਵੇ ਬਿਖੇਰਦੇ ਹੋਏ ਨਜ਼ਰ ਆ ਰਹੇ ਨੇ | ਮਿਸ ਪੂਜਾ ਨੇ ਇਸ ਗੀਤ ਦੇ ਵਿੱਚ ਆਪਣੀ ਆਵਾਜ਼ ਵੀ ਦਿੱਤੀ ਹੈ ਪਰ ਬਹੁਤ ਛੋਟਾ ਜਿਹਾ ਭਾਗ ਉਨ੍ਹਾਂ ਨੇ ਗਾਇਆ ਹੈ | ਇਸ ਕਰਕੇ ਜਲਦ ਹੀ ਤੁਸੀਂ ਇਸ ਗੀਤ ਨੂੰ PTC Punjabi ਤੇ PTC Chak De ਦੇ ਤੇ ਸੁਣੋਗੇ ਤੱਦ ਤੱਕ ਵੇਖਣ ਲਈ ਇੰਤਜ਼ਾਰ ਕਰੋ |