ਜੈ ਭਾਨੂੰਸ਼ਾਲੀ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਧੀ ਤਾਰਾ ਦੀ ਕਿਊਟ ਵੀਡੀਓ, ਦਰਸ਼ਕਾਂ ਨੂੰ ਆ ਰਹੀ ਪਸੰਦ
ਬੀ-ਟਾਊਨ ਦੇ ਮਸ਼ਹੂਰ ਐਂਕਰ ਜੈ ਭਾਨੂੰਸ਼ਾਲੀ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਹਨ। ਉਹ ਅਕਸਰ ਸੋਸ਼ਲ ਮੀਡੀਆ ਉੱਤੇ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਜੈ ਭਾਨੂੰਸ਼ਾਲੀ ਨੇ ਆਪਣੀ ਧੀ ਤਾਰਾ ਦੀ ਇੱਕ ਕਿਊਟ ਵੀਡੀਓ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਹੈ, ਇਸ ਵੀਡੀਓ ਨੂੰ ਦਰਸ਼ਕ ਬਹੁਤ ਪਸੰਦ ਕਰ ਰਹੇ ਹਨ।
image From instagram
ਬਿੱਗ ਬਾਸ-15 ਦੇ ਘਰ ਤੋਂ ਬਾਹਰ ਆ ਕੇ ਹੁਣ ਜੈ ਭਾਨੂੰਸ਼ਾਲੀ ਆਪਣੇ ਪਰਿਵਾਰ, ਪਤਨੀ ਮਾਹੀ ਤੇ ਧੀ ਤਾਰਾ ਨਾਲ ਸਮਾਂ ਬਤੀਤ ਕਰ ਰਹੇ ਹਨ। ਜੈ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਉੱਤੇ ਤਾਰਾ ਦੀ ਇੱਕ ਪਿਆਰੀ ਜਿਹੀ ਵੀਡੀਓ ਸ਼ੇਅਰ ਕੀਤੀ ਹੈ।
View this post on Instagram
ਇਸ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਤਾਰਾ ਜੈ ਤੋਂ ਕਿਸੇ ਗੱਲ ਉੱਤੇ ਨਾਰਾਜ਼ ਵਿਖਾਈ ਦੇ ਰਹੀ ਹੈ। ਦਰਅਸਲ ਜੈ ਇਸ ਵੀਡੀਓ ਵਿੱਚ ਤਾਰਾ ਨੂੰ ਲਿਪਸਟਿਕ ਲਗਾਉਣ ਲਈ ਡਾਂਟ ਰਹੇ ਹਨ, ਜੋ ਕਿ ਤਾਰਾ ਦੇ ਚਿਹਰੇ ਉੱਤੇ ਫੈਲੀ ਹੋਈ ਹੈ। ਉਹ ਵਾਰ-ਵਾਰ ਤਾਰਾ ਨੂੰ ਖ਼ੁਦ ਵੱਲ ਵੇਖਣ ਨੂੰ ਕਹਿ ਰਹੇ ਹਨ ਤੇ ਉਸ ਨੂੰ ਲਿਪਸਟਿਕ ਨਾਂ ਲਗਾਉਣ ਲਈ ਸਮਝਾ ਰਹੇ ਹਨ। ਇਸ ਦੌਰਾਨ ਤਾਰਾ ਬੇਹੱਦ ਕਿਊਟ ਤਰੀਕੇ ਨਾਲ ਉਨ੍ਹਾਂ ਵੱਲ ਵੇਖਦੀ ਹੈ ਤੇ ਬਾਅਦ ਵਿੱਚ ਰੋਣ ਲੱਗ ਪੈਂਦੀ ਹੈ।
Image Source: Google
ਹੋਰ ਪੜ੍ਹੋ : ਹਰਭਜਨ ਸਿੰਘ ਨੇ ਕ੍ਰਿਕਟ ਜਗਤ ਤੋਂ ਲਿਆ ਸੰਨਿਆਸ, ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਜਾਣਕਾਰੀ
ਜੈ ਅਤੇ ਮਾਹੀ ਦੇ ਫੈਨਜ਼ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ। ਦੱਸ ਦਈਏ ਕਿ ਜੈ ਭਾਨੂੰਸ਼ਾਲੀ ਤੇ ਮਾਹੀ ਵਿਜ਼ ਦੀ ਧੀ ਤਾਰਾ ਮਸ਼ਹੂਰ ਸਟਾਰ ਕਿਡਸ ਹੈ। ਜੈ ਦੀ ਪਤਨੀ ਮਾਹੀ ਵੀ ਅਕਸਰ ਧੀ ਤਾਰਾ ਦੀ ਵੀਡੀਓਜ਼ ਆਪਣੇ ਸੋਸ਼ਲ ਮੀਡੀਆ ਉੱਤੇ ਸ਼ੇਅਰ ਕਰਦੀ ਰਹਿੰਦੀ ਹੈ, ਤੇ ਫੈਨਜ਼ ਤਾਰਾ ਦੀ ਪਿਆਰੀ-ਪਿਆਰੀ ਜਿਹੀ ਹਰਕਤਾਂ ਨੂੰ ਪਸੰਦ ਕਰਦੇ ਹਨ।
View this post on Instagram