ਜਗਸੀਰ ਸਿੰਘ ਜੱਗੀ ਉਰਫ ਜੱਗੀ ਬਾਬਾ ਨੂੰ ਸਿੱਖ ਜੱਥੇਬੰਦੀਆਂ ਨੇ ਗੋਲਡ ਮੈਡਲ ਦੇ ਕੇ ਕੀਤਾ ਸਨਮਾਨਿਤ
ਸਿੰਘੂ ਬਾਰਡਰ 'ਤੇ ਦਿੱਲੀ ਪੁਲਿਸ ਵੱਲੋਂ ਕਿਸਾਨਾਂ ਨਾਲ ਕੀਤੀ ਧੱਕੇਸ਼ਾਹੀ ਦੌਰਾਨ ਜਗਸੀਰ ਸਿੰਘ ਜੱਗੀ ਉਰਫ ਜੱਗੀ ਬਾਬਾ ਦੀ ਕਾਫੀ ਚਰਚਾ ਹੋਈ ਸੀ । ਇਸ ਦੌਰਾਨ ਜੱਗੀ ਦੀਆਂ ਖੂਨ ਨਾਲ ਭਿੱਜੀਆਂ ਹੋਈਆ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈਆਂ ਸਨ । ਇਸ ਘਟਨਾ ਤੋਂ ਬਾਅਦ ਦੇਸ਼-ਵਿਦੇਸ਼ ਦੀਆਂ ਸਿੱਖ ਸੰਸਥਾਵਾਂ ਜੱਗੀ ਬਾਬੇ ਦਾ ਸਨਮਾਨ ਕਰਨ ਲਈ ਅੱਗੇ ਆ ਰਹੇ ਹਨ।
ਹੋਰ ਪੜ੍ਹੋ :
ਡਾਕਟਰ ਬਲਜੀਤ ਕੌਰ ਦੀ ਆਵਾਜ਼ ‘ਚ ਸਰਵਣ ਕਰੋ ਸ਼ਬਦ
ਕਿਸਾਨਾਂ ਖਿਲਾਫ ਬੋਲਣ ਵਾਲੇ ਬਾਲੀਵੁੱਡ ਸਿਤਾਰਿਆਂ ਨੂੰ ਰਣਜੀਤ ਬਾਵਾ ਨੇ ਗੀਤ ਰਾਹੀਂ ਦਿੱਤਾ ਜਵਾਬ
ਇਸ ਸਭ ਦੇ ਚਲਦੇ ਦਰਬਾਰ-ਏ-ਖਾਲਸਾ ਤੇ ਸਿੱਖ ਵਾਰੀਅਰਜ਼ ਨਾਂਅ ਦੀ ਸੰਸਥਾ ਨੇ ਜੱਗੀ ਬਾਬੇ ਨੂੰ ਸੋਨੇ ਦਾ ਮੈਡਲ ਦੇ ਕੇ ਸਨਮਾਨਿਤ ਕੀਤਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਜੱਗੀ ਦੇ ਪਿੰਡ ਦੀ ਪੰਚਾਇਤ ਨੇ ਉਸ ਨੂੰ ਸਨਮਾਨ ਦੇ ਤੌਰ ਤੇ ਘਰ ਬਣਾਉਣ ਲਈ 10 ਵਿਸਵੇ ਪੰਚਾਇਤੀ ਜ਼ਮੀਨ ਦਿੱਤੀ ਗਈ ਹੈ ਤੇ ਘਰ ਬਣਾਉਣ ਲਈ ਸਿੱਖ ਜਥੇਬੰਦੀਆਂ ਤੇ ਐਨਆਰਆਈ ਫ਼ੰਡ ਭੇਜ ਰਹੇ ਹਨ।
ਤੁਹਾਨੂੰ ਦੱਸ ਦਿੰਦੇ ਹਾਂ ਕਿ ਕਿ ਜਗਸੀਰ ਸਿੰਘ ਜੱਗੀ ਬਾਬਾ 26 ਨਵੰਬਰ ਤੋਂ ਹੀ ਦਿੱਲੀ ਵਿਖੇ ਕਿਸਾਨੀ ਅੰਦੋਲਨ ਵਿੱਚ ਸ਼ਾਮਲ ਹੋ ਕੇ ਸੇਵਾ ਨਿਭਾਅ ਰਿਹਾ ਹੈ ਪਰ ਦਿੱਲੀ ਪੁਲਿਸ ਵੱਲੋਂ ਉਨ੍ਹਾਂ ’ਤੇ ਕੀਤਾ ਗਿਆ ਜਾਨਲੇਵਾ ਹਮਲਾ ਬਹੁਤ ਨਿੰਦਣਯੋਗ ਹੈ।
View this post on Instagram