ਜਗਜੀਤ ਸਿੰਘ ਲਈ ਆਸਾਨ ਨਹੀਂ ਸੀ ਮਾਇਆ ਨਗਰੀ ਦਾ ਸਫਰ ਤੈਅ ਕਰਨਾ, ਲੰਘਣਾ ਪਿਆ ਸੀ ਬੁਰੇ ਦੌਰ ‘ਚੋਂ

Reported by: PTC Punjabi Desk | Edited by: Lajwinder kaur  |  October 10th 2019 05:57 PM |  Updated: October 10th 2019 05:57 PM

ਜਗਜੀਤ ਸਿੰਘ ਲਈ ਆਸਾਨ ਨਹੀਂ ਸੀ ਮਾਇਆ ਨਗਰੀ ਦਾ ਸਫਰ ਤੈਅ ਕਰਨਾ, ਲੰਘਣਾ ਪਿਆ ਸੀ ਬੁਰੇ ਦੌਰ ‘ਚੋਂ

ਸਾਲ 2011 ਤੇ ਦਿਨ ਸੀ 10 ਅਕਤੂਬਰ ਦਾ ਜਦੋਂ ਇੱਕ ਦੁੱਖ ਭਰੀ ਖ਼ਬਰ ਨੇ ਮਨੋਰੰਜਨ ਜਗਤ ‘ਚ ਸੋਗ ਦੀ ਲਹਿਰ ਫੈਲ ਗਈ ਸੀ। ਭਾਰਤ ‘ਚ ਜਦੋਂ ਵੀ ਗਜ਼ਲ ਗਾਇਕੀ ਦਾ ਜ਼ਿਕਰ ਆਵੇਗਾ ਤਾ ਜਗਜੀਤ ਸਿੰਘ ਦਾ ਨਾਂਅ ਬੜੇ ਹੀ ਸਤਿਕਾਰ ਦੇ ਨਾਲ ਲਿਆ ਜਾਵੇਗਾ। ‘ਗਜ਼ਲ ਕਿੰਗ’ ਕਿਹਾ ਜਾਣ ਵਾਲੇ ਬਿਹਤਰੀਨ ਗਾਇਕ ਜਗਜੀਤ ਸਿੰਘ ਨੂੰ ਸੰਗੀਤ ਨਾਲ ਬਹੁਤ ਪਿਆਰ ਸੀ।

ਪਰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ‘ਚ ਕਾਫੀ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਦੇ ਹੈ। ਜੇ ਉਨ੍ਹਾਂ ਦੇ ਜੀਵਨ ਉੱਤੇ ਝਾਤ ਮਾਰੀਏ ਤਾਂ ਉਨ੍ਹਾਂ ਦੀ ਜ਼ਿੰਦਗੀ ਕਾਫੀ ਸੰਘਰਸ਼ ਭਰੀ ਰਹੀ ਹੈ। ਉਨ੍ਹਾਂ ਨੇ ਉਸਤਾਦ ਜਮਾਲ ਖਾਨ ਤੇ ਪੰਡਿਤ ਛਗਨ ਲਾਲ ਸ਼ਰਮਾ ਤੋਂ ਸੰਗੀਤ ਦੀ ਸਿੱਖਿਆ ਹਾਸਲ ਕੀਤੀ ਸੀ। ਸ਼ੁਰੂਆਤੀ ਸਿੱਖਿਆ ਤੋਂ ਬਾਅਦ ਉਹ ਜਲੰਧਰ ਵਿੱਚ ਪੜਨ ਲਈ ਆ ਗਏ। ਡੀ.ਏ.ਵੀ. ਕਾਲਜ ਤੋਂ ਬੀ.ਏ ਦੀ ਪੜਾਈ ਕਰਨ ਤੋਂ ਬਾਅਦ ਉਹਨਾਂ ਨੇ ਕੁਰਕਸ਼ੇਤਰ ਯੂਨੀਵਰਸਿਟੀ ਤੋਂ ਇਤਿਹਾਸ ਵਿੱਚ ਪੋਸਟ ਗ੍ਰੈਜੂਏਸ਼ਨ ਵੀ ਕੀਤੀ। 60 ਦਾ ਦਸ਼ਕ ਜਗਜੀਤ ਸਿੰਘ ਲਈ ਚੁਣੌਤੀਆਂ ਭਰਿਆ ਸੀ।

ਹੋਰ ਵੇਖੋ:ਬਾਲੀਵੁੱਡ ਦੀ ਇਸ ਅਦਾਕਾਰਾ ਦੇ ਪੜਦਾਦਾ ਸਨ Eiffel Tower ਦੇ ਮੁੱਖ ਇੰਜੀਨੀਅਰ

ਮਾਇਆ ਨਗਰੀ ‘ਚ ਉਨ੍ਹਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ। ਉਹ ਉਸ ਜਗਾ 'ਤੇ ਵੀ ਰਹਿਣਾ ਪਿਆ ਜਿੱਥੇ ਚੂਹਿਆਂ ਦਾ ਆਣਾ-ਜਾਣਾ ਰਹਿੰਦਾ ਸੀ। ਗਰਮੀ ਦੇ ਮੌਸਮ ‘ਚ ਵੀ ਉਨ੍ਹਾਂ ਨੂੰ ਮੋਟੇ ਕੱਪੜੇ ਪਾਕੇ ਸੋਂਦੇ ਹੁੰਦੇ ਸੀ। ਜ਼ਿੰਦਗੀ ਦੇ ਇਸ ਮੁਸ਼ਕਿਲ ਸਫਰ ‘ਚ ਉਨ੍ਹਾਂ ਨੂੰ ਇੱਕ ਸਾਥ  ਮਿਲਿਆ, ਜੋ ਕਿ ਗਾਇਕਾ ਚਿਤਰਾਂ ਦੱਤ ਦਾ ਸੀ। ਦੋਵਾਂ ‘ਚ ਇਸ਼ਕ ਹੋਇਆ ਤੇ ਫਿਰ ਦੋਵਾਂ ਨੇ ਵਿਆਹ ਕਰਵਾ ਲਿਆ। ਫਿਰ ਆਇਆ 70 ਦਾ ਦਸ਼ਕ ਜਿਸ ‘ਚ ਉਨ੍ਹਾਂ ਦੀ ਪਹਿਲੀ ਐਲਬਮ ਰਿਲੀਜ਼ ਹੋਈ। ਇਸ ਤੋਂ ਬਾਅਦ ਉਨ੍ਹਾਂ ਨੂੰ ਫ਼ਿਲਮਾਂ ‘ਚ ਗਾਉਣ ਦਾ ਮੌਕਾ ਮਿਲਿਆ। ਜ਼ਿੰਦਗੀ ਸਫਲਤਾ ਦੀ ਪਟੜੀ ਉੱਤੇ ਦੌੜਣ ਲੱਗ ਗਈ। 80 ਦੇ ਦਸ਼ਕ ‘ਚ ਦੋਵੇਂ ਪਤੀ-ਪਤਨੀ ਨੇ ਬਾਲੀਵੁੱਡ ਨੂੰ ਕਈ ਵਧੀਆ ਗੀਤ ਦਿੱਤੇ।

ਪਰ ਜ਼ਿੰਦਗੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ, ਸਾਲ 1990 ‘ਚ ਉਨ੍ਹਾਂ ਦੇ ਇਕਲੌਤੇ ਪੁੱਤਰ ਦੀ ਸੜਕ ਦੁਰਘਟਨਾ ‘ਚ ਮੌਤ ਦੀ ਖਬਰ ਸਾਹਮਣੇ ਆਈ। ਜਿਸ ਤੋਂ ਬਾਅਦ ਜਗਜੀਤ ਸਿੰਘ ਅੰਦਰੋਂ ਟੁੱਟ ਗਏ। ਪਰ ਕੁਝ ਮਹੀਨਿਆਂ ਤੋਂ ਬਾਅਦ ਉਨ੍ਹਾਂ ਨੇ ਗਾਇਕੀ ਦਾ ਸਫਰ ਇੱਕ ਵਾਰ ਫਿਰ ਤੋਂ ਦੁਬਾਰਾ ਤੋਂ ਸ਼ੁਰੂ ਕੀਤਾ। ਉਹਨਾਂ ਨੂੰ ਅਚਾਨਕ ਬ੍ਰੇਨ ਹੈਮਰੇਜ ਹੋ ਗਿਆ। ਕੁਝ ਹਫਤਿਆਂ ਤਕ ਉਹ ਹਸਪਤਾਲ ਵਿੱਚ ਰਹੇ ਅਤੇ ਆਪਣੇ ਗਾਣੇ ਹੋਏ ਬੋਲਾਂ ‘ਚਿੱਠੀ ਨਾ ਕੋਈ ਸੰਦੇਸ਼’ ਦੇ ਨਾਲ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਦੇ ਗਾਏ ਗੀਤ ਲੋਕਾਂ ਦੇ ਜ਼ਹਿਨ ‘ਚ ਅੱਜ ਵੀ ਤਾਜ਼ਾ ਹਨ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network