ਅੱਜ ਕੱਲ੍ਹ ਬਿਜਲੀ ਆਉਣ ‘ਤੇ ਲੋਕਾਂ ਦਾ ਕਿਸ ਤਰ੍ਹਾਂ ਦਾ ਹੁੰਦਾ ਹੈ ਪ੍ਰਤੀਕਰਮ, ਜਗਜੀਤ ਸੰਧੂ ਨੇ ਸਾਂਝਾ ਕੀਤਾ ਮਜ਼ੇਦਾਰ ਵੀਡੀਓ
ਅੱਜ ਕੱਲ੍ਹ ਪੰਜਾਬ ‘ਚ ਬਿਜਲੀ ਦੀ ਕਮੀ ਦੇ ਨਾਲ ਲੋਕ ਜੂਝ ਰਹੇ ਹਨ । ਬਿਜਲੀ ਕਈ ਕਈ ਘੰਟੇ ਬੰਦ ਰਹਿੰਦੀ ਹੈ । ਗਰਮੀ ਦੇ ਇਸ ਮੌਸਮ ‘ਚ ਬਿਜਲੀ ਕਟੌਤੀ ਨੇ ਲੋਕਾਂ ਦਾ ਜੀਣਾ ਮੁਹਾਲ ਕਰ ਦਿੱਤਾ ਹੈ । ਅਜਿਹੇ ‘ਚ ਜਿੱਥੇ ਸੋਸ਼ਲ ਮੀਡੀਆ ‘ਤੇ ਕਈ ਵੀਡੀਓਜ਼ ਵਾਇਰਲ ਹੋ ਰਹੇ ਹਨ । ਉੱਥੇ ਹੀ ਕਈ ਲੋਕ ਵੀਡੀਓ ਬਣਾ ਬਣਾ ਕੇ ਮਜ਼ੇ ਵੀ ਲੈ ਰਹੇ ਹਨ । ਅਦਾਕਾਰ ਜਗਜੀਤ ਸੰਧੂ (Jagjeet Sandhu) ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਮਜ਼ੇਦਾਰ ਵੀਡੀਓ ਸਾਂਝਾ ਕੀਤਾ ਹੈ ।
image From instagram
ਹੋਰ ਪੜ੍ਹੋ : ਜਗਜੀਤ ਸੰਧੂ ਦੀ ਪਤਨੀ ਨਾਲ ਨਵੀਂ ਤਸਵੀਰ ਹੋਈ ਵਾਇਰਲ, ਵੇਖੋ ਤਸਵੀਰ
ਇਸ ਵੀਡੀਓ ‘ਚ ਜਗਜੀਤ ਸੰਧੂ ਆਪਣੇ ਇੱਕ ਸਾਥੀ ਦੇ ਨਾਲ ਬੜੇ ਹੀ ਜੋਸ਼ ਦੇ ਨਾਲ ਡਾਂਸ ਕਰਦੇ ਹੋਏ ਦਿਖਾਈ ਦੇ ਰਹੇ ਹਨ । ਇਸ ਵੀਡੀਓ ਨੂੰ ਸਾਂਝਾ ਆਉਣ ਕਰਦੇ ਹੋਏ ਅਦਾਕਾਰ ਨੇ ਲਿਖਿਆ ਕਿ ‘ਅੱਜ ਕੱਲ੍ਹ ਜਦੋਂ ਬਿਜਲੀ ਆਉਂਦੀ ਹੈ’।
image From instagram
ਹੋਰ ਪੜ੍ਹੋ : ਸਿਰਫ ਏਨੇਂ ਰੁਪਏ ਸੀ ਅਦਾਕਾਰ ਜਗਜੀਤ ਸੰਧੂ ਦੀ ਪਹਿਲੀ ਕਮਾਈ
ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਪਸੰਦ ਆ ਰਿਹਾ ਹੈ । ਪ੍ਰਸ਼ੰਸਕਾਂ ਨੇ ਇਸ ‘ਤੇ ਕਈ ਤਰ੍ਹਾਂ ਦੇ ਰਿਐਕਸ਼ਨ ਦਿੱਤੇ ਹਨ । ਕਿਸੇ ਨੇ ਹਾਸੇ ਵਾਲੇ ਇਮੋਜੀ ਪੋਸਟ ਕੀਤੇ ਹਨ ਅਤੇ ਕੋਈ ਇਸ ‘ਤੇ ਕਮੈਂਟ ਕਰ ਰਿਹਾ ਹੈ ।
ਜਗਜੀਤ ਸੰਧੂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਪੰਜਾਬੀ ਫ਼ਿਲਮਾਂ ‘ਚ ਕੰਮ ਕੀਤੀਾ ਹੈ । ਇਸ ਤੋਂ ਇਲਾਵਾ ਜਗਜੀਤ ਸੰਧੂ ਕਈ ਵੈੱਬ ਸੀਰੀਜ਼ ‘ਚ ਵੀ ਨਜ਼ਰ ਆ ਚੁੱਕੇ ਹਨ । ਰੱਬ ਦਾ ਰੇਡੀਓ, ਸੁਫ਼ਨਾ ਸਣੇ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ ।
View this post on Instagram