ਜਗਦੀਪ ਸਿੱਧੂ ਹੋਏ ਭਾਵੁਕ, ਕਿਹਾ-‘ਲੋਕ ਕਹਿੰਦੇ ਸੀ ਕਿ ਕੰਡਕਟਰ ਬਣੇਗਾ, "ਕਿਸਮਤ" ਨੇ ਬਣਾਇਆ ਡਾਇਰੈਕਟਰ’

Reported by: PTC Punjabi Desk | Edited by: Lajwinder kaur  |  September 22nd 2021 05:27 PM |  Updated: September 22nd 2021 05:27 PM

ਜਗਦੀਪ ਸਿੱਧੂ ਹੋਏ ਭਾਵੁਕ, ਕਿਹਾ-‘ਲੋਕ ਕਹਿੰਦੇ ਸੀ ਕਿ ਕੰਡਕਟਰ ਬਣੇਗਾ, "ਕਿਸਮਤ" ਨੇ ਬਣਾਇਆ ਡਾਇਰੈਕਟਰ’

ਪੰਜਾਬੀ ਫ਼ਿਲਮੀ ਜਗਤ ਦੇ ਨਾਮੀ ਡਾਇਰੈਕਟਰ ਜਗਦੀਪ ਸਿੱਧੂ Jagdeep Sidhu ਜੋ ਕਿ ਇੱਕ ਵਾਰ ਫਿਰ ਤੋਂ ਆਪਣੀ ਡਾਇਰੈਕਸ਼ਨ ਤੇ ਲਿਖਤ ਨੂੰ ਲੈ ਕੱਲ ਯਾਨੀ ਕਿ 23 ਸਤੰਬਰ ਨੂੰ ਦਰਸ਼ਕਾਂ ਦੇ ਰੁਬਰੂ ਹੋ ਰਹੇ ਨੇ। ਦੱਸ ਦਈਏ ਤਿੰਨ ਸਾਲ ਪਹਿਲਾਂ 21 ਸਤੰਬਰ ਨੂੰ ਕਿਸਮਤ ਦਾ ਪਹਿਲਾ ਭਾਗ ਰਿਲੀਜ਼ ਹੋਇਆ ਸੀ। ਜਿਸ ਨੂੰ ਲੈ ਕੇ ਆਪਣੇ ਜਜ਼ਬਾਤਾਂ ਨੂੰ ਡਾਇਰੈਕਟਰ ਜਗਦੀਪ ਸਿੱਧੂ ਨੇ ਇੱਕ ਇਮੋਸ਼ਨਲ ਪੋਸਟ ਪਾਈ ਹੈ ।

ਹੋਰ ਪੜ੍ਹੋ: ਗਿੱਪੀ ਗਰੇਵਾਲ ਅੱਜ ਨੇ ਬਹੁਤ ਖੁਸ਼, ਸ਼ਿੰਦਾ ਗਰੇਵਾਲ ਦੇ ਜਨਮਦਿਨ ‘ਤੇ ਰਿਲੀਜ਼ ਹੋਇਆ ਸ਼ਿੰਦੇ ਦਾ ਪਹਿਲਾ ਗੀਤ ‘Ice Cap’

inside pic of jagdeep sidhu image source-instagram

ਉਨ੍ਹਾਂ ਨੇ ਕਿਸਮਤ  Qismat ਫ਼ਿਲਮ ਦੀ ਡਾਇਰੈਕਸ਼ਨ ਕਰਦਾ ਹੋਇਆ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਪੋਸਟ ਕਰਦ ਹੋਏ ਉਨ੍ਹਾਂ ਨੇ ਲਿਖਿਆ ਹੈ- ‘3 ਸਾਲ ਕਿਸਮਤ...ਬਾਪੂ ਕਹਿੰਦਾ ਸੀ collector ਬਣੂ ... ਲੋਕ ਕਹਿੰਦੇ ਸੀ ਕੰਡਕਟਰ ਬਣੂ...ਕਿਸਮਤ ਨੇ ਅੱਜ ਦੇ ਦਿਨ ਡਾਇਰੈਕਟਰ ਬਣਾ ਦਿੱਤਾ ਸੀ... ਫ਼ਿਲਮ ਬਨਾਉਣ ਨਾਲੋਂ ਵੀ ਜ਼ਿਆਦਾ ਔਖਾ ਸੀ ਆ ਪਹਿਲਾ ਐਕਸ਼ਨ ਬੋਲਣਾ..ਸ਼ੁਕਰ..ਬਾਬਾ ਸਭ ਦੇ ਸੁਫ਼ਨੇ ਪੂਰੇ ਕਰੇ’ । ਇਸ ਪੋਸਟ ਉੱਤੇ ਸਰਗੁਣ ਮਹਿਤਾ ਤੋਂ ਇਲਾਵਾ ਕਈ ਹੋਰ ਕਲਾਕਾਰਾਂ ਨੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇਸ ਤੋਂ ਇਲਾਵਾ ਪ੍ਰਸ਼ੰਸਕ ਵੀ ਕਮੈਂਟ ਕਰ ਰਹੇ ਨੇ।

ਹੋਰ ਪੜ੍ਹੋ:  ਹਰਭਜਨ ਮਾਨ ਨੇ ਪਤਨੀ ਹਰਮਨ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਕਿਹਾ- ‘ਹੋਰ ਕੀ ਮੰਗਣਾ ਮੈਂ ਰੱਬ ਕੋਲੋਂ, ਸਦਾ ਖ਼ੈਰ ਮੰਗਾਂ ਤੇਰੇ ਦਮ ਦੀ’

inside image of jagdeep sidhu with ammy virk and sargun mehta-min image source-instagram

ਦੱਸ ਦਈਏ ਕਿਸਮਤ-2 ਨੂੰ ਲੈ ਕੇ ਕਲਾਕਾਰਾਂ ਦੇ ਨਾਲ ਦਰਸ਼ਕ ਵੀ ਕਾਫੀ ਉਤਸੁਕ ਨੇ। ਇਸ ਫ਼ਿਲਮ ‘ਚ ਵੀ ਐਮੀ ਵਿਰਕ, ਸਰਗੁਣ ਮਹਿਤਾ ਤੇ ਤਾਨਿਆ ਤੇ ਕਈ ਹੋਰ ਪੰਜਾਬੀ ਕਲਾਕਾਰ ਨਜ਼ਰ ਆਉਣਗੇ। ਫ਼ਿਲਮ ਦੇ ਟ੍ਰੇਲਰ ਤੋਂ ਲੈ ਕੇ ਗੀਤਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲਿਆ ਹੈ। ਬਾਕੀ ਹੁਣ ਕੱਲ ਪਤਾ ਚੱਲੇਗਾ ਜਦੋਂ ਫ਼ਿਲਮ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋਵੇਗੀ। ਸੋ ਦਰਸ਼ਕਾਂ ਤੋਂ ਇਹੀ ਆਸ ਹੈ ਕਿ ਉਹ ਪੰਜਾਬੀ ਸਿਨੇਮਾ ਨੂੰ ਵੱਧ ਤੋਂ ਵੱਧ ਆਪਣਾ ਪਿਆਰ ਦੇਣ ਤਾਂ ਜੋ ਬਾਕਮਾਲ ਦੀਆਂ ਪੰਜਾਬੀ ਫ਼ਿਲਮਾਂ ਬਣਦੀਆਂ ਰਹਿਣ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network