ਜੱਦੀ ਸਰਦਾਰ ਦੇ ਟਰੇਲਰ ਨੂੰ ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਇੱਕ ਮਿਲੀਅਨ ਦੇ ਅੰਕੜੇ ਨੂੰ ਕੀਤਾ ਪਾਰ, ਦੇਖੋ ਵੀਡੀਓ
ਜੱਦੀ ਸਰਦਾਰ ਅਜਿਹੀ ਫ਼ਿਲਮ ਹੈ ਜਿਸ ‘ਚ ਪੇਂਡੂ ਪੰਜਾਬ ਦੇ ਨਾਲ ਰੂ-ਬ-ਰੂ ਕਰਵਾਇਆ ਜਾਵੇਗਾ। ਜਿਸਦੀ ਪਹਿਲੀ ਝਲਕ ਟਰੇਲਰ ਦੇ ਰੂਪ ਚ ਦਰਸ਼ਕਾਂ ਦੇ ਸਨਮੁਖ ਹੋ ਚੁੱਕੀ ਹੈ। ਟਰੇਲਰ ‘ਚ ਦੇਖਣ ਨੂੰ ਮਿਲ ਰਿਹਾ ਹੈ, ਫ਼ਿਲਮ ਦੋ ਸਕੇ ਭਰਾਵਾਂ ਦੇ ਆਲੇ ਦੁਆਲੇ ਘੁੰਮਦੀ ਹੋਈ ਨਜ਼ਰ ਆਵੇਗੀ। ਪਰ ਕੁਝ ਗਲਤਫ਼ਹਿਮੀਆਂ ਦੇ ਚੱਲਦੇ ਦੋਵਾਂ ਭਰਵਾਂ ਦੇ ਰਿਸ਼ਤੇ ‘ਚ ਕੜਵਾਹਟ ਇੰਨੀ ਵੱਧ ਜਾਂਦੀ ਹੈ, ਜਿਸਦੇ ਚੱਲਦੇ ਦੋਵੇਂ ਪਰਿਵਾਰ ‘ਚ ਸ਼ਰੀਕੇਬਾਜ਼ੀ ਸ਼ੁਰੂ ਹੋ ਜਾਂਦੀ ਹੈ। ਪਿੰਡਾਂ ਦੇ ਪਰਿਵਾਰਾਂ ‘ਚ ਚੱਲਦੀ ਸ਼ਰੀਕੇਬਾਜ਼ੀ ਨੂੰ ਬਿਆਨ ਕਰਦੀ ਇਹ ਫ਼ਿਲਮ ਬਹੁਤ ਜਲਦ 6 ਸਤੰਬਰ ਨੂੰ ਰਿਲੀਜ਼ ਹੋ ਜਾਵੇਗੀ। ਟਰੇਲਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਜਿਸਦੇ ਚੱਲਦੇ ਟਰੇਲਰ ਨੂੰ ਇੱਕ ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ।
ਹੋਰ ਵੇਖੋ:ਪੰਜਾਬੀ ਬੁੱਢੀਆਂ ਵਾਂਗ ਨੱਚਦੀ ਇਹ ਛੋਟੀ ਬੱਚੀ ਛਾਈ ਹੋਈ ਹੈ ਸੋਸ਼ਲ ਮੀਡੀਆ ‘ਤੇ, ਦੇਖੋ ਵਾਇਰਲ ਵੀਡੀਓ
ਪਿਆਰ, ਤਕਰਾਰ, ਐਕਸ਼ਨ ਤੇ ਫੈਮਿਲੀ ਇਮੋਸ਼ਨਲ ਡਰਾਮੇ ਵਾਲੀ ਫ਼ਿਲਮ ਦੀ ਕਹਾਣੀ ਨੂੰ ਧੀਰਜ ਕੁਮਾਰ ਤੇ ਕਰਨ ਸੰਧੂ ਹੋਰਾਂ ਵੱਲੋਂ ਮਿਲਕੇ ਲਿਖੀ ਗਈ ਹੈ ਤੇ ਮਨਭਾਵਨ ਸਿੰਘ ਵੱਲੋਂ ਡਾਇਰੈਕਟ ਕੀਤੀ ਗਈ ਹੈ। ਫ਼ਿਲਮ ‘ਚ ਮੁੱਖ ਕਿਰਦਾਰਾਂ ‘ਚ ਸਿੱਪੀ ਗਿੱਲ, ਦਿਲਪ੍ਰੀਤ ਢਿੱਲੋਂ, ਗੱਗੂ ਗਿੱਲ ਤੇ ਹੌਬੀ ਧਾਲੀਵਾਲ ਨਜ਼ਰ ਆਉਣਗੇ। ਇਸ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੇ ਕਈ ਹੋਰ ਦਿੱਗਜ ਕਲਾਕਾਰ ਜਿਵੇਂ ਗੁਰਮੀਤ ਸਾਜਨ, ਅਨੀਤਾ ਦੇਵਗਨ, ਧੀਰਜ ਕੁਮਾਰ, ਯਾਦ ਗਰੇਵਾਲ, ਸਾਵਨ ਰੂਪੋਵਾਲੀ, ਸੰਸਾਰ ਸੰਧੂ, ਅਮਨ ਕੌਤਿਸ਼, ਗੁਰਮੀਤ ਸਾਜਨ ਨਜ਼ਰ ਆਉਣ ਵਾਲੇ ਹਨ। ਬਲਜੀਤ ਸਿੰਘ ਜੌਹਲ ਅਤੇ ਦਿਲਪ੍ਰੀਤ ਸਿੰਘ ਜੌਹਲ ਫ਼ਿਲਮ ਜੱਦੀ ਸਰਦਾਰ ਨੂੰ ਪ੍ਰੋਡਿਊਸ ਕਰ ਰਹੇ ਹਨ। ਜੱਦੀ ਸਰਦਾਰ ਫ਼ਿਲਮ ਨੂੰ ਪੀਟੀਸੀ ਮੋਸ਼ਨ ਪਿਕਚਰਸ ਅਤੇ ਗਲੋਬ ਮੂਵੀਜ਼ ਵੱਲੋਂ ਦੁਨੀਆਂ ਭਰ ‘ਚ ਡਿਸਟ੍ਰੀਬਿਊਟ ਕੀਤਾ ਜਾਵੇਗਾ। ‘ਸੌਫਟ ਦਿਲ ਪ੍ਰੋਡਕਸ਼ਨ’ ਦੇ ਬੈਨਰ ਹੇਠ ਇਸ ਫ਼ਿਲਮ ਨੂੰ ਰਿਲੀਜ਼ ਕੀਤਾ ਜਾਵੇਗਾ।
View this post on Instagram