ਸਰਦਾਰਾਂ ਦੀ ਅਣਖ ਨੂੰ ਬਿਆਨ ਕਰਦਾ ਹੈ ਦੀਪਕ ਢਿੱਲੋਂ ਦਾ ਇਹ ਗੀਤ
ਗਾਇਕਾ ਦੀਪਕ ਢਿੱਲੋਂ ਦਾ ਨਵਾਂ ਗੀਤ ਰਿਲੀਜ਼ ਹੋ ਚੁੱਕਿਆ ਹੈ । ਇਸ ਨਵੇਂ ਗੀਤ 'ਚ ਉਨ੍ਹਾਂ ਨੇ ਸਰਦਾਰਾਂ ਦੀ ਅਣਖ ਅਤੇ ਇੱਜ਼ਤ ਨੂੰ ਬਿਆਨ ਕੀਤਾ ਹੈ ਕਿ ਕਿਸ ਤਰ੍ਹਾਂ ਸਰਦਾਰ ਜਿੱਥੇ ਕਿਸੇ ਨਾਲ ਧੱਕਾ ਹੁੰਦਾ ਨਹੀਂ ਵੇਖ ਸਕਦੇ ਅਤੇ ਨਾਂ ਹੀ ਕਿਸੇ ਨਾਲ ਨਜਾਇਜ਼ ਕੰਮ ਹੋਣ ਦਿੰਦੇ ਨੇ। ਇਹ ਸਰਦਾਰ ਜਿੱਥੇ ਇੱਜ਼ਤ ਦੇ ਰਾਖੇ ਹੁੰਦੇ ਨੇ ਉੱਥੇ ਜ਼ੁਲਮ ਦਾ ਟਾਕਰਾ ਕਰਨ ਲਈ ਵੀ ਤਿਆਰ ਰਹਿੰਦੇ ਨੇ ।
ਵ੍ਹਾਈਟ ਹਿੱਲ ਮਿਊਜ਼ਿਕ ਅਤੇ ਗੁਰਲਾਭ ਢਿੱਲੋਂ ਦੀ ਇਸ ਪੇਸ਼ਕਸ਼ 'ਚ ਜੱਟ ਦੀ ਜਿੱਦ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।ਇਸ ਗੀਤ ਨੂੰ ਮਿਊਜ਼ਿਕ ਗੋਲਡ ਬੁਆਏ ਨੇ ਦਿੱਤਾ ਹੈ ਅਤੇ ਬੋਲ ਤਜਿੰਦਰ ਕਿਸ਼ਨਗੜ੍ਹ ਵੱਲੋਂ ਲਿਖੇ ਗਏ ਨੇ ।
https://www.instagram.com/p/B3Eaxv8jG4o/
ਵੀਡੀਓ ਸੋਨੀ ਧੀਮਾਨ ਵੱਲੋਂ ਤਿਆਰ ਕੀਤਾ ਗਿਆ ਹੈ , ਇਸ ਗੀਤ ਨੂੰ ਲੈ ਕੇ ਗਾਇਕਾ ਦੀਪਕ ਢਿੱਲੋਂ ਖਾਸੇ ਉਤਸ਼ਾਹਿਤ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਗੀਤ ਹੋਰਨਾਂ ਗੀਤਾਂ ਵਾਂਗ ਸਰੋਤਿਆਂ ਨੂੰ ਖੂਬ ਪਸੰਦ ਆਵੇਗਾ ।ਦੀਪਕ ਢਿੱਲੋਂ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ ।