ਨੋਰਾ ਫ਼ਤੇਹੀ ਵੱਲੋਂ ਕੀਤੇ ਗਏ ਮਾਣਹਾਨੀ ਕੇਸ ਦਾ ਜੈਕਲੀਨ ਫਰਨਾਂਡੀਜ਼ ਦਵੇਗੀ ਜਵਾਬ, ਵਕੀਲ ਨੇ ਦਿੱਤੀ ਚੇਤਾਵਨੀ
Jacqueline Fernandez answer Nora Fatehi's defamation case: ਬਾਲੀਵੁੱਡ ਦੀਆਂ ਦੋ ਮਸ਼ਹੂਰ ਅਦਾਕਾਰਾ ਜੈਕਲੀਨ ਫਰਨਾਂਡੀਜ਼ ਤੇ ਨੋਰਾ ਫ਼ਤੇਹੀ ਇਨ੍ਹੀਂ ਦਿਨੀਂ ਸੁਰਖੀਆਂ 'ਚ ਹਨ। ਕਿਉਂਕਿ ਇਨ੍ਹਾਂ ਦੋਹਾਂ ਅਭਿਨੇਤਰੀਆਂ ਦੇ ਨਾਂ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਨਾਲ ਜੁੜੇ ਹਨ। ਹਾਲ ਹੀ 'ਚ ਨੋਰਾ ਫਤੇਹੀ ਨੇ ਇਸ ਮਾਮਲੇ ਨੂੰ ਲੈ ਕੇ ਜੈਕਲੀਨ ਫਰਨਾਂਡੀਜ਼ ਖਿਲਾਫ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਹੈ। ਹੁਣ ਇਸ ਮਾਮਲੇ ਨੂੰ ਲੈ ਕੇ ਇਹ ਖ਼ਬਰ ਆ ਰਹੀ ਹੈ ਕਿ ਜੈਕਲੀਨ ਨੋਰਾ ਫ਼ਤੇਹੀ ਵੱਲੋਂ ਕੀਤੇ ਗਏ ਮਾਣਹਾਨੀ ਕੇਸ ਦਾ ਜਵਾਬ ਦੇਵੇਗੀ।
Image Source: Twitter
ਦੱਸ ਦਈਏ ਕਿ ਨੋਰਾ ਨੇ ਜੈਕਲੀਨ ਦੇ ਖਿਲਾਫ ਇੱਕ ਮੁਕੱਦਮਾ ਦਾਇਰ ਕੀਤਾ ਹੈ, ਜਿਸ ਵਿੱਚ ਦੋਸ਼ ਲਾਇਆ ਗਿਆ ਹੈ ਕਿ ਜੈਕਲੀਨ ਨੇ "ਉਸ ਦੇ ਕਰੀਅਰ ਨੂੰ ਤਬਾਹ ਕਰਨ ਦੇ ਇਰਾਦੇ ਨਾਲ ਮਾਣਹਾਨੀ ਦੇ ਇਲਜ਼ਾਮ ਲਗਾਏ"। ਉਸ ਨੇ ਆਪਣੀ ਪਟੀਸ਼ਨ ਵਿੱਚ ਅੱਗੇ ਦੋਸ਼ ਲਗਾਇਆ ਕਿ ਜੈਕਲੀਨ ਨੇ ਉਸ ਦੀ ਸਾਖ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ।"
ਇਸ ਸਬੰਧ 'ਚ ਨੋਰਾ ਦੇ ਵਕੀਲ ਦਾ ਕਹਿਣਾ ਹੈ ਕਿ ਨੋਰਾ ਫ਼ਤੇਹੀ ਅਤੇ ਜੈਕਲੀਨ ਫਰਨਾਂਡੀਜ਼ ਤੋਂ ਸੁਕੇਸ਼ ਚੰਦਰਸ਼ੇਖਰ ਦੇ ਜ਼ਬਰਦਸਤੀ ਮਾਮਲੇ 'ਚ ਵੱਖ-ਵੱਖ ਮੌਕਿਆਂ 'ਤੇ ਪੁੱਛਗਿੱਛ ਕੀਤੀ ਗਈ ਹੈ, ਜਿਸ ਦੀ ਜਾਂਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਕਰ ਰਹੀ ਹੈ। ਉੱਥ ਹੀ ਦੂਜੇ ਪਾਸੇ ਹੁਣ ਜੈਕਲੀਨ ਦੇ ਵਕੀਲ ਪ੍ਰਸ਼ਾਂਤ ਪਾਟਿਲ ਨੇ ਖੁਲਾਸਾ ਕੀਤਾ ਹੈ ਕਿ ਅਭਿਨੇਤਰੀ ਦਾ ਨੋਰਾ ਨੂੰ ਬਦਨਾਮ ਕਰਨ ਦਾ ਕੋਈ ਇਰਾਦਾ ਨਹੀਂ ਹੈ ਅਤੇ ਉਹ ਉਸ ਦੀ ਬਹੁਤ ਇੱਜ਼ਤ ਕਰਦੀ ਹੈ।
Image Source : Instagram
ਮੀਡੀਆ ਨਾਲ ਗੱਲ ਕਰਦੇ ਹੋਏ ਜੈਕਲੀਨ ਦੇ ਵਕੀਲ ਨੇ ਕਿਹਾ, "ਜੈਕਲੀਨ ਨੇ ਨੋਰਾ ਦੇ ਖਿਲਾਫ ਜਾਂ ਉਸ ਮਾਮਲੇ ਲਈ, ਕਿਸੇ ਵੀ ਇਲੈਕਟ੍ਰਾਨਿਕ ਜਾਂ ਪ੍ਰਿੰਟ ਮੀਡੀਆ ਦੇ ਸਾਹਮਣੇ ਕਿਸੇ ਹੋਰ ਵਿਅਕਤੀ ਦੇ ਖਿਲਾਫ ਕੋਈ ਬਿਆਨ ਨਹੀਂ ਦਿੱਤਾ ਹੈ। ਉਸ ਨੇ ਜਾਣਬੁੱਝ ਕੇ ਈਡੀ ਦੀ ਕਾਰਵਾਈ ਬਾਰੇ ਗੱਲ ਕੀਤੀ ਹੈ। ਉਸ ਨੇ ਅਜਿਹਾ ਕਰਨ ਤੋਂ ਗੁਰੇਜ਼ ਕੀਤਾ ਹੈ। ਉਸ ਨੇ ਅੱਜ ਤੱਕ ਇਸ ਨੂੰ ਬਰਕਰਾਰ ਰੱਖਿਆ ਹੈ।
ਜੈਕਲੀਨ ਦੇ ਵਕੀਲ ਨੇ ਕਿਹਾ, ਕਿ ਜੈਕਲੀਨ ਕਾਨੂੰਨ ਦੀ ਮਰਿਆਦਾ ਵਿੱਚ ਰਹਿ ਕੇ ਗੱਲ ਕਰਦੀ ਹੈ ਅਤੇ ਕਿਉਂਕਿ ਮਾਮਲਾ ਵਿਚਾਰ ਅਧੀਨ ਹੈ, ਇਸ ਲਈ ਉਹ ਪ੍ਰਿੰਟ ਅਤੇ ਸੋਸ਼ਲ ਮੀਡੀਆ ਦੇ ਸਾਹਮਣੇ ਬੋਲਣ ਤੋਂ ਹਮੇਸ਼ਾ ਗੁਰੇਜ਼ ਕਰਦੀ ਹੈ।ਇਹ ਕਹਿ ਕੇ ਕਿ ਸਾਨੂੰ ਨੋਰਾ ਵੱਲੋਂ ਦਰਜ ਕੀਤੇ ਗਏ ਕੇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਤੇ ਇਸ ਦੀ ਕੋਈ ਵੀ ਕਾਪੀ ਪ੍ਰਾਪਤ ਨਹੀਂ ਹੋਈ ਹੈ। ਇੱਕ ਵਾਰ ਜਦੋਂ ਸਾਨੂੰ ਮਾਣਯੋਗ ਅਦਾਲਤ ਤੋਂ ਅਧਿਕਾਰਿਤ ਤੌਰ 'ਤੇ ਪੁਸ਼ਟੀ ਜਾਂ ਆਦੇਸ਼ ਮਿਲ ਜਾਂਦਾ ਹੈ, ਅਸੀਂ ਕਾਨੂੰਨੀ ਤੌਰ 'ਤੇ ਇਸ ਦਾ ਜਵਾਬ ਦੇਵਾਂਗੇ।
ਹੋਰ ਪੜ੍ਹੋ: ਮਾਂ ਦੇ ਦਿਹਾਂਤ ਮਗਰੋਂ ਛਲਕਿਆ ਮਨੋਜ ਬਾਜਪਾਈ ਦਾ ਦਰਦ, ਪੋਸਟ ਕਰ ਲਿਖਿਆ- 'ਹਮੇਸ਼ਾ ਕਰਜ਼ਦਾਰ ਰਹਾਂਗਾ
ਹੁਣ ਇਸ ਮਾਮਲੇ ਵਿੱਚ ਅੱਗੇ ਕੀ ਹੁੰਦਾ ਹੈ, ਇਹ ਤਾਂ ਸਮਾਂ ਹੀ ਦੱਸੇਗਾ, ਪਰ ਇਹ ਸਾਫ ਹੋ ਗਿਆ ਹੈ ਕਿ ਇਸ ਮਾਮਲੇ ਨੂੰ ਲੈ ਕੇ ਦੋਵਾਂ ਅਭਿਨੇਤਰੀਆਂ ਵਿਚਾਲੇ ਤਕਰਾਰ ਸ਼ੁਰੂ ਹੋ ਗਈ ਹੈ। ਬਾਲੀਵੁੱਡ ਦੀਆਂ ਦੋ ਪ੍ਰਤਿਭਾਸ਼ਾਲੀ ਅਭਿਨੇਤਰੀਆਂ ਵਿਚਕਾਰ ਇਸ ਤਰ੍ਹਾਂ ਦਾ ਝਗੜਾ ਚੰਗਾ ਸੰਕੇਤ ਨਹੀਂ ਹੈ।