ਜਾਨੀ ਨੇ ਇੰਸਟਾਗ੍ਰਾਮ ‘ਤੇ ਕੀਤੀ ਵਾਪਸੀ, ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼ ਦਿੰਦੇ ਹੋਏ ਸ਼ੇਅਰ ਕੀਤਾ ਨਵੇਂ ਗੀਤ ‘Apsraa’ ਦਾ ਫਰਸਟ ਲੁੱਕ ਪੋਸਟਰ
ਜੀ ਹਾਂ ਗੀਤਕਾਰ ਤੇ ਗਾਇਕ ਜਾਨੀ JAANI ਨੇ ਸਤੰਬਰ ਮਹੀਨੇ ‘ਚ ਉਹਨਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਪੋਸਟ ਸਾਂਝੀ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਉਨ੍ਹਾਂ ਨੇ ਪੋਸਟ ਪਾ ਕੇ ਦੱਸਿਆ ਸੀ ਕਿ ਉਹ ਸੋਸ਼ਲ ਮੀਡੀਆ ਤੋਂ ਬ੍ਰੇਕ ਲੈ ਰਹੇ ਨੇ। ਉਨ੍ਹਾਂ ਨੇ ਪੋਸਟ ‘ਚ ਲਿਖਿਆ ਸੀ- ‘ਮੈਂ ਇੰਸਟਾਗ੍ਰਾਮ ਤੇ ਸਨੈਪਚੈਟ ਦਾ ਅਕਾਉਂਟ ਬੰਦ ਕਰ ਰਿਹਾ ਹੈ। ਤੁਹਾਡੇ ਦੁਆਰਾ ਦਿੱਤੇ ਸਾਰੇ ਪਿਆਰ ਲਈ ਤੁਹਾਡਾ ਬਹੁਤ ਧੰਨਵਾਦ, ਹਮੇਸ਼ਾ ਧੰਨਵਾਦੀ ਰਹਾਂਗਾ … ਕਿਸਮਤ 2 (Qismat 2 ) ਦੇਖਣਾ ਨਾ ਭੁੱਲਣਾ ਕਿਉਂਕਿ ਤੁਸੀਂ ਇਤਿਹਾਸ ਦੇ ਗਵਾਹ ਹੋਵੋਗੇ, ਜਾਨੀ’ । ਜਾਨੀ (Jaani) ਦੇ ਇਸ ਫੈਸਲੇ ਨੂੰ ਦੇਖ ਕੇ ਉਹਨਾਂ ਦੇ ਪ੍ਰਸ਼ੰਸਕ ਹੈਰਾਨ ਹਨ, ਕਿਉਂਕਿ ਕਿਸੇ ਕਲਾਕਾਰ ਲਈ ਸੋਸ਼ਲ ਮੀਡੀਆ ਹੀ ਇੱਕ ਅਜਿਹਾ ਪਲੇਟਫਾਰਮ ਹੁੰਦਾ ਹੈ । ਜਿਸ ਰਾਹੀਂ ਉਹ ਆਪਣੇ ਪ੍ਰਸ਼ੰਸਕਾਂ ਨਾਲ ਸਿੱਧੇ ਤੌਰ ਤੇ ਜੁੜਿਆ ਰਹਿੰਦਾ ਹੈ । ਪਰ ਜਾਨੀ ਨੇ ਮੁੜ ਤੋਂ ਬਾਅਦ ਇੰਸਟਾਗ੍ਰਾਮ ਅਕਾਉਂਟ ਐਕਟਿਵ ਕਰ ਲਿਆ ਹੈ। ਜਿਸ ਤੋਂ ਬਾਅਦ ਪ੍ਰਸ਼ੰਸਕ ਕਾਫੀ ਜ਼ਿਆਦਾ ਖੁਸ਼ ਨੇ।
Image Source: instagram
ਉਨ੍ਹਾਂ ਨੇ ਨਾਲ ਹੀ ਪ੍ਰਸ਼ੰਸਕ ਨੇ ਆਪਣੇ ਨਵੇਂ ਗੀਤ ਦੀ ਸੌਗਾਤ ਵੀ ਦਿੱਤੀ ਹੈ। ਉਨ੍ਹਾਂ ਨੇ ਆਪਣੇ ਨਵੇਂ ਆਉਣ ਵਾਲੇ ਗੀਤ ਅਪਸਰਾ ‘Apsraa’ ਦਾ ਫਸਰਟ ਲੁੱਕ ਪੋਸਟਰ ਸ਼ੇਅਰ ਕੀਤਾ ਹੈ। ਇਸ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਜਾਨੀ ਨੇ ਲਿਖਿਆ ਹੈ- ‘ਇੱਕ ਮੈਨੂੰ ਮਿਲੀ ਅਪਸਰਾ..ਮੈਂ ਵਾਪਿਸ ਆ ਗਿਆ ਹਾਂ #ਜਾਨੀ’ ਜਿਸ ਤੋਂ ਬਾਅਦ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਜਾਨੀ ਨੂੰ ਵਧਾਈਆਂ ਦੇ ਰਹੇ ਨੇ।
Image Source: instagram
ਜੇ ਗੱਲ ਕਰੀਏ ਪੋਸਟਰ ਦੀ ਤਾਂ ਉਹ ਬਹੁਤ ਜ਼ਿਆਦਾ ਖ਼ੂਬਸੂਰਤ ਹੈ । ਪੋਸਟਰ ਪਿਆਰ ਦੇ ਰੰਗਾਂ ਨਾਲ ਭਰਿਆ ਹੋਇਆ ਹੈ । ਜਾਨੀ ਆਪਣੀ ਮਾਡਲ ਦੇ ਨਾਲ ਪਿਆਰ ‘ਚ ਗੁੰਮ ਹੋਏ ਨਜ਼ਰ ਆ ਰਹੇ ਨੇ। ਇਸ ਗੀਤ ਦੇ ਬੋਲਾਂ ਤੋਂ ਲੈ ਕੇ ਮਿਊਜ਼ਿਕ ਤੇ ਗਾਇਕੀ ਸਭ ਜਾਨੀ ਨੇ ਤਿਆਰ ਕੀਤਾ ਹੈ। ਗਾਣੇ ਦਾ ਵੀਡੀਓ ਅਰਵਿੰਦਰ ਖਹਿਰਾ ਨੇ ਤਿਆਰ ਕੀਤਾ ਹੈ । ਇਹ ਪੂਰਾ ਗੀਤ 15 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।