ਉਸਤਾਦ ਸ਼ੌਕਤ ਅਲੀ ਅਤੇ ਫ਼ਿਰੋਜ਼ ਖਾਨ ਦਾ ਗੀਤ ‘ਜਾਨ’ ਪਾ ਰਿਹਾ ਧੱਕ

Reported by: PTC Punjabi Desk | Edited by: Shaminder  |  August 07th 2020 03:42 PM |  Updated: August 07th 2020 03:42 PM

ਉਸਤਾਦ ਸ਼ੌਕਤ ਅਲੀ ਅਤੇ ਫ਼ਿਰੋਜ਼ ਖਾਨ ਦਾ ਗੀਤ ‘ਜਾਨ’ ਪਾ ਰਿਹਾ ਧੱਕ

ਉਸਤਾਦ ਸ਼ੌਕਤ ਅਲੀ ਅਤੇ ਫਿਰੋਜ਼ ਖ਼ਾਨ ਦਾ ਗੀਤ ‘ਜਾਨ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਸੰਜੀਵ ਅਨੰਦ ਨੇ ਲਿਖੇ ਨੇ ਜਦੋਂਕਿ ਮਿਊਜ਼ਿਕ ਜਤਿੰਦਰ ਜੀਤੂ ਨੇ ਦਿੱਤਾ ਹੈ ਅਤੇ ਫੀਚਰਿੰਗ ‘ਚ ਫਿਰੋਜ਼ ਖ਼ਾਨ ਵੀ ਨਜ਼ਰ ਆ ਰਹੇ ਨੇ ।ਇਸ ਗੀਤ ਨੂੰ ਸ਼ਿਰੜੀ ਸਾਈਂ ਦੇ ਲੇਬਲ ਹੇਠ ਰਿਲੀਜ ਕੀਤਾ ਗਿਆ ਹੈ । ਇਸ ਗੀਤ ਨੂੰ ਤੁਸੀਂ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ ‘ਤੇ ਵੀ ਸੁਣ ਸਕਦੇ ਹੋ ।

ਇਹ ਇੱਕ ਸੈਡ ਸੌਂਗ ਹੈ ਜਿਸ ‘ਚ ਦੋ ਦਿਲਾਂ ਦੇ ਪਿਆਰ ਅਤੇ ਜੁਦਾਈ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।ਪਰ ਆਖਿਰਕਾਰ ਦੋਨਾਂ ਦਾ ਪਿਆਰ ਰੰਗ ਲਿਆਉਂਦਾ ਹੈ । ਕਿਉਂਕਿ ਸੱਚੇ ਪਿਆਰ ਦੇ ਵਿੱਚ ਬਹੁਤ ਤਾਕਤ ਹੁੰਦੀ ਹੈ ਅਤੇ ਇਸ ਪਿਆਰ ਅੱਗੇ ਵੱਡਿਆਂ ਨੂੰ ਝੁਕਣਾ ਪੈਂਦਾ ਹੈ ।

https://www.instagram.com/p/CDjbVcxBP-5/

ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਉਸਤਾਦ ਸ਼ੌਕਤ ਅਲੀ ਅਤੇ ਫ਼ਿਰੋਜ਼ ਖ਼ਾਨ ਦੀ ਆਵਾਜ਼ ਨੇ ਸਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ ਹੈ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network