ਡਾਇਰੈਕਟਰ ਜੇ.ਓਮ ਪ੍ਰਕਾਸ਼ ਦਾ ਦਿਹਾਂਤ,ਧਰਮਿੰਦਰ,ਬਿੱਗ ਬੀ ਸਣੇ ਕਈ ਬਾਲੀਵੁੱਡ ਹਸਤੀਆਂ ਨੇ ਦਿੱਤੀ ਸ਼ਰਧਾਂਜਲੀ,ਪਾਕਿਸਤਾਨ ਪੰਜਾਬ ਦੇ ਸਿਆਲਕੋਟ 'ਚ ਹੋਇਆ ਸੀ ਜਨਮ
ਫ਼ਿਲਮ ਅਦਾਕਾਰ ਰਿਤਿਕ ਰੌਸ਼ਨ ਦੇ ਨਾਨਾ ਅਤੇ ਬਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਜੇ.ਓਮ ਪ੍ਰਕਾਸ਼ ਦਾ ਦਿਹਾਂਤ ਹੋ ਗਿਆ । ਉਹ 93 ਸਾਲ ਦੇ ਸਨ , ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਸਨ 'ਆਇਆ ਸਾਵਨ ਝੂਮ ਕੇ',ਆਖਿਰ ਕਿਉ,ਆਈ ਮਿਲਨ ਕੀ ਬੇਲਾ ਸਣੇ ਕਈ ਹਿੱਟ ਫ਼ਿਲਮਾਂ ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਤੋਂ ਬਾਅਦ ਬਾਲੀਵੁੱਡ 'ਚ ਸੋਗ ਦੀ ਲਹਿਰ ਦੌੜ ਗਈ ।
https://www.instagram.com/p/B02lmx9nqb2/
ਉਨ੍ਹਾਂ ਦੇ ਅੰਤਿਮ ਦਰਸ਼ਨਾਂ ਲਈ ਬਾਲੀਵੁੱਡ ਦੇ ਹੀ ਮੈਨ ਧਰਮਿੰਦਰ,ਜਤਿੰਦਰ ,ਅਮਿਤਾਭ ਬੱਚਨ ਸਣੇ ਕਈ ਹਸਤੀਆਂ ਪਹੁੰਚੀਆਂ ਸਨ । ਇਸ ਤੋਂ ਇਲਾਵਾ ਉਨ੍ਹਾਂ ਦੇ ਦਿਹਾਂਤ 'ਤੇ ਰਿਤਿਕ ਰੌਸ਼ਨ ਦੀ ਭੈਣ ਆਪਣੇ ਨਾਨਾ ਦੇ ਦਿਹਾਂਤ 'ਤੇ ਫੁੱਟ-ਫੁੱਟ ਕੇ ਰੋ ਪਈ ।
https://www.instagram.com/p/B021J24HAA1/
ਇਸ ਦੇ ਨਾਲ ਹੀ ਫ਼ਿਲਮ ਇੰਡਸਟਰੀ ਦੇ ਹੋਰ ਵੀ ਕਲਾਕਾਰ ਅਤੇ ਮਨੋਰੰਜਨ ਜਗਤ ਨਾਲ ਜੁੜੇ ਲੋਕਾਂ ਨੇ ਉਨ੍ਹਾਂ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।ਜੇ.ਓਮਪ੍ਰਕਾਸ਼ ਦਾ ਜਨਮ ਪਾਕਿਸਤਾਨ ਪੰਜਾਬ ਦੇ ਸਿਆਲਕੋਟ 'ਚ ਹੋਇਆ ਸੀ ।
https://www.instagram.com/p/B02l-uyHAHa/