ਵਿਰਾਟ ਕੋਹਲੀ ਦਾ ਅੱਜ ਹੈ ਜਨਮ-ਦਿਨ, ਪਤਨੀ ਅਨੁਸ਼ਕਾ ਨੇ ਇਸ ਅੰਦਾਜ਼ ‘ਚ ਪਤੀ ਨੂੰ ਦਿੱਤੀ ਵਧਾਈ

Reported by: PTC Punjabi Desk | Edited by: Shaminder  |  November 05th 2022 02:06 PM |  Updated: November 05th 2022 02:06 PM

ਵਿਰਾਟ ਕੋਹਲੀ ਦਾ ਅੱਜ ਹੈ ਜਨਮ-ਦਿਨ, ਪਤਨੀ ਅਨੁਸ਼ਕਾ ਨੇ ਇਸ ਅੰਦਾਜ਼ ‘ਚ ਪਤੀ ਨੂੰ ਦਿੱਤੀ ਵਧਾਈ

ਵਿਰਾਟ ਕੋਹਲੀ (Virat Kohli) ਦਾ ਅੱਜ ਜਨਮ ਦਿਨ (Birthday) ਹੈ । ਇਸ ਮੌਕੇ ‘ਤੇ ਅਦਾਕਾਰਾ ਅਤੇ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਨੇ ਆਪਣੇ ਹੀ ਅੰਦਾਜ਼ ‘ਚ ਵਧਾਈ ਦਿੱਤੀ । ਉਨ੍ਹਾਂ ਨੇ ਵਿਰਾਟ ਦੀ ਇੱਕ ਫਨੀ ਤਸਵੀਰ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕਰਦੇ ਹੋਏ ਵਧਾਈ ਦਿੱਤੀ ਹੈ । ਇਸ ਤਸਵੀਰ ਦੇ ਨਾਲ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਫਨੀ ਕੈਪਸ਼ਨ ਵੀ ਦਿੱਤਾ ਹੈ ।ਵਿਰਾਟ ਕੋਹਲੀ ਦਾ ਜਨਮ ਜਨਮ 5 ਨਵੰਬਰ 1988  ਨੂੰ ਦਿੱਲੀ ਵਿੱਚ ਹੋਇਆ ਸੀ।

Virat Kohli, Anushka Sharma's daughter Vamika 'plays' Holi on Diwali Image Source: Twitterਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਨਵੀਂ ਫ਼ਿਲਮ ‘ਮੌਜਾਂ ਹੀ ਮੌਜਾਂ’ ਦਾ ਕੀਤਾ ਐਲਾਨ, ਜਲਦ ਸ਼ੁਰੂ ਹੋਣ ਜਾ ਰਹੀ ਸ਼ੂਟਿੰਗ

ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੇ ਕੁਝ ਸਾਲ ਪਹਿਲਾਂ ਇਟਲੀ ‘ਚ ਵਿਆਹ ਕਰਵਾਇਆ ਸੀ । ਇਸ ਵਿਆਹ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ । ਦੋਵਾਂ ਦੀ ਇੱਕ ਧੀ ਵੀ ਹੈ, ਜਿਸ ਦਾ ਨਾਮ ਵਾਮਿਕਾ ਰੱਖਿਆ ਗਿਆ ਹੈ ।

image From instagram

ਹੋਰ ਪੜ੍ਹੋ : ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਚੰਡੀਗੜ੍ਹ ‘ਚ ਕਰਵਾ ਸਕਦੇ ਹਨ ਵਿਆਹ !

ਹਾਲਾਂਕਿ ਦੋਵਾਂ ਨੇ ਆਪਣੀ ਧੀ ਨੂੰ ਸੋਸ਼ਲ ਮੀਡੀਆ ਤੋਂ ਦੂਰ ਰੱਖਿਆ ਹੋਇਆ ਹੈ, ਪਰ ਇੱਕ ਵਾਰ ਮੈਚ ਦੇ ਦੌਰਾਨ ਵਾਮਿਕਾ ਦੀਆਂ ਤਸਵੀਰਾਂ ਵਾਇਰਲ ਹੋਈਆਂ ਸਨ । ਜਿਸ ਤੋਂ ਬਾਅਦ ਅਨੁਸ਼ਕਾ ਨੇ ਨਰਾਜ਼ਗੀ ਜਤਾਈ ਸੀ । ਦੋਵੇਂ ਆਪਣੀ ਧੀ ਨੂੰ ਸੋਸ਼ਲ ਮੀਡੀਆ ਤੋਂ ਦੂਰ ਰੱਖਣਾ ਚਾਹੁੰਦੇ ਹਨ ।

Virat Kohli image From instagram

ਇਹੀ ਕਾਰਨ ਹੈ ਕਿ ਦੋਵੇਂ ਜਣੇ ਆਪਣੀ ਧੀ ਦੇ ਨਾਲ ਤਸਵੀਰਾਂ ਤਾਂ ਸਾਂਝੀਆਂ ਕਰਦੇ ਹਨ, ਪਰ ਇਨ੍ਹਾਂ ਤਸਵੀਰਾਂ ‘ਚ ਕਦੇ ਵੀ ਉਨ੍ਹਾਂ ਨੇ ਆਪਣੀ ਧੀ ਦਾ ਚਿਹਰਾ ਕਦੇ ਵੀ ਨਹੀਂ ਵਿਖਾਇਆ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network