ਗਿੱਪੀ ਗਰੇਵਾਲ,ਕਰਮਜੀਤ ਅਨਮੋਲ ਤੇ ਬਿੰਨੂ ਢਿੱਲੋਂ ਦੀ ਫ਼ਿਲਮ ‘ਮੌਜਾਂ ਹੀ ਮੌਜਾਂ’ ਦਾ ਹੋਇਆ ਰੈਪਅੱਪ, ਦੇਖੋ ਤਸਵੀਰਾਂ
'Maujaan hi Maujaan' wrap up party pics: ਪੰਜਾਬੀ ਗਾਇਕ ਤੇ ਐਕਟਰ ਗਿੱਪੀ ਗਰੇਵਾਲ ਜਿਨ੍ਹਾਂ ਲਈ ਇਹ ਸਾਲ ਕਾਫ਼ੀ ਖ਼ਾਸ ਰਿਹਾ ਹੈ। ਇਸ ਸਾਲ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ। ਸਾਲ ਦੇ ਅਖਰੀਲੇ ਮਹੀਨਿਆਂ ਵਿੱਚ ਉਨ੍ਹਾਂ ਨੇ ਕੈਰੀ ਆਨ ਜੱਟਾ 3 ਦੀ ਸ਼ੂਟਿੰਗ ਪੂਰੀ ਕੀਤੀ ਅਤੇ ਉਸ ਤੋਂ ਬਾਅਦ ਹੀ ਉਨ੍ਹਾਂ ਨੇ ਆਪਣੀ ਇੱਕ ਫ਼ਿਲਮ ਮੌਜਾਂ ਹੀ ਮੌਜਾਂ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਸੀ। ਇਸ ਫ਼ਿਲਮ ਨੂੰ ਲੈ ਕੇ ਹੁਣ ਇੱਕ ਨਵੀਂ ਅਪਟੇਡ ਸਾਹਮਣੇ ਆਈ ਹੈ। ਜੀ ਹਾਂ ਫ਼ਿਲਮ ਦੀ ਸ਼ੂਟਿੰਗ ਪੂਰੀ ਹੋ ਗਈ ਹੈ। ਰੈਪਅੱਪ ਪਾਰਟੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।
ਹੋਰ ਪੜ੍ਹੋ : ਭੂਆ ਸੋਹਾ ਅਲੀ ਖ਼ਾਨ ਨੇ ਪਿਆਰੀ ਜਿਹੀ ਪੋਸਟ ਪਾ ਕੇ ਤੈਮੂਰ ਨੂੰ ਦਿੱਤੀ ਜਨਮਦਿਨ ਦੀ ਵਧਾਈ, ਦੇਖੋ ਬੇਹੱਦ ਕਿਊਟ ਵੀਡੀਓ
image source: Instagram
ਦੱਸ ਦਈਏ ਕਿ ਇਸ ਫ਼ਿਲਮ ‘ਚ ਗਿੱਪੀ ਗਰੇਵਾਲ, ਹਸ਼ਨੀਨ ਚੌਹਾਨ, ਕਰਮਜੀਤ ਅਨਮੋਲ, ਬਿਨੂੰ ਢਿੱਲੋਂ, ਤਨੂ ਗਰੇਵਾਲ ਮੁੱਖ ਭੂਮਿਕਾਵਾਂ ‘ਚ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਕਾਮੇਡੀ ਫ਼ਿਲਮਾਂ ਦੇ ਬਾਦਸ਼ਾਹ ਸਮੀਪ ਕੰਗ ਡਾਇਰੈਕਟ ਕੀਤਾ ਹੈ ਜਦਕਿ ਫ਼ਿਲਮ ਨੂੰ ਅਮਰਦੀਪ ਗਰੇਵਾਲ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ। ਇਸ ਫ਼ਿਲਮ ਨੂੰ ਲੈ ਕੇ ਫੈਨਜ਼ ਕਾਫੀ ਉਤਸ਼ਾਹਿਤ ਹਨ।
image source: Instagram
ਅਦਾਕਾਰਾ ਹਸ਼ਨੀਨ ਚੌਹਾਨ ਵੱਲੋਂ ਕੁਝ ਸਮੇਂ ਪਹਿਲਾਂ ਹੀ ਰੈਪਅੱਪ ਪਾਰਟੀ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਸ਼ੇਅਰ ਕੀਤੀਆਂ ਗਈਆਂ ਹਨ। ਜਿਨ੍ਹਾਂ ਵਿੱਚ ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਕਰਮਜੀਤ ਅਨਮੋਲ, ਤਨੂ ਗਰੇਵਾਲ ਅਤੇ ਫ਼ਿਲਮ ਦੀ ਬਾਕੀ ਟੀਮ ਵੀ ਨਜ਼ਰ ਆ ਰਹੀ ਹੈ। ਫ਼ਿਲਮ ਦੀ ਸ਼ੂਟਿੰਗ ਪੂਰੀ ਹੋਣ ਕਰਕੇ ਕਲਾਕਾਰ ਕਾਫੀ ਖੁਸ਼ ਨੇ । ਇਹ ਫ਼ਿਲਮ ਅਗਲੇ ਸਾਲ ਹੀ ਰਿਲੀਜ਼ ਹੋਵੇਗੀ, ਪਰ ਅਜੇ ਟੀਮ ਵੱਲੋਂ ਰਿਲੀਜ਼ ਡੇਟ ਤੋਂ ਪਰਦਾ ਨਹੀਂ ਚੁੱਕਿਆ ਗਿਆ ਹੈ।
image source: Instagram
ਦੱਸ ਦਈਏ ਇਸ ਫ਼ਿਲਮ ਦੀ ਸ਼ੂਟਿੰਗ ਸੈੱਟ ਤੋਂ ਗਿੱਪੀ ਗਰੇਵਾਲ ਨੇ ਆਪਣੀ ਟੀਮ ਦੇ ਨਾਲ ਕਈ ਮਜ਼ੇਦਾਰ ਵੀਡੀਓਜ਼ ਸਾਂਝੀਆਂ ਕੀਤੀਆਂ ਸਨ। ਜਿਨ੍ਹਾਂ ਨੇ ਦਰਸ਼ਕਾਂ ਨੂੰ ਖੂਬ ਹਸਾਇਆ ਸੀ। ਅਗਲੇ ਸਾਲ ਗਿੱਪੀ ਗਰੇਵਾਲ ਕਈ ਦਿਲਚਸਪ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ।
View this post on Instagram