ਆਜ਼ਾਦੀ ਦਿਹਾੜੇ ‘ਤੇ ਦੇਸ਼ ਦੀਆਂ ਉਨ੍ਹਾਂ ਧੀਆਂ ਨੂੰ ਖ਼ਾਸ ਸਲਾਮ, ਜਿਨ੍ਹਾਂ ਨੇ ਆਜ਼ਾਦੀ ਲਈ ਦਿੱਤਾ ਬਲੀਦਾਨ, ਇਸ ਐਤਵਾਰ ਦੇਖੋ ਪੀਟੀਸੀ ਪੰਜਾਬੀ ਦੀ ਖ਼ਾਸ ਪੇਸ਼ਕਸ਼
ਇਸ ਐਤਵਾਰ ਯਾਨੀ ਕਿ 15 ਅਗਸਤ ਨੂੰ ਦੇਸ਼ 75ਵਾਂ ਆਜ਼ਾਦੀ ਦਿਹਾੜਾ ਸੈਲੀਬ੍ਰੇਟ ਕਰੇਗਾ। ਅੰਗਰੇਜ਼ਾਂ ਦੀ ਗੁਲਾਮੀ ਤੋਂ ਛੁਟਕਾਰਾ ਪਾਉਣ ਲਈ ਦੇਸ਼ਵਾਸੀਆਂ ਨੇ ਇੱਕ ਲੰਬਾ ਸੰਘਰਸ਼ ਕੀਤਾ ਸੀ। ਹਰ ਵਾਰ ਆਜ਼ਾਦੀ ਦਿਹਾੜੇ ਤੇ ਸ਼ਹੀਦ ਹੋਏ ਯੋਧਿਆਂ ਨੂੰ ਯਾਦ ਕੀਤਾ ਜਾਂਦਾ ਹੈ। ਪਰ ਇਸ ਆਜ਼ਾਦੀ ‘ਚ ਦੇਸ਼ ਦੀਆਂ ਬਹੁਤ ਸਾਰੀਆਂ ਧੀਆਂ ਦੇ ਨਾਮ ਸ਼ਾਮਿਲ ਨੇ।
ਹੋਰ ਪੜ੍ਹੋ : ਹਰਭਜਨ ਮਾਨ ਨੇ ਹਰਦੀਪ ਗਰੇਵਾਲ ਦੀ ਸ਼ਲਾਘਾ ਕਰਦੇ ਹੋਏ ਕਿਹਾ- ‘ਹਰਦੀਪ ਦੀ ਤੁਲਨਾ ਅਮੀਰ ਖ਼ਾਨ ਨਾਲ ਕੀਤੀ ਜਾ ਰਹੀ ਆ, ਪਰ ਉਹ...’
View this post on Instagram
ਜੀ ਹਾਂ ਦੁਰਗਾਵਤੀ ਵੋਹਰਾ, ਗੁਲਾਬ ਕੌਰ, ਸਵੇਤਰੀ ਦੇਵੀ ਸ਼ਰਮਾ, ਸਰਲਾ ਦੇਵੀ ਚੌਧਰਾਣੀ ਤੇ ਕਈ ਹੋਰ ਧੀਆਂ ਦੇ ਨਾਮ ਸ਼ਾਮਿਲ ਨੇ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਅਣਥਕੱਵੇਂ ਯਤਨ ਕੀਤੇ ਸਨ। ਪਰਿਵਾਰ ਤੇ ਬੱਚਿਆਂ ਤੋਂ ਪਹਿਲਾਂ ਇਨ੍ਹਾਂ ਔਰਤਾਂ ਨੇ ਆਪਣੇ ਦੇਸ਼ ਦੇ ਖਾਤਿਰ ਮਰ ਮਿੱਟਣ ਦੇ ਜਜ਼ਬੇ ਨੂੰ ਅੱਗੇ ਰੱਖਿਆ । ਅਜਿਹੀਆਂ ਅਣਸੁਣੀਆਂ ਦਾਸਤਾਨਾਂ ਨੂੰ ਪੀਟੀਸੀ ਪੰਜਾਬੀ ਆਪਣੀ ਖ਼ਾਸ ਪੇਸ਼ਕਸ਼ 'ਚ ਦਰਸ਼ਕਾਂ ਦੇ ਸਾਹਮਣੇ ਲੈ ਕੇ ਆ ਰਿਹਾ ਹੈ।
ਜੀ ਹਾਂ ਪੀਟੀਸੀ ਪੰਜਾਬੀ ‘ਇਤਿਹਾਸ ਗਵਾਹ ਹੈ’ ( Itihaas Gawah Hai)ਹੇਠ ਖ਼ਾਸ ਪ੍ਰੋਗਰਾਮ ਲੈ ਕੇ ਆ ਰਿਹਾ ਹੈ ਜਿਸ ‘ਚ ਪੰਜਾਬ ਦੀਆਂ ਉਨ੍ਹਾਂ ਧੀਆਂ ਨੂੰ ਸਜਦਾ ਕਰੇਗਾ ਜਿਨ੍ਹਾਂ ਦੇਸ਼ ਦੇ ਨਾਮ ਲਿਖਿਆ ਆਪਣਾ ਜੀਵਨ । ਇਹ ਖ਼ਾਸ ਪੇਸ਼ਕਸ਼ ਆਜ਼ਾਦੀ ਦਿਹਾੜੇ ਵਾਲੇ ਦਿਨ ਯਾਨੀਕਿ ਐਤਵਾਰ ਸ਼ਾਮ 4:15 ਵਜੇ ਸਿਰਫ਼ ਪੀਟੀਸੀ ਪੰਜਾਬੀ 'ਤੇ ਦਿਖਾਈ ਜਾਵੇਗੀ | ਇਸ ਤੋਂ ਇਲਾਵਾ ਪੀਟੀਸੀ ਨਿਊਜ਼ ਉੱਤੇ ਦੁਪਹਿਰ 12 ਵਜੇ ਟੈਲੀਕਾਸਟ ਕੀਤੀ ਜਾਵੇਗੀ।