ਗਰਮੀਆਂ ‘ਚ ਸਰੀਰ ਨੂੰ ਹਾਈਡ੍ਰੇਟ ਰੱਖਣਾ ਹੈ ਬੇਹੱਦ ਜ਼ਰੂਰੀ, ਥੋੜੀ-ਥੋੜੀ ਦੇਰ ਬਾਅਦ ਪੀਂਦੇ ਰਹੋ ਪਾਣੀ
ਜ਼ਿੰਦਗੀ ਜਿਉਣ ਦੇ ਲਈ ਜਿੰਨੀ ਸਾਹਾਂ ਦੀ ਲੋੜ ਹੈ । ਉਸ ਤੋਂ ਵੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਪਾਣੀ (Water) ਦੀ । ਪਰ ਕਈ ਵਾਰ ਅਸੀਂ ਦਫ਼ਤਰਾਂ ਦੇ ਕੰਮ ਕਾਜ ‘ਚ ਏਨੇਂ ਜ਼ਿਆਦਾ ਬਿਜ਼ੀ ਹੋ ਜਾਂਦੇ ਹਾਂ ਕਿ ਪਾਣੀ ਦਾ ਸੇਵਨ ਕਰਨਾ ਵੀ ਭੁੱਲ ਜਾਂਦੇ ਹਾਂ । ਘੰਟਿਆਂ ਬੱਧੀ ਏਸੀ ਵਾਲੇ ਕਮਰਿਆਂ ‘ਚ ਪਾਣੀ ਦੀ ਲੋੜ ਸਰੀਰ ਨੂੰ ਬਹੁਤ ਘੱਟ ਮਹਿਸੂਸ ਹੁੰਦੀ ਹੈ । ਇਸ ਲਈ ਸਰੀਰ ਨੂੰ ਹਾਈਡ੍ਰੇਟ ਰੱਖਣ ਦੇ ਲਈ ਸਮੇਂ ਸਮੇਂ ‘ਤੇ ਪਾਣੀ ਪੀਂਦੇ ਰਹਿਣਾ ਚਾਹੀਦਾ ਹੈ ।
ਹੋਰ ਪੜ੍ਹੋ : ਸਲਮਾਨ ਖ਼ਾਨ ਨੇ ਪਾਣੀ ‘ਚ ਇੰਝ ਕੀਤੀ ਮਸਤੀ, ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ
ਇਸ ਦੇ ਨਾਲ ਹੀ ਅਜਿਹੇ ਲੋਕਾਂ ਨੂੰ ਜ਼ਿਆਦਾ ਮਾਤਰਾ ‘ਚ ਪਾਣੀ ਪੀਣਾ ਚਾਹੀਦਾ ਹੈ ਜੋ ਕਿ ਰੇਗੂਲਰ ਤੌਰ ‘ਤੇ ਐਕਸਰਸਾਈਜ਼ ਕਰਦੇ ਹਨ । ਜੇ ਤੁਸੀਂ ਥੋੜੀ ਥੋੜੀ ਦੇਰ ‘ਚ ਪਾਣੀ ਦਾ ਇਸਤੇਮਾਲ ਕਰਦੇ ਹੋ ਤਾਂ ਸਰੀਰ ‘ਚ ਇਸ ਦੇ ਨਾਲ ਐਨਰਜੀ ਬਣੀ ਰਹਿੰਦੀ ਹੈ । ਇਸ ਦੇ ਨਾਲ ਪਾਣੀ ਦਾ ਇਸਤੇਮਾਲ ਕਰਨ ਦੇ ਨਾਲ ਪੇਟ ਨਾਲ ਸਬੰਧਤ ਬੀਮਾਰੀਆਂ ਵੀ ਦੂਰ ਹੁੰਦੀਆਂ ਹਨ ।
image From googleਇਸ ਤੋਂ ਇਲਾਵਾ ਪਾਣੀ ਦੇ ਜ਼ਰੀਏ ਕਈ ਜ਼ਹਿਰੀਲੇ ਪਦਾਰਥ ਵੀ ਬਾਹਰ ਨਿਕਲਦੇ ਹਨ । ਜੇ ਸਾਦੇ ਪਾਣੀ ਦੀ ਬਜਾਏ ਨਿੰਬੂ ਵਾਲਾ ਪਾਣੀ ਪੀਤਾ ਜਾਵੇ ਤਾਂ ਉਹ ਹੋਰ ਵੀ ਫਾਇਦੇਮੰਦ ਰਹਿੰਦਾ ਹੈ । ਪਾਣੀ ਪੀਣ ਦੇ ਨਾਲ ਸਰੀਰ ਦਾ ਤਾਪਮਾਨ ਵੀ ਠੀਕ ਰਹਿੰਦਾ ਹੈ ਅਤੇ ਜੋ ਲੋਕ ਘੱਟ ਪਾਣੀ ਪੀਂਦੇ ਹਨ ਉਨ੍ਹਾਂ ਦੇ ਪੇਟ ‘ਚ ਪੱਥਰੀ ਦੀ ਸੰਭਾਵਨਾ ਜ਼ਿਆਦਾ ਰਹਿੰਦੀ ਹੈ ।ਇਸ ਲਈ ਪਾਣੀ ਦਾ ਇਸਤੇਮਾਲ ਜਿੰਨਾ ਜ਼ਿਆਦਾ ਹੋ ਸਕੇ ਓਨਾ ਜ਼ਿਆਦਾ ਕਰਨਾ ਚਾਹੀਦਾ ਹੈ ।