ਜਦੋਂ ਪੁਲਿਸ ਨੇ ਕਢਵਾਏ ਸ਼ਾਹਿਦ ਕਪੂਰ ਦੇ ਭਰਾ ਦੇ ਤਰਲੇ, ਵੀਡਿਓ ਵਾਇਰਲ
ਬਾਲੀਵੁੱਡ ਅਦਾਕਾਰਾਂ ਵੱਲੋਂ ਲਗਾਤਾਰ ਟ੍ਰੈਫਿਕ ਨਿਯਮਾਂ ਨੂੰ ਤੋੜਨ ਦੇ ਮਾਮਲੇ ਸਾਹਮਣੇ ਆ ਰਹੇ ਹਨ । ਜਿੱਥੇ ਕੁਝ ਦਿਨ ਪਹਿਲਾਂ ਸਾਰਾ ਅਲੀ ਖ਼ਾਨ ਨੂੰ ਬਿਨ੍ਹਾਂ ਹੈਲਮੇਟ ਦੇ ਮੋਟਰਸਾਇਕਲ ਦੀ ਸਵਾਰੀ ਕਰਨ ਤੇ ਨੋਟਿਸ ਜਾਰੀ ਕੀਤਾ ਗਿਆ ਹੈ ਉੱਥੇ ਹੁਣ ਬਾਲੀਵੁੱਡ ਐਕਟਰ ਇਸ਼ਾਨ ਖੱਟਰ ਨੂੰ ਵੀ ਟ੍ਰੈਫਿਕ ਨਿਯਮ ਤੋੜਨ ਦਾ ਖਾਮਿਆਜ਼ਾ ਭੁਗਤਣਾ ਪਿਆ ਹੈ।
Ishaan Khatter
ਇਸ਼ਾਨ ਖੱਟਰ ਨੇ ਆਪਣੀ ਬਾਈਕ ਨੋ ਪਾਰਕਿੰਗ ਜ਼ੋਨ 'ਚ ਖੜ੍ਹੀ ਕੀਤੀ ਸੀ। ਇਸ ਨੂੰ ਦੇਖ ਕੇ ਪੁਲਿਸ ਨੇ ਉਸ ਦੀ ਬਾਈਕ ਨੂੰ ਟੋਅ ਕਰ ਦਿੱਤਾ।ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਇਸ਼ਾਨ ਬਾਂਦਰਾ 'ਚ ਲੰਚ ਕਰਨ ਆਏ ਸੀ। ਪਰ ਇਸ ਸਭ ਦੇ ਚਲਦੇ ਉਹ ਆਪਣੀ ਬਾਈਕ ਨੋ ਪਾਰਕਿੰਗ ਏਰੀਏ 'ਚ ਖੜ੍ਹੀ ਕਰ ਗਏ। ਇਸ ਤੋਂ ਬਾਅਦ ਇਸ਼ਾਨ ਨੇ ਪੁਲਿਸ ਤੋਂ ਟ੍ਰੈਫਿਕ ਨਿਯਮ ਤੋੜਣ ਲਈ ਮੁਆਫ਼ੀ ਮੰਗੀ ਤੇ ਬਾਈਕ ਵਾਪਸ ਕਰਨ ਦੀ ਅਪੀਲ ਕੀਤੀ।
https://www.instagram.com/p/BwOhvsjloNT/?utm_source=ig_embed
ਪੁਲਿਸ ਨੇ ਇਸ਼ਾਨ ਦੀ ਬਾਈਕ ਤਾਂ ਵਾਪਸ ਕਰ ਦਿੱਤੀ ਪਰ ਨਾਲ ਹੀ ਇਸ਼ਾਨ ਨੇ 5੦੦ ਰੁਪਏ ਦਾ ਚਲਾਨ ਵੀ ਭਰਿਆ। ਇਸ ਤੋਂ ਬਾਅਦ ਉਸ ਨੂੰ ਬਾਈਕ ਲੈ ਜਾਣ ਦੀ ਇਜਾਜ਼ਤ ਮਿਲੀ।