ਈਸ਼ਾ ਅੰਬਾਨੀ ਦੇ ਵਿਆਹ ਦੇ ਕਾਰਡ ਦੀ ਕੀਮਤ ਸੁਣਕੇ ਪੈਰਾਂ ਥੱਲਿਓਂ ਖਿਸਕ ਜਾਵੇਗੀ ਜ਼ਮੀਨ, ਕੀ ਖਾਸ ਹੈ ਕਾਰਡ 'ਚ ਦੇਖੋ ਵੀਡੀਓ
ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਲਿਸਟ ਵਿੱਚ ਸ਼ਾਮਿਲ ਮੁਕੇਸ਼ ਅੰਬਾਨੀ ਦੀ ਧੀ ਦੇ ਵਿਆਹ ਦੀਆਂ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ। ਇਸ ਵਿਆਹ ਦੇ ਹਰ ਪਾਸੇ ਚਰਚੇ ਹਨ । ਪਰ ਸਭ ਤੋਂ ਵੱਧ ਚਰਚਾ ਉਸ ਕਾਰਡ ਦੀ ਹੋ ਰਹੀ ਹੈ ਜਿਹੜਾ ਲੋਕਾਂ ਨੂੰ ਦਿੱਤਾ ਜਾਣਾ ਹੈ । 12 ਦਸੰਬਰ ਨੂੰ ਹੋਣ ਵਾਲੇ ਵਿਆਹ ਲਈ ਜੋ ਕਾਰਡ ਦਿੱਤੇ ਜਾਣੇ ਹਨ ਉਹਨਾਂ ਦੀ ਕੀਮਤ ਕਰੋੜਾਂ ਰੁਪਏ ਹੈ ਕਿਉਂਕਿ ਹਰ ਕਾਰਡ ਦੀ ਕੀਮਤ ਲਗਪਗ ਤਿੰਨ ਲੱਖ ਰੁਪਏ ਹੈ । ਹਰ ਕਾਰਡ ਤੇ ਸੋਨੇ ਦੀ ਕਢਾਈ ਕੀਤੀ ਗਈ ਹੈ।
ਹੋਵ ਵੇਖੋ :ਅਦਾਕਾਰਾ ਸਿਮੀ ਚਾਹਲ ਬਣੀ ਦੁਲਹਨ ,ਤਸਵੀਰਾਂ ਸੋਸ਼ਲ ਮੀਡੀਆ ‘ਤੇ ਹੋਈਆਂ ਵਾਇਰਲ
Isha Ambani-Anand
ਵਿਆਹ ਦਾ ਕਾਰਡ ਆਪਣੇ ਆਪ ਵਿੱਚ ਖਾਸ ਹੈ ।ਕਾਰਡ ਦੀ ਦਿੱਖ ਦੀ ਗੱਲ ਕੀਤੀ ਜਾਵੇ ਤਾਂ ਇਹ ਇੱਕ ਬਕਸੇ ਵਰਗਾ ਨਜ਼ਰ ਆਉਂਦਾ ਹੈ , ਇਸ ਕਾਰਡ ਨੂੰ ਖੋਲ੍ਹਣ 'ਤੇ 'ਆਈ ਏ' ਲਿਖਿਆ ਨਜ਼ਰ ਆਉਂਦਾ ਹੈ। ਜਿਸ ਦਾ ਮਤਲਬ ਹੈ 'ਈਸ਼ਾ-ਆਨੰਦ'। ਇਸ ਬਕਸੇ ਨੂੰ ਖੋਲਣ 'ਤੇ ਇਸ ਵਿੱਚੋਂ ਇੱਕ ਡਾਇਰੀ ਮਿਲਦੀ ਹੈ। ਇਸੇ ਡਾਇਰੀ ਵਿੱਚ ਵਿਆਹ ਦਾ ਸੱਦਾ ਦਿੱਤਾ ਗਿਆ ਹੈ। ਇਸ ਤੋ ਇਲਾਵਾ ਇਸ ਡਾਇਰੀ ਵਿਚ ਵਿਆਹ ਨਾਲ ਸਬੰਧਤ ਹੋਰ ਜਾਣਕਾਰੀ ਵੀ ਦਿੱਤੀ ਗਈ ਹੈ। ਚੌਥੇ ਪੰਨੇ 'ਤੇ ਇੱਕ ਚਿੱਠੀ ਲਿਖੀ ਹੈ, ਜਿਸ ਨੂੰ ਅੰਬਾਨੀ ਦੀ ਧੀ ਈਸ਼ਾ ਤੇ ਆਨੰਦ ਨੇ ਖ਼ੁਦ ਲਿਖਿਆ ਹੈ।
ਹੋਵ ਵੇਖੋ :ਠੱਗਸ ਆਫ ਹਿੰਦੁਸਤਾਨ’ ‘ਤੇ ਕੇ.ਆਰ.ਕੇ ਦਾ ਵਿਵਾਦਿਤ ਬਿਆਨ ,ਵੇਖੋ ਆਖਿਰ ਕੀ ਬੋਲ ਗਏ ਕਮਾਲ ਰਾਸ਼ਿਦ ਖਾਨ
https://www.instagram.com/p/Bp_GI4qHvN3/?utm_source=ig_embed
ਇਸ ਕਾਰਡ ਵਿੱਚ ਗੁਲਾਬੀ ਰੰਗ ਦਾ ਇੱਕ ਹੋਰ ਡੱਬਾ ਹੈ ਇਸ ਉਪਰ ਵੀ ਸੋਨੇ ਦੀ ਕਢਾਈ ਕੀਤੀ ਗਈ ਹੈ। ਬਕਸੇ ਨੂੰ ਖੋਲਦੇ ਹੀ ਗਾਇਤ੍ਰੀ ਮੰਤਰ ਸੁਣਾਈ ਦੇਣ ਲੱਗ ਜਾਂਦਾ ਹੈ ।ਇਸ ਬਕਸੇ ਅੰਦਰ ਚਾਰ ਹੋਰ ਨਿੱਕੇ-ਨਿੱਕੇ ਬਕਸੇ ਹਨ ਜਿਨ੍ਹਾਂ ਵਿੱਚ ਹੋਰ ਬਹੁਤ ਕੁਝ ਹੈ ।ਪਰ ਜਿਸ ਤਰ੍ਹਾਂ ਦਾ ਕਾਰਡ ਬਣਾਇਆ ਗਿਆ ਹੈ ਉਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਵਿਆਹ ਆਪਣੇ ਆਪ ਵਿੱਚ ਕਿੰਨਾ ਖਾਸ ਹੈ ।