ਈਸ਼ਾ ਅੰਬਾਨੀ ਦੀ ਪ੍ਰੀ-ਵੈਡਿੰਗ ਵੀਡਿਓ ਵਾਇਰਲ ,ਕਈ ਬਾਲੀਵੁੱਡ ਹਸਤੀਆਂ ਨੇ ਕੀਤੀ ਸ਼ਿਰਕਤ ,ਵੇਖੋ ਵੀਡਿਓ

Reported by: PTC Punjabi Desk | Edited by: Shaminder  |  December 10th 2018 03:39 PM |  Updated: December 10th 2018 03:39 PM

ਈਸ਼ਾ ਅੰਬਾਨੀ ਦੀ ਪ੍ਰੀ-ਵੈਡਿੰਗ ਵੀਡਿਓ ਵਾਇਰਲ ,ਕਈ ਬਾਲੀਵੁੱਡ ਹਸਤੀਆਂ ਨੇ ਕੀਤੀ ਸ਼ਿਰਕਤ ,ਵੇਖੋ ਵੀਡਿਓ

ਈਸ਼ਾ ਅੰਬਾਨੀ ਅਤੇ ਅਨੰਦ ਪੀਰਾਮਲ ਦੀ ਪ੍ਰੀ-ਵੈਡਿੰਗ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ।ਉਦੇਪੁਰ 'ਚ ਪ੍ਰੀ-ਵੈਡਿੰਗ 'ਚ ਕਈ ਬਾਲੀਵੁੱਡ ਹਸਤੀਆਂ ਨੇ ਸ਼ਿਰਕਤ ਕੀਤੀ ।ਇਸ ਪ੍ਰੀ-ਵੈਡਿੰਗ ਦੌਰਾਨ ਬਿਆਨਸੇ ਨੇ ਪਰਫਾਰਮੈਂਸ ਦਿੱਤੀ।ਬਿਆਨਸੇ ਦੀ ਇਸ ਪਰਫਾਰਮੈਂਸ ਨੇ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਦਿੱਤਾ ਹੈ।ਬਿਆਨਸੇ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਨੇ। ਇਸ ਦੇ ਨਾਲ ਹੀ ਵੀਡਿਓ ਵੀ ਸਾਂਝਾ ਕੀਤਾ ਹੈ ।

ਹੋਰ ਵੇਖੋ : Search ਈਸ਼ਾ ਅੰਬਾਨੀ ਈਸ਼ਾ ਅੰਬਾਨੀ ਦੇ ਵਿਆਹ ਦੇ ਕਾਰਡ ਦੀ ਕੀਮਤ ਸੁਣਕੇ ਪੈਰਾਂ ਥੱਲਿਓਂ ਖਿਸਕ ਜਾਵੇਗੀ ਜ਼ਮੀਨ, ਕੀ ਖਾਸ ਹੈ ਕਾਰਡ ‘ਚ ਦੇਖੋ ਵੀਡੀਓ

https://www.instagram.com/p/BrM3YmYDFQH/

ਇਹ ਵੀਡਿਓ ਈਸ਼ਾ ਅੰਬਾਨੀ ਦੇ ਪ੍ਰੀ-ਵੈਡਿੰਗ ਦਾ ਦੱਸਿਆ ਜਾ ਰਿਹਾ ਹੈ ।ਈਸ਼ਾ ਅੰਬਾਨੀ ਦਾ ਪੀਰਾਮਲ ਦੇ ਨਾਲ ਡਾਂਸ ਵੀਡਿਓ ਵੀ ਕਾਫੀ ਵਾਇਰਲ ਹੋ ਰਿਹਾ ਹੈ । ਇਸ ਪ੍ਰੀ ਵੈਡਿੰਗ ਦੌਰਾਨ ਸ਼ਾਹਰੁਖ ਖਾਨ ,ਐਸ਼ਵਰਿਆ ਰਾਏ ਬੱਚਨ ,ਅਭਿਸ਼ੇਕ ਬੱਚਨ ,ਕਰਨ ਜੌਹਰ ,ਸਲਮਾਨ ਖਾਨ ,ਵਰੁਣ ਧਵਨ ਸਣੇ ਕਈ ਸੈਲੇਬਰੇਟੀਜ਼ ਨਜ਼ਰ ਆਏ ।

ਹੋਰ ਵੇਖੋ :ਪ੍ਰਿਯੰਕਾ ਦੇ ਵਿਆਹ ‘ਚ ਪਰਿਵਾਰ ਸਣੇ ਪਹੁੰਚੇ ਮੁਕੇਸ਼ ਅਂੰਬਾਨੀ ,ਵੀਡਿਓ ਹੋਇਆ ਵਾਇਰਲ

https://www.instagram.com/p/BrLn3cxA96v/

ਅੰਬਾਨੀ ਅਤੇ ਪੀਰਾਮਲ ਪਰਿਵਾਰ ਪਿਛਲੇ ਚਾਲੀ ਸਾਲ ਤੋਂ ਦੋਸਤ ਹਨ ਅਤੇ ਭਾਰਤ ਦੇ ਸਭ ਤੋਂ ਅਮੀਰ ਸ਼ਖਸੀਅਤ ਮੁਕੇਸ਼ ਅੰਬਾਨੀ ਰਿਲਾਇੰਸ ਇੰਡਸਟਰੀ ਲਿਮਟਿਡ ਦੇ ਚੇਅਰਮੈਨ ਹਨ । ਉੱਥੇ ਹੀ ਅਨੰਦ ਦੇ ਪਿਤਾ ਅਜੇ ਪੀਰਾਮਲ ਗਰੁੱਪ ਆਫ ਕੰਪਨੀਜ਼ ਦੇ ਚੇਅਰਮੈਨ ਹਨ ।

https://www.instagram.com/p/BrMvo0cDmfn/

ਮਈ 'ਚ ਇੱਕ ਨਿੱਜੀ ਪਾਰਟੀ 'ਚ ਆਨੰਦ ਨੇ ਈਸ਼ਾ ਅੰਬਾਨੀ ਨੂੰ ਪ੍ਰਪੋਜ਼ ਕੀਤਾ ਸੀ । ਈਸ਼ਾ ਅੰਬਾਨੀ ਅਤੇ ਅਨੰਦ ਪੀਰਾਮਲ ਦਾ ਮੰਗਣਾ ਕੁਝ ਮਹੀਨੇ ਪਹਿਲਾਂ ਹੀ ਹੋਇਆ ਸੀ । ਇਸ ਤੋਂ ਪਹਿਲਾਂ ਅਕਾਸ਼ ਅਤੇ ਸ਼ਲੋਕਾ ਮਹਿਤਾ ਦਾ ਮੰਗਣਾ ਹੋਇਆ ਸੀ । ਈਸ਼ਾ ਤੋਂ ਬਾਅਦ ਅਕਾਸ਼ ਅੰਬਾਨੀ ਦਾ ਵਿਆਹ ਹੋਵੇਗਾ । ਅਕਾਸ਼ ਅੰਬਾਨੀ ਦਾ ਵਿਆਹ ੨੦੧੯ 'ਚ ਹੀਰਾ ਵਪਾਰੀ ਰਸਲ ਮਹਿਤਾ ਦੀ ਧੀ ਨਾਲ ਹੋਵੇਗਾ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network