ਇਸ ਜਗ੍ਹਾ 'ਤੇ ਰਚਾਏਗਾ ਦੇਸ਼ ਦਾ ਸਭ ਤੋਂ ਅਮੀਰ ਸ਼ਖਸ ਆਪਣੀ ਧੀ ਦਾ ਵਿਆਹ 

Reported by: PTC Punjabi Desk | Edited by: Shaminder  |  October 31st 2018 12:29 PM |  Updated: October 31st 2018 12:29 PM

ਇਸ ਜਗ੍ਹਾ 'ਤੇ ਰਚਾਏਗਾ ਦੇਸ਼ ਦਾ ਸਭ ਤੋਂ ਅਮੀਰ ਸ਼ਖਸ ਆਪਣੀ ਧੀ ਦਾ ਵਿਆਹ 

ਮੁਕੇਸ਼ ਅੰਬਾਨੀ ਨੇ ਆਪਣੀ ਧੀ ਦੇ ਵਿਆਹ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ । ਈਸ਼ਾ ਅੰਬਾਨੀ ਅਤੇ ਆਨੰਦ ਪੀਰਾਮਲ ਦਾ ਵਿਆਹ ਬਾਰਾਂ ਦਸੰਬਰ ਨੂੰ ਹੋਣ ਜਾ ਰਿਹਾ ਹੈ । ਇਸ ਲਈ ਦੇਸ਼ ਦੇ ਵੱਡੇ –ਵੱਡੇ ਲੋਕਾਂ ਨੂੰ ਸੱਦਾ ਵੀ ਪਹੁੰਚਣਾ ਸ਼ੁਰੂ  ਹੋ ਚੁੱਕਿਆ ਹੈ । ਅੰਬਾਨੀ ਪਰਿਵਾਰ ਵੱਲੋਂ ਮੁੰਬਈ ਦੇ ਸਿੱਧੀ ਵਿਨਾਇਕ ਮੰਦਰ 'ਚ ਆਪਣੀ ਧੀ ਦੇ ਵਿਆਹ ਦਾ ਕਾਰਡ ਦੇਣ ਤੋਂ ਬਾਅਦ ਹੀ ਇਹ ਪਰਿਵਾਰ ਵਿਆਹ ਦੀਆਂ ਅਗਲੀਆਂ ਰਸਮਾਂ ਸ਼ੁਰੂ ਕਰਦਾ ਹੈ ।

ਹੋਰ ਵੇਖੋ : ਜੰਗਲ ਵਿੱਚ ਨਿਕਲੀ ਜੈਸਮੀਨ ਸੈਂਡਲਾਸ, ਦੇਖੋ ਵੀਡੀਓ

 mukesh ambani daughte
mukesh ambani daughter

ਇਸ ਲਈ ਪਰਿਵਾਰ ਨੇ ਸਭ ਤੋਂ ਪਹਿਲਾਂ ਸਿੱਧੀ ਵਿਨਾਇਕ ਮੰਦਰ 'ਚ ਜਾ ਕੇ ਕਾਰਡ ਦਿੱਤਾ ਅਤੇ ਇਸ ਤੋਂ ਬਾਅਦ ਮੁਕੇਸ਼ ਅੰਬਾਨੀ ਨੇ ਆਪਣੀ ਧੀ ਦੇ ਵਿਆਹ ਦੀ ਤਰੀਕ ਦਾ ਐਲਾਨ ਕੀਤਾ ।ਖਬਰਾਂ ਦੀ ਮੰਨੀਏ ਤਾਂ ਵਿਆਹ ਤੋਂ ਇੱਕ ਹਫਤਾ ਪਹਿਲਾਂ ਹੀ ਅੰਬਾਨੀ ਪਰਿਵਾਰ 'ਤੇ ਪੀਰਾਮਲ ਪਰਿਵਾਰ ਉਦੇਪੁਰ 'ਚ ਚਲੇ ਜਾਣਗੇ । ਉੱਥੇ ਹੀ ਭਾਰਤੀ ਰੀਤੀ ਰਿਵਾਜ਼ਾਂ ਮੁਤਾਬਕ ਦੋਨਾਂ ਦਾ ਵਿਆਹ ਹੋਵੇਗਾ।ਤੁਹਾਨੂੰ ਦੱਸ ਦਈਏ ਕਿ ਦੋਨਾਂ ਦੀ ਮੰਗਣੀ ੨੧ ਸਤੰਬਰ ਨੂੰ ਇਟਲੀ ਦੇ ਲੇਕ ਕੋਮੋ 'ਚ ਹੋਈ ਸੀ । ਮੰਗਣੀ ਦਾ ਇਹ ਸਮਾਗਮ ਕਈ ਦਿਨ ਤੱਕ ਚੱਲਿਆ ਸੀ ।

mukesh-amabni mukesh-amabni


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network