Shraddha Arya’s Baby Bump: ਕੀ ਹੁਣ ਇਹ ਟੀਵੀ ਅਦਾਕਾਰਾ ਬਣਨ ਜਾ ਰਹੀ ਹੈ ਮਾਂ? ਬੇਬੀ ਬੰਪ ਨਾਲ ਸਾਂਝਾ ਕੀਤਾ ਵੀਡੀਓ
Kundali Bhagya star Shraddha Arya flaunts 'baby bump' in video: ਇਨ੍ਹੀਂ ਦਿਨੀਂ ਟੀਵੀ ਜਗਤ ਤੇ ਬਾਲੀਵੁੱਡ ਦੀਆਂ ਕਈ ਅਭਿਨੇਤਰੀਆਂ ਗਰਭਵਤੀ ਹਨ ਅਤੇ ਕਈ ਅਭਿਨੇਤਰੀਆਂ ਅਜਿਹੀਆਂ ਨੇ ਜੋ ਕਿ ਇਸ ਖਬਰ ਨੂੰ ਸੀਕ੍ਰੇਟ ਰੱਖ ਰਹੀਆਂ ਨੇ ਤੇ ਨਾਲ ਹੀ ਉਹ ਆਪਣੇ ਬੇਬੀ ਬੰਪ ਨੂੰ ਲੁਕਾ ਰਹੀਆਂ ਹਨ। ਇਸ ਦੌਰਾਨ ਇੱਕ ਟੀਵੀ ਅਦਾਕਾਰਾ ਨੇ ਉਨ੍ਹਾਂ ਦੀ ਅਜਿਹੀ ਵੀਡੀਓ ਸ਼ੇਅਰ ਕੀਤੀ, ਜਿਸ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਸ਼ੁਰੂ 'ਚ ਕਾਫੀ ਖੁਸ਼ ਹੋਏ ਪਰ ਬਾਅਦ 'ਚ ਅਦਾਕਾਰਾ ਨੇ ਸਾਰਿਆਂ ਦੇ ਸੁਫਨਿਆਂ 'ਤੇ ਪਾਣੀ ਫੇਰ ਦਿੱਤਾ।
ਹੁਣ ਅਦਾਕਾਰਾ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਸ਼ਰਧਾ ਆਰੀਆ ਨੇ ਆਪਣੇ ਹੁਨਰ ਦੇ ਦਮ 'ਤੇ ਲੋਕਾਂ 'ਚ ਖਾਸ ਪਹਿਚਾਣ ਬਣਾਈ ਹੈ ਅਤੇ ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਸੋਸ਼ਲ ਮੀਡੀਆ 'ਤੇ ਮਜ਼ੇਦਾਰ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।
ਹੋਰ ਪੜ੍ਹੋ : ਸੋਨਮ ਕਪੂਰ ਨੇ ਆਪਣੇ ਬੇਟੇ ਦਾ ਕੀ ਨਾਂ ਰੱਖਿਆ ਹੈ? ਸੋਸ਼ਲ ਮੀਡੀਆ ਪੋਸਟ ‘ਚ ਹੋਇਆ ਖੁਲਾਸਾ!
image source Instagram
ਸ਼ਰਧਾ ਆਰਿਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਉਸ ਦਾ ਬੇਬੀ ਬੰਪ ਦਿਖਾਈ ਦੇ ਰਿਹਾ ਹੈ ਅਤੇ ਉਹ ਸ਼ੀਸ਼ੇ ਦੇ ਸਾਹਮਣੇ ਖੜ੍ਹੀ ਹੈ ਅਤੇ ਬੇਬੀ ਬੰਪ ਨੂੰ ਬਹੁਤ ਪਿਆਰ ਨਾਲ ਸੰਭਾਲ ਰਹੀ ਹੈ। ਵੀਡੀਓ 'ਚ ਅੱਗੇ ਦਿਖਾਇਆ ਗਿਆ ਹੈ ਕਿ ਸ਼ਰਧਾ ਆਰੀਆ ਫਿਰ ਉਸ ਦੇ ਪੇਟ 'ਤੇ ਹੱਥ ਮਾਰ ਕੇ ਆਪਣਾ ਪੇਟ ਨੂੰ ਅੰਦਰ ਕਰ ਲੈਂਦੀ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਦਰਅਸਲ, ਉਸਨੇ ਪੇਟ ਫੁੱਲਿਆ ਹੋਇਆ ਸੀ।
image source Instagram
ਸ਼ਰਧਾ ਆਰਿਆ ਦੇ ਪ੍ਰਸ਼ੰਸਕਾਂ ਨੂੰ ਲੱਗਦਾ ਸੀ ਕਿ ਉਹ ਗਰਭਵਤੀ ਨਹੀਂ ਹੈ ਪਰ ਉਹ ਮਜ਼ੇ ਲਈ ਅਜਿਹਾ ਕਰ ਰਹੀ ਹੈ। ਉਸ ਨੇ ਵੀਡੀਓ ਦੇ ਨਾਲ ਕੈਪਸ਼ਨ ਲਿਖਿਆ, 'ਉਹ ਮੋਟੀ ਨਹੀਂ ਹੈ, ਮੈਂ ਫੁੱਲੀ ਹੋਈ ਹਾਂ।' ਸ਼ਰਧਾ ਕਪੂਰ ਦਾ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਫੈਨਜ਼ ਉਨ੍ਹਾਂ ਦੇ ਇਸ ਐਕਸ਼ਨ ਨੂੰ ਦੇਖ ਕੇ ਕਾਫੀ ਮਜ਼ੇ ਲੈ ਰਹੇ ਹਨ। ਪ੍ਰਸ਼ੰਸਕ ਇਸ ਨੂੰ ਬਹੁਤ ਪਸੰਦ ਕਰ ਰਹੇ ਹਨ ਅਤੇ ਜ਼ਬਰਦਸਤ ਟਿੱਪਣੀਆਂ ਕਰ ਰਹੇ ਹਨ। ਸ਼ਰਧਾ ਆਰੀਆ ਦੇ ਇਸ ਵੀਡੀਓ 'ਤੇ ਪ੍ਰਸ਼ੰਸਕਾਂ ਤੋਂ ਇਲਾਵਾ ਮਸ਼ਹੂਰ ਹਸਤੀਆਂ ਵੀ ਆਪਣੀ ਪ੍ਰਤੀਕਿਰਿਆ ਦੇ ਰਹੀਆਂ ਹਨ।
image From instagram
ਤੁਹਾਨੂੰ ਦੱਸ ਦੇਈਏ ਕਿ ਸ਼ਰਧਾ ਆਰੀਆ ਨੇ ਪਿਛਲੇ ਸਾਲ 2021 ਵਿੱਚ ਆਪਣੇ ਹੋਮਟਾਊਨ ਦਿੱਲੀ ਵਿੱਚ ਰਾਹੁਲ ਨਾਗਪਾਲ ਨਾਮਕ ਨੇਵੀ ਅਫਸਰ ਨਾਲ ਵਿਆਹ ਕੀਤਾ ਸੀ। ਦੋਹਾਂ ਦੇ ਵਿਆਹ 'ਚ ਕਰੀਬੀ ਦੋਸਤ ਅਤੇ ਪਰਿਵਾਰਕ ਮੈਂਬਰ ਸ਼ਾਮਿਲ ਹੋਏ ਸਨ। ਇਸ ਦੇ ਨਾਲ ਹੀ ਉਸ ਨੇ ਹਾਲ ਹੀ 'ਚ ਪਤੀ ਅਤੇ ਖਾਸ ਦੋਸਤਾਂ ਨਾਲ ਆਪਣਾ 35ਵਾਂ ਜਨਮਦਿਨ ਮਨਾਇਆ। ਇਸ ਨਾਲ ਜੁੜੀਆਂ ਉਨ੍ਹਾਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ।
View this post on Instagram