ਕੀ ਸਰਗੁਣ ਮਹਿਤਾ ਹੈ ਗਰਭਵਤੀ, ਰਵੀ ਕਰਨਗੇ ਖੁਲਾਸਾ 

Reported by: PTC Punjabi Desk | Edited by: Rupinder Kaler  |  November 09th 2018 08:15 AM |  Updated: November 09th 2018 08:15 AM

ਕੀ ਸਰਗੁਣ ਮਹਿਤਾ ਹੈ ਗਰਭਵਤੀ, ਰਵੀ ਕਰਨਗੇ ਖੁਲਾਸਾ 

ਪਾਲੀਵੁੱਡ ਅਦਾਕਾਰਾ ਸਰਗੁਣ ਮਹਿਤਾ ਨੂੰ ਲੈ ਕੇ ਸੋਸ਼ਲ ਮੀਡੀਆ ਕਾਫੀ ਚਰਚੇ ਸ਼ੁਰੂ ਹੋ ਗਏ ਹਨ, ਤੇ ਇਸ ਚਰਚਾ ਦਾ ਕਾਰਨ ਬਣੀ ਹੈ ਉਹ ਪੋਸਟ ਜਿਹੜੀ ਕਿ ਸਰਗੁਣ ਦੇ ਪਤੀ ਰਵੀ ਦੁਬੇ ਨੇ ਪਾਈ ਹੈ । ਕੁਝ ਦਿਨ ਪਹਿਲਾਂ ਛੋਟੇ ਪਰਦੇ ਦੇ ਅਦਾਕਾਰ ਰਵੀ ਦੁਬੇ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕੀਤੀ ਹੈ, ਇਸ ਪੋਸਟ ਵਿੱਚ ਰਵੀ ਨੇ ਕੁਝ ਅਜਿਹੀ ਜਾਣਕਾਰੀ ਸਾਂਝੀ ਕੀਤੀ, ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ।

ਹੋਰ ਵੇਖੋ :ਕਿਉਂ ਕਿਹਾ ਜਾਂਦਾ ਹੈ ਪੰਮੀ ਬਾਈ ਨੂੰ ਭੰਗੜੇ ਦਾ ਸਰਤਾਜ਼ ਦੇਖੋ

Sargun ravi dubey Sargun ravi dubey

ਰਵੀ ਨੇ ਖੁਲਾਸਾ ਕੀਤਾ ਕਿ ਉਹ ਤੇ ਉਹਨਾਂ ਦੀ ਪਤਨੀ ਪਿਛਲੇ 5 ਮਹੀਨਿਆਂ 'ਤੋਂ ਕੁਝ ਲੁਕਾ ਰਹੇ ਹਨ। ਰਵੀ ਦੀ ਇਸ ਪੋਸਟ ਤੋਂ ਬਾਅਦ ਲੋਕਾਂ ਨੇ ਅੰਦਾਜ਼ਾ ਲਾਉਣਾ ਸ਼ੁਰੂ ਕਰ ਦਿੱਤਾ ਹੈ ਕਿ ਕਿਤੇ ਸਰਗੁਣ ਗਰਭਅਵਸਥਾ ਵਿੱਚ ਤਾਂ ਨਹੀਂ , ਜਿਸ ਨੂੰ ਸਰਗੁਣ ਨੇ ਸਭ ਤੋਂ ਛੁਪਾਅ ਕੇ ਰੱਖਿਆ ਹੈ । ਉਧਰ ਇਸ ਖਬਰਾਂ ਤੋਂ ਬਾਅਦ ਜਦੋਂ ਇਕ ਇੰਟਰਵਿਊ 'ਚ ਰਵੀ ਤੋਂ ਸਰਗੁਣ ਦੇ ਗਰਭਵਤੀ ਹੋਣ ਬਾਰੇ ਪੁਛਿਆ ਗਿਆ ਤਾਂ ਉਨ੍ਹਾਂ ਨੇ ਅਜਿਹੀਆਂ ਖਬਰਾਂ ਨੂੰ ਅਫਵਾਹ ਦੱਸਿਆ।ਰਵੀ ਨੇ ਕਿਹਾ ਕਿ ਇਹ ਮਾਮਲਾ ਉਹਨਾਂ ਦਾ ਬੇਹੱਦ ਨਿਜੀ ਹੈ ।

ਹੋਰ ਵੇਖੋ :ਅਕਸ਼ੇ ਕੁਮਾਰ ਪਹੁੰਚਣਗੇ ਮੰਗਲ ਗ੍ਰਹਿ ‘ਤੇ ,ਦੇਖੋ ਕਿਸ ਤਰ੍ਹਾਂ

Sargun Mehta with Ravi Dubey Sargun Mehta with Ravi Dubey

ਰਵੀ ਨੇ ਕਿਹਾ ਕਿ ਉਹਨਾਂ ਦੀ ਪੋਸਟ ਦਾ ਗਲਤ ਅੰਦਾਜਾ ਲਗਾਇਆ ਜਾ ਰਿਹਾ ਹੈ ।ਉਹਨਾਂ ਨੇ ਕਿਹਾ ਕਿ ਲੋਕ ਜੋ ਅੰਦਾਜਾ ਲਗਾ ਰਹੇ ਹਨ ਸਹੀ ਨਹੀਂ ਹੈ । ਰਵੀ ਨੇ ਕਿਹਾ ਕਿ ਉਹ ਆਪਣੀ ਇਸ ਪੋਸਟ ਬਾਰੇ ਛੇਤੀ ਹੀ ਖੁਲਾਸਾ ਕਰਨਗੇ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network