ਕੀ ਨੋਰਾ ਫਤੇਹੀ ਵੀ ਗਰਭਵਤੀ ਹੈ? 'ਡਾਂਸ ਦੀਵਾਨੇ ਜੂਨੀਅਰ' ਦੇ ਸੈੱਟ 'ਤੇ ਅਦਾਕਾਰਾ ਪ੍ਰੈਗਨੈਂਸੀ ਨੂੰ ਲੈ ਕੇ ਆਖੀ ਇਹ ਗੱਲ
ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਆਲੀਆ ਭੱਟ ਜੋ ਕਿ ਆਪਣੀ ਪ੍ਰੈਗਨੈਂਸੀ ਨੂੰ ਲੈ ਕੇ ਖੂਬ ਸੁਰਖੀਆਂ ਚ ਬਣੀ ਹੋਈ ਹੈ। ਅਦਾਕਾਰਾ ਨੇ ਇਹ ਜਾਣਕਾਰੀ ਖੁਦ ਆਪਣੇ ਇੰਸਟਾਗ੍ਰਾਮ ਦੇ ਰਾਹੀਂ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਸੀ। ਸੋਸ਼ਲ ਮੀਡੀਆ ਉੱਤੇ ਨੋਰਾ ਫਤੇਹੀ ਦਾ ਪ੍ਰੈਗਨੈਂਸੀ ਨੂੰ ਲੈ ਕੇ ਦਿੱਤਾ ਬਿਆਨ ਵਾਲਾ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ।
ਹੋਰ ਪੜ੍ਹੋ :ਪੰਜਾਬ ਦੇ ਸੀਐੱਮ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਦੇ ਨਾਮ ’ਤੇ ਬਣਿਆ ਫੇਕ ਟਵਿੱਟਰ ਅਕਾਉਂਟ ਹੋਇਆ ਸਸਪੈਂਡ
Image Source: Twitterਆਲੀਆ ਭੱਟ ਦੀ ਪ੍ਰੈਗਨੈਂਸੀ 'ਡਾਂਸ ਦੀਵਾਨੇ ਜੂਨੀਅਰ' ਦੇ ਸੈੱਟ 'ਤੇ ਵੀ ਅਕਸਰ ਚਰਚਾ 'ਚ ਰਹਿੰਦੀ ਸੀ। ਇੱਥੋਂ ਤੱਕ ਕਿ ਕਰਨ ਕੁੰਦਰਾ ਅਤੇ ਬਾਕੀ ਸਾਰੇ ਕਰਿਊ ਮੈਂਬਰਾਂ ਨੇ ਵੀ ਨੀਤੂ ਕਪੂਰ ਨੂੰ ਦਾਦੀ ਬਣਨ ਲਈ ਵਧਾਈ ਦਿੱਤੀ। ਆਲੀਆ ਭੱਟ ਦੀ ਪ੍ਰੈਗਨੈਂਸੀ ਦੇ ਸਾਹਮਣੇ ਆਉਣ ਤੋਂ ਬਾਅਦ 'ਡਾਂਸ ਦੀਵਾਨੇ ਜੂਨੀਅਰ' ਦੇ ਸੈੱਟ 'ਤੇ ਵੀ ਪ੍ਰੈਗਨੈਂਸੀ ਦੀ ਚਰਚਾ ਹੋਈ ਸੀ, ਜਿਸ 'ਚ ਨੋਰਾ ਫਤੇਹੀ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਸੀ।
Image Source: Twitter
'ਡਾਂਸ ਦੀਵਾਨੇ ਜੂਨੀਅਰ' ਦੇ ਸੈੱਟ ਤੋਂ ਵਾਇਰਲ ਹੋਏ ਇਸ ਵੀਡੀਓ 'ਚ ਨੋਰਾ ਫਤੇਹੀ, Marzi Pestonji ਅਤੇ ਨੀਤੂ ਕਪੂਰ ਇਕੱਠੇ ਨਜ਼ਰ ਆਏ ਸਨ। ਮਰਜ਼ੀ ਨੇ ਵੀਡੀਓ 'ਚ ਕਿਹਾ, ‘ਅਸੀਂ ਪ੍ਰੈਗਨੈਂਸੀ ਨਾਲ ਜੁੜੀਆਂ ਗੱਲਾਂ 'ਤੇ ਚਰਚਾ 'ਚ ਰੁੱਝੇ ਹੋਏ ਹਾਂ...ਅਤੇ ਨੋਰਾ ਆਪਣੇ ਆਪ ਨੂੰ ਦੇਖ ਚ ਬਿਜ਼ੀ ਹੈ..’ ਇਸ ਦਾ ਜਵਾਬ ਦਿੰਦੇ ਹੋਏ ਨੋਰਾ ਫਤੇਹੀ ਨੇ ਕਿਹਾ ਕਿ ‘ਮੈਂ ਗਰਭਵਤੀ ਨਹੀਂ ਹਾਂ...’ ਉਸੇ ਸਮੇਂ, ਮਰਜ਼ੀ ਨੇ ਨੋਰਾ ਦੀ ਇਸ ਗੱਲ ਉੱਤੇ ਮਜ਼ਾਕੀਆ ਟਿੱਪਣੀ ਕਰਦੇ ਹੋਏ ਤੁਰੰਤ ਕਿਹਾ ਕਿ ‘ਓਹ ਸਾਰੀ ਦੁਨੀਆ ਨੂੰ ਦੱਸਣ ਲਈ ਤੁਹਾਡਾ ਧੰਨਵਾਦ’। ਫਿਰ ਸਾਰੇ ਹੱਸਣ ਲੱਗ ਜਾਂਦੇ ਹਨ।
Image Source: Twitter
ਤੁਹਾਨੂੰ ਦੱਸ ਦੇਈਏ ਕਿ 'ਡਾਂਸ ਦੀਵਾਨੇ' ਜੂਨੀਅਰ ਸ਼ੋਅ ਵਿੱਚ ਨੋਰਾ ਫਤੇਹੀ, ਮਾਰਜ਼ੀ ਅਤੇ ਨੀਤੂ ਕਪੂਰ ਜੱਜ ਦੇ ਰੂਪ ਵਿੱਚ ਨਜ਼ਰ ਆ ਰਹੇ ਹਨ। ਬਤੌਰ ਜੱਜ ਨੀਤੂ ਕਪੂਰ ਦਾ ਪਹਿਲਾ ਰਿਆਲਿਟੀ ਸ਼ੋਅ ਹੈ।
Is #NeetuKapoor discussing #AliaBhatt's pregnancy with #NoraFatehi and #MarziPestonji on #DanceDeewaneJuniors?
#viralvideo #dancedeewane #Aliabhattpregnant #RanbirKapoor pic.twitter.com/ocxrspBgla
— Kritika vaid (@KritikaVaid91) July 5, 2022