ਕੀ ਮਾਂ ਬਨਣ ਵਾਲੀ ਹੈ ਕੈਟਰੀਨਾ ਕੈਫ ? ਲੰਮੇਂ ਸਮੇਂ ਤੱਕ ਲਾਈਮ ਲਾਈਟ ਤੋਂ ਦੂਰ ਰਹਿਣ 'ਤੇ ਫੈਨਜ਼ ਨੇ ਪੁੱਛਿਆ ਸਵਾਲ

Reported by: PTC Punjabi Desk | Edited by: Pushp Raj  |  July 13th 2022 04:57 PM |  Updated: July 13th 2022 04:57 PM

ਕੀ ਮਾਂ ਬਨਣ ਵਾਲੀ ਹੈ ਕੈਟਰੀਨਾ ਕੈਫ ? ਲੰਮੇਂ ਸਮੇਂ ਤੱਕ ਲਾਈਮ ਲਾਈਟ ਤੋਂ ਦੂਰ ਰਹਿਣ 'ਤੇ ਫੈਨਜ਼ ਨੇ ਪੁੱਛਿਆ ਸਵਾਲ

Katrina Kaif is pregnant?: ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਕੈਟਰੀਨਾ ਕੈਫ ਦੀ ਪ੍ਰੈਗਨੈਂਸੀ ਦੀਆਂ ਖਬਰਾਂ ਮੁੜ ਤੇਜ਼ ਹੋ ਗਈਆਂ ਹਨ। ਫੈਨਜ਼ ਲਗਾਤਾਰ ਸੋਸ਼ਲ ਮੀਡੀਆ 'ਤੇ ਕਮੈਂਟ ਕਰ ਕੇ ਅਦਾਕਾਰਾ ਤੋਂ ਸਵਾਲ ਪੁੱਛ ਰਹੇ ਹਨ ਕੀ ਕੈਟਰੀਨਾ ਕੈਫ ਗਰਭਵਤੀ ਹੈ ਅਤੇ ਜਲਦੀ ਹੀ ਇਸ ਦਾ ਐਲਾਨ ਖੁਦ ਕਰੇਗੀ। ਪਰ ਆਖਿਰ ਇੱਕ ਵਾਰ ਫਿਰ ਤੋਂ ਸ਼ੁਰੂ ਹੋ ਚੁੱਕੀ ਅਟਕਲਾਂ ਦਾ ਕੀ ਕਾਰਨ ਹੈ? ਆਓ ਜਾਣਦੇ ਹਾਂ।

image From instagram

ਆਖਿਰ ਕਿਉਂ ਲੱਗ ਰਹੀਆਂ ਨੇ ਅਟਕਲਾਂ

ਦੱਸ ਦਈਏ ਕਿ ਕੈਟਰੀਨਾ ਕੈਫ ਕੋਲ ਇਸ ਸਾਲ ਕਈ ਫਿਲਮਾਂ ਦੇ ਪ੍ਰੋਜੈਕਟ ਹਨ। ਇਸ ਦੇ ਬਾਵਜੂਦ ਕੈਟਰੀਨਾ ਕੈਫ ਲੰਮੇਂ ਸਮੇਂ ਮੀਡੀਆ ਤੋਂ ਦੂਰ ਹੈ। ਇਸ ਤੋਂ ਇਲਾਵਾ ਕੈਟਰੀਨਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਵੀ ਦੂਰੀ ਬਣਾ ਲਈ ਹੈ। ਲੰਮਾਂ ਸਮਾਂ ਬੀਤ ਜਾਣ ਮਗਰੋਂ ਵੀ ਪੈਪਰਾਜ਼ੀਸ ਵੱਲੋਂ ਕੈਟਰੀਨਾ ਕੈਫ ਨੂੰ ਕੀਤੇ ਸਪਾਟ ਨਹੀਂ ਕੀਤਾ ਗਿਆ ਹੈ। ਜਿਸ ਦੇ ਚੱਲਦੇ ਫੈਨਜ਼ ਅਜਿਹੀਆਂ ਅਟਕਲਾਂ ਲਗਾ ਰਹੇ ਹਨ ਕਿ ਕੈਟਰੀਨਾ ਕੈਫ ਗਰਭਵਤੀ ਹੈ ਤੇ ਜਲਦ ਹੀ ਉਹ ਇਸ ਬਾਰੇ ਫੈਨਜ਼ ਅੱਗੇ ਅਨਾਂਉਸਮੈਂਟ ਕਰੇਗੀ।

image From instagram

ਲਾਈਮਲਾਈਟ ਤੋਂ ਦੂਰ ਰਹਿੰਦੀ ਹੈ ਕੈਟਰੀਨਾ

ਜੇਕਰ ਦੇਖਿਆ ਜਾਵੇ ਤਾਂ ਅਜਿਹਾ ਪਹਿਲੀ ਵਾਰ ਹੈ ਕਿ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿਣ ਵਾਲੀ ਕੈਟਰੀਨਾ ਕੈਫ ਕਿਤੇ ਨਜ਼ਰ ਨਹੀਂ ਆ ਰਹੀ ਹੈ। ਇਸ ਦੇ ਚੱਲਦੇ ਫੈਨਜ਼ ਇਹ ਅੰਦਾਜ਼ਾ ਲਗਾ ਰਹੇ ਹਨ? ਫਿਲਹਾਲ ਇਸ ਬਾਰੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਬਿਹਤਰ ਹੋਵੇਗਾ ਕਿ ਕੈਟਰੀਨਾ ਕੈਫ ਖੁਦ ਇਸ ਦਾ ਐਲਾਨ ਕਰੇ।

ਜੇਕਰ ਕੈਟਰੀਨਾ ਕੈਫ ਦੀ ਪਬਲਿਕ ਅਪੀਅਰੈਂਸ ਦੀ ਗੱਲ ਕਰੀਏ ਤਾਂ ਉਹ ਆਖਰੀ ਵਾਰ ਪਤੀ ਵਿੱਕੀ ਕੌਸ਼ਲ ਦੇ ਨਾਲ ਕਰਨ ਜੌਹਰ ਦੇ 50ਵੇਂ ਜਨਮਦਿਨ ਦੀ ਪਾਰਟੀ ਵਿੱਚ ਨਜ਼ਰ ਆਈ ਸੀ। ਉਦੋਂ ਤੋਂ ਕੈਟਰੀਨਾ ਕੈਫ ਪੂਰੀ ਤਰ੍ਹਾਂ ਮੀਡੀਆ ਤੇ ਸੋਸ਼ਲ ਮੀਡੀਆ ਦੋਹਾ ਤੋਂ ਗਾਇਬ ਹੈ। ਸੋਸ਼ਲ ਮੀਡੀਆ ਉੱਤੇ ਵੀ ਕੈਟਰੀਨਾ ਦੀ ਆਖਰੀ ਪੋਸਟ ਉਸ ਦੀ ਫਿਲਮ ਫੋਨ ਭੂਤ ਨੂੰ ਲੈ ਕੇ ਪਾਈ ਗਈ ਸੀ, ਉਸ ਤੋਂ ਬਾਅਦ ਅਜੇ ਤੱਕ ਕੋਈ ਨਵੀਂ ਪੋਸਟ ਸ਼ੇਅਰ ਨਹੀਂ ਕੀਤੀ ਗਈ ਹੈ।

image From instagram

ਹੋਰ ਪੜ੍ਹੋ: ਆਮਿਰ ਖਾਨ ਨੂੰ ਫਿਲਮਾਂ ਪ੍ਰਤੀ ਜੰਨੂਨ ਪਿਆ ਭਾਰੀ, 'ਲਾਲ ਸਿੰਘ ਚੱਢਾ' ਦੀ ਸ਼ੂਟਿੰਗ ਦੌਰਾਨ ਆਮਿਰ ਖਾਨ ਨੂੰ ਲੱਗੀ ਸੱਟ

ਹਾਲ ਹੀ 'ਚ ਕੈਟਰੀਨਾ ਕੈਫ ਨਾਲ ਜੁੜੀ ਇਕ ਸੋਸ਼ਲ ਮੀਡੀਆ ਲਾਈਵ ਚੈਟ 'ਚ ਜ਼ਿਆਦਾਤਰ ਫੈਨਜ਼ ਕੈਟਰੀਨਾ ਦੇ ਲਾਈਮਲਾਈਟ ਤੋਂ ਦੂਰ ਹੋਣ ਦਾ ਕਾਰਨ ਪੁੱਛਦੇ ਨਜ਼ਰ ਆਏ ਪਰ ਅਜੇ ਤੱਕ ਕੈਟਰੀਨਾ ਦੀ ਟੀਮ ਵਲੋਂ ਕੋਈ ਠੋਸ ਜਵਾਬ ਨਹੀਂ ਆਇਆ ਹੈ।

 

View this post on Instagram

 

A post shared by Katrina Kaif (@katrinakaif)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network